ਏਕਤਾ ਕਪੂਰ ਕਾਰਨ ਇਨ੍ਹਾਂ ਸਿਤਾਰਿਆਂ ਦੀ ਚਮਕੀ ਕਿਸਮਤ

Friday, June 7, 2019 9:17 AM

ਮੁੰਬਈ(ਬਿਊਰੋ)— ਟੀ.ਵੀ. ਦੀ ਦੁਨੀਆਂ 'ਚ ਏਕਤਾ ਕਪੂਰ ਦਾ ਬਹੁਤ ਨਾਮ ਹੈ। ਟੀ. ਵੀ. ਤੋਂ  ਲੈ ਕੇ ਵੈੱਬ ਸੀਰੀਜ਼ ਤੱਕ ਏਕਤਾ ਕਪੂਰ ਦਾ ਹੀ ਨਾਂ ਚਲਦਾ ਹੈ। ਜੇਕਰ ਏਕਤਾ ਨੂੰ ਸਟਾਰ ਮੇਕਰ ਕਿਹਾ ਜਾਵੇ ਤਾਂ ਕੋਈ  ਸ਼ੱਕ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਉਨ੍ਹਾਂ ਕਲਾਕਾਰਾਂ ਨਾਲ ਮਿਲਵਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਏਕਤਾ ਨੇ ਸਟਾਰ ਬਣਾ ਦਿੱਤਾ। ਸਭ ਤੋਂ ਪਹਿਲਾਂ ਇਸ ਲੜੀ 'ਚ ਸੁਸ਼ਾਂਤ ਸਿੰਘ ਰਾਜਪੂਤ ਆਉਂਦੇ ਹਨ। ਟੀ.ਵੀ. ਲੜੀਵਾਰ ਨਾਟਕ 'ਪਵਿੱਤਰ ਰਿਸ਼ਤਾ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਪਹਿਲਾ ਬਰੇਕ ਏਕਤਾ ਨੇ ਹੀ ਦਿੱਤਾ ਸੀ । ਇਸ ਤੋਂ ਬਾਅਦ ਉਸ ਨੇ ਕਈ ਹਿੱਟ ਫਿਲਮਾਂ 'ਚ ਕੰੰਮ ਕੀਤਾ।
PunjabKesari
ਵਿਦਿਆ ਬਾਲਨ ਵੀ ਟੀ. ਵੀ. ਦਾ ਪੁਰਾਣਾ ਚਿਹਰਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਟੀ. ਵੀ. ਸ਼ੋਅ 'ਹਮ ਪਾਂਚ' ਨਾਲ ਕੀਤੀ ਸੀ। ਇਹ ਸ਼ੋਅ ਵੀ ਏਕਤਾ ਕਪੂਰ ਨੇ ਹੀ ਬਣਾਇਆ ਸੀ । ਇਸ ਸ਼ੋਅ ਤੋਂ ਬਾਅਦ ਵਿਦਿਆ ਦੀ ਕਿਸਮਤ ਚਮਕੀ ਤੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦਿੱਤੀਆਂ ਜੋ ਫੈਨਜ਼ ਨੂੰ ਕਾਫੀ ਪਸੰਦ ਵੀ ਆਈਆਂ।
PunjabKesari
ਏਕਤਾ ਕਪੂਰ ਨੇ ਬਾਲੀਵੁੱਡ ਨੂੰ ਖੂਬਸੂਰਤ ਐਕਟਰੈੱਸ ਪ੍ਰਾਚੀ ਦੇਸਾਈ ਵੀ ਦਿੱਤੀ ਹੈ । ਪ੍ਰਾਚੀ ਨੇ ਏਕਤਾ ਦੇ ਸ਼ੋਅ 'ਕਸਮ ਸੇ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਸ ਦੀ ਸਿੱਧੀ ਐਂਟਰੀ ਬਾਲੀਵੁੱਡ 'ਚ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ।
PunjabKesari
ਏਕਤਾ ਦੀ ਹਿੱਟ ਲਿਸਟ 'ਚ ਅਦਾਕਾਰ ਰਾਜੀਵ ਖੰਡੇਲਵਾਲ ਦਾ ਨਾਂ ਵੀ ਆਉਂਦਾ ਹੈ। ਉਨ੍ਹਾਂ ਨੂੰ ਟੀ. ਵੀ. ਲੜੀਵਾਰ 'ਕਹੀ ਤੋ ਹੋਗਾ' 'ਚ ਪਹਿਲੀ ਵਾਰ ਦੇਖਿਆ ਗਿਆ ਸੀ। ਏਕਤਾ ਦੇ ਇਸੇ ਸ਼ੋਅ ਨਾਲ ਉਸ ਦੀ ਪਛਾਣ ਬਣੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵੀ ਫਿਲਮਾਂ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ ਸੀ।
PunjabKesari
ਏਕਤਾ ਦੇ ਟੀ. ਵੀ. ਸ਼ੋਅ 'ਨਾਗਿਨ' ਨੂੰ ਬੱਚਾ ਬੱਚਾ ਜਾਣਦਾ ਹੈ। ਇਸ ਸ਼ੋਅ ਨਾਲ ਮੋਨੀ ਰਾਏ ਨੂੰ ਨਵੀਂ ਪਛਾਣ ਮਿਲੀ ਸੀ। ਏਕਤਾ ਨਾਲ ਕੰਮ ਕਰਨ ਨਾਲ ਮੋਨੀ ਰਾਏ ਦੀ ਵੀ ਕਿਸਮਤ ਬਦਲ ਗਈ ਸੀ । ਇਸ ਤੋਂ ਬਾਅਦ ਮੋਨੀ ਰਾਏ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰੰਮ ਕੀਤਾ ਹੈ।
PunjabKesari


About The Author

manju bala

manju bala is content editor at Punjab Kesari