ਸੋਸ਼ਲ ਮੀਡੀਆ 'ਤੇ ਛਾਈ ਏਕਤਾ ਕਪੂਰ ਦੇ ਬੇਟੇ ਦੀ ਪਹਿਲੀ ਤਸਵੀਰ

Wednesday, February 6, 2019 12:06 PM

ਮੁੰਬਈ(ਬਿਊਰੋ)— ਟੀ.ਵੀ. ਦੀ ਕੁਵੀਨ ਏਕਤਾ ਕਪੂਰ ਸੈਰੋਗੇਸੀ ਰਾਹੀ ਮਾਂ ਬਣੀ ਹੈ। 27 ਜਨਵਰੀ ਨੂੰ ਏਕਤਾ ਨੇ ਬੇਟੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਏਕਤਾ ਨੇ ਆਪਣੇ ਬੇਟੇ ਦਾ ਨਾਮ ਆਪਣੇ ਪਿਤਾ ਜਤਿੰਦਰ ਦੇ ਅਸਲੀ ਨਾਮ ਤੇ ਰਵੀ ਕਪੂਰ ਰੱਖਿਆ ਹੈ। ਦੱਸ ਦੇਈਏ ਕਿ ਏਕਤਾ ਕਪੂਰ 43 ਸਾਲ ਦੀ ਬਿਨ੍ਹਾਂ ਵਿਆਹੀ ਮਾਂ ਬਣੀ ਹੈ। ਹੁਣ ਏਕਤਾ ਦੀ ਤਸਵੀਰ ਉਨ੍ਹਾਂ ਦੇ ਬੇਟੇ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
PunjabKesari
ਦੱਸ ਦੇਈਏ ਕਿ ਏਕਤਾ ਕਪੂਰ ਦੀ ਉਨ੍ਹਾਂ ਦੇ ਬੇਟੇ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਨੇ ਨਵੇਂ ਜਨਮੇ ਬੱਚੇ ਦਾ ਹੱਥ ਫੜ੍ਹਿਆ ਹੋਇਆ ਹੈ। ਤਸਵੀਰ 'ਚ ਬੇਟੇ ਦੀ ਸ਼ਕਲ ਤਾਂ ਨਹੀਂ ਦਿਖ ਰਹੀ ਪਰ ਏਕਤਾ ਨੇ ਬੇਟੇ ਦੀ ਉਂਗਲੀਆਂ 'ਤੇ ਫੋਕਸ ਕੀਤਾ ਹੈ।
PunjabKesari
ਇਸ ਤੋਂ ਪਹਿਲਾਂ ਇਸ ਖੁਸ਼ੀ ਦੇ ਮੌਕੇ ਤੇ ਏਕਤਾ ਕਪੂਰ ਦੇ ਪਿਤਾ ਅਤੇ ਦਿੱਗਜ਼ ਅਦਾਕਾਰ ਜਤਿੰਦਰ ਨੇ ਕਿਹਾ,''ਪਹਿਲਾਂ ਮੈਂ ਦਾਦਾ ਸੀ ਅਤੇ ਹੁਣ ਮੈਂ ਨਾਨਾ ਵੀ ਬਣ ਗਿਆ। ਮੇਰੀ ਪੂਰੀ ਜ਼ਿੰਦਗੀ ਸਫਲ ਹੋ ਗਈ, ਮੇਰਾ ਪੂਰਾ ਪਰਿਵਾਰ ਬਹੁਤ ਖੁਸ਼ ਹੈ, ਘਰਵਾਲਿਆਂ ਨੂੰ ਲੱਗਦਾ ਹੈ ਕਿ ਨਵੇਂ ਮਹਿਮਾਨ ਰਵੀ ਮੇਰੀ ਤਰ੍ਹਾਂ ਦਿਖਾਈ ਦਿੰਦਾ ਹੈ। ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਅੱਗੇ ਉਹ ਕਿਸ ਦੀ ਤਰ੍ਹਾਂ ਦਿਖਾਈ ਦੇਵੇਗਾ, ਹੁਣ ਮੇਰੇ ਕੋਲ ਲਕਸ਼ ਅਤੇ ਰਵੀ ਹਨ। ਮੈਂ ਹੁਣ ਚੈਨ ਨਾਲ ਮਰ ਸਕਦਾ ਹਾਂ, ਮੇਰੇ ਦੋਵੇਂ ਬੱਚਿਆਂ ਦੇ ਬੱਚੇ ਹੋ ਗਏ ਹਨ।''
PunjabKesari
ਉੱਥੇ ਏਕਤਾ ਦੇ ਭਰਾ ਤੂਸ਼ਾਰ ਵੀ ਨੰਨ੍ਹੇ ਮਹਿਮਾਨ ਦੇ ਆਉਣ ਤੇ ਬਹੁਤ ਹਨ। ਤੂਸ਼ਾਰ ਨੇ ਇਸ ਮੌਕੇ ਤੇ ਕਿਹਾ,''ਆਪਣੇ ਘਰ ਮੇਰੇ ਭਾਣਜੇ ਦੇ ਆਉਣ ਦੀ ਖੁਸ਼ਖਬਰੀ ਦਿੰਦੇ ਹੋਏ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਬੱਚਾ ਸੈਰੋਗੇਸੀ ਰਾਹੀਂ ਪਿਛਲੇ ਮਹੀਨੇ ਹੀ ਹੋਇਆ ਹੈ। ਮੇਰੀ ਭੈਣ ਏਕਤਾ ਘਰ-ਪਰਿਵਾਰ ਨਾਲ ਕਾਫੀ ਜੁੜੀ ਹੋਈ ਹੈ। ਉਹ ਮੇਰੇ ਬੇਟੇ ਲਕਸ਼ ਦੀ ਵੀ ਬਿਲਕੁਲ ਇਕ ਮਾਂ ਦੀ ਤਰ੍ਹਾਂ ਹੀ ਕਰਦੀ ਹੈ। ਭਗਵਾਨ ਰਵੀ ਨੂੰ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਦੇਵੇ।''
PunjabKesari


About The Author

manju bala

manju bala is content editor at Punjab Kesari