ਕਪਿਲ ਦੇ ਸ਼ੋਅ ''ਚ ਏਕਤਾ ਕਪੂਰ ਨੇ ਸੁਨੀਲ ਗਰੋਵਰ ''ਤੇ ਕੀਤੀ ਮਜ਼ੇਦਾਰ ਟਿੱਪਣੀ!

Monday, July 17, 2017 2:16 PM
ਕਪਿਲ ਦੇ ਸ਼ੋਅ ''ਚ ਏਕਤਾ ਕਪੂਰ ਨੇ ਸੁਨੀਲ ਗਰੋਵਰ ''ਤੇ ਕੀਤੀ ਮਜ਼ੇਦਾਰ ਟਿੱਪਣੀ!

ਨਵੀਂ ਦਿੱਲੀ— ਟੀ. ਵੀ. ਨਿਰਮਾਤਾ ਏਕਤਾ ਕਪੂਰ ਹਾਲ ਹੀ 'ਚ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਪਹੁੰਚੀ। ਉਹ ਇੱਥੇ ਆਉਣ ਵਾਲੀ ਫਿਲਮ 'ਲਿਪਸਟਿਕ ਅੰਡਰ ਮਾਏ ਬੁਰਕਾ' ਦੇ ਪ੍ਰਮੋਸ਼ਨ ਲੀ ਪਹੁੰਚੀ ਸੀ। ਏਕਤਾ ਨੇ ਇਸ ਗੱਲ ਦੀ ਜਾਣਕਾਰੀ ਟਵਿੱਟਰ 'ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਏਕਤਾ ਕਪੂਰ ਨੇ ਇਸ ਐਪੀਸੋਡ ਦੌਰਾਨ ਸੁਨੀਲ ਗਰੋਵਰ ਦਾ ਬਿਨਾ ਨਾਂ ਲਏ ਉਨ੍ਹਾਂ ਦੇ ਕਪਿਲ ਦੇ ਸ਼ੋਅ ਚੋਂ ਜਾਣ 'ਤੇ ਟਿੱਪਣੀ ਕੀਤੀ।
ਸ਼ੋਅ ਦੌਰਾਨ ਕਪਿਲ ਸ਼ਰਮਾ ਨੇ ਏਕਤਾ ਕਪੂਰ ਤੋਂ ਪੁੱਛਿਆ, ''ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਜਿਓਤਿਸ਼ ਵਿਦਿਆ ਦੇ ਬਾਰੇ 'ਚ ਜਾਣਦੇ ਹੋ। ਮੇਰੇ ਬਾਰੇ 'ਚ ਦੱਸੋ ਕਿ ਮੇਰੀ ਲਾਈਫ 'ਚ ਅੱਜ-ਕੱਲ ਸਾਰਾ ਕਿਉਂ ਕੁਝ ਉਲਟਾ-ਪੁਲਟਾ ਚੱਲ ਰਿਹਾ ਹੈ।'' ਇਸ ਦਾ ਜਵਾਬ ਦਿੰਦੇ ਹੋਏ ਏਕਤਾ ਨੇ ਕਿਹਾ,''ਮੇਰੇ ਸ਼ੋਅ ਤੋਂ ਜੋ ਚਲਿਆ ਜਾਂਦਾ ਹੈ, ਮੈਂ ਉਸ ਨੂੰ ਰਿਪਲੇਸ ਕਰ ਦਿੰਦੀ ਹਾਂ। ਜੇਕਰ ਰਿਪਲੇਸ ਨਾ ਹੋਣ ਤਾਂ ਮੈਂ ਉਸ ਨੂੰ ਆਨਏਅਰ ਹੀ ਮਾਰ ਦਿੰਦੀ ਹਾਂ। 
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਇਸ ਸਵਾਲ ਦੇ ਰਾਹੀ ਸੁਨੀਲ ਗਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਆਈਆਂ ਮੁਸ਼ਕਿਲਾਂ ਦੇ ਬਾਰੇ 'ਚ ਹੀ ਕਹਿ ਰਹੇ ਸਨ।