ਇੰਨੇ ਕਰੋੜਾਂ ਦੀ ਮਾਲਕਿਨ ਹੈ ਏਕਤਾ ਕਪੂਰ, 4.5 ਕਰੋੜ ਦੀਆਂ ਹਨ ਸਿਰਫ ਕਾਰਾਂ

6/7/2018 12:48:25 PM

ਮੁੰਬਈ (ਬਿਊਰੋ)— ਟੀ. ਵੀ. ਦੀ ਡਰਾਮਾ ਕਵੀਨ ਦੇ ਨਾਮ ਨਾਲ ਮਸ਼ਹੂਰ ਏਕਤਾ ਕਪੂਰ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। 7 ਜੂਨ, 1975 ਨੂੰ ਮੁੰਬਈ ਵਿੱਚ ਜੰਮੀ ਏਕਤਾ ਬਾਲਾਜੀ ਟੈਲੀਫਿਲਮਸ ਦੀ ਜਵਾਇੰਟ ਮੈਨੇਜਿੰਗ ਡਾਇਰੈਕਟਰ ਹੈ। ਏਕਤਾ ਨੇ ਸੱਸ-ਬਹੂ ਟੀ.ਵੀ. ਸੀਰੀਅਲਾਂ ਤੋਂ ਕਾਫੀ ਨਾਮ ਕਮਾਇਆ। ਉਨ੍ਹਾਂ ਦੇ ਪ੍ਰੋਡਕਸ਼ਨ ਦੇ ਬੈਨਰ ਤਲੇ ਬਣੇ ਸੀਰੀਅਲਾਂ ਵਿਚ ਅਸੀਂ ਪੰਜ, 'ਕਿਉਂਕਿ ਸਾਸ ਵੀ ਕਭੀ ਬਹੂ ਥੀ', 'ਕਹਾਣੀ ਘਰ-ਘਰ ਕੀ', 'ਕਸੌਟੀ ਜ਼ਿੰਦਗੀ ਕੀ', 'ਕਹੀਂ ਕਿਸੀ ਰੋਜ਼' ਪ੍ਰਮੁੱਖ ਹਨ। ਜਾਣਕਾਰੀ ਮੁਤਾਬਕ, ਏਕਤਾ ਕੋਲ 13 ਮਿਲੀਅਨ ਡਾਲਰ (ਕਰੀਬ 85 ਕਰੋੜ ਰੁਪਏ) ਦੀ ਜਾਯਿਦਾਦ ਹੈ।

PunjabKesari
ਏਕਤਾ ਕਪੂਰ ਕੋਲ ਹਨ 4 ਬਰਾਂਡਸ ਦੀ ਲਗਜ਼ਰੀ CARS
ਏਕਤਾ ਕਪੂਰ ਕੋਲ 4 ਵੱਡੇ ਬਰਾਂਡਸ ਦੀਆਂ ਲਗਜ਼ਰੀ ਕਾਰਾਂ ਹਨ. ਇਨ੍ਹਾਂ ਵਿਚ ਮਰਸਡੀਜ ਬੇਂਜ, ਆਡੀ, ਬੀ. ਐੱਮ. ਡਬਲਿਊ ਅਤੇ ਫੋਰਡ ਦੀਆਂ ਕਾਰਾਂ ਸ਼ਾਮਿਲ ਹਨ। ਇਨ੍ਹਾਂ ਕਾਰਾਂ ਦੀ ਕੀਮਤ ਕਰੀਬ 4.5 ਕਰੋੜ ਰੁਪਏ ਹੈ। 
6.5 ਕਰੋੜ ਦਾ ਲਗਜ਼ਰੀ ਘਰ... 
PunjabKesari

ਏਕਤਾ ਕਪੂਰ ਉਂਝ ਤਾਂ ਆਪਣੇ ਪਰਿਵਾਰ ਨਾਲ ਜੁਹੂ ਸਥਿਤ 'ਕ੍ਰਿਸ਼ਣਾ ਬੰਗਲੋ' ਵਿਚ ਰਹਿੰਦੀ ਹੈ, ਜਿਸ ਦੀ ਕੀਮਤ ਕਰੀਬ 20 ਕਰੋੜ ਰੁਪਏ ਹੈ, ਹਾਲਾਂਕਿ ਉਨ੍ਹਾਂ ਨੇ 2012 'ਚ ਮੁੰਬਈ ਵਿਚ ਹੀ ਇਕ ਲਗਜ਼ਰੀ ਘਰ ਖਰੀਦਿਆ ਹੈ। ਇਸ ਰਿਅਲ ਐਸਟੇਟ ਪ੍ਰਾਪਰਟੀ ਦੀ ਕੀਮਤ ਕਰੀਬ 6.5 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਏਕਤਾ ਕਪੂਰ ਨੇ ਕਰੀਬ 43 ਕਰੋੜ ਰੁਪਏ ਦਾ ਪਰਸਨਲ ਇੰਵੈਸਟਮੈਂਟ ਵੀ ਕਰ ਰੱਖਿਆ ਹੈ। ਜੁਹੂ ਵਿਚ ਸ਼ਾਨਦਾਰ ਬੰਗਲੇ ਤੋਂ ਇਲਾਵਾ ਏਕਤਾ ਕਪੂਰ  ਦਾ ਅੰਧੇਰੀ ਵਿਚ ਬਾਲਾਜੀ ਟੈਲੀਫਿਲਮਸ ਦਾ ਦਫਤਰ ਹੈ। ਦਫਤਰ ਦੇ ਐਂਟਰੇਸ 'ਚ ਹੀ ਗਣੇਸ਼ ਮੰਦਰ ਹੈ। ਪੌੜੀਆਂ ਚੜ੍ਹਦੇ ਹੀ ਦਫਤਰ ਦੀਆਂ ਕੰਧਾਂ 'ਤੇ ਤਿਰੂਪਤੀ ਬਾਲਾਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਦਫਤਰ ਦੇ ਅੰਦਰ ਏਕਤਾ ਦੇ ਕੈਬਿਨ ਕੋਲ ਵੀ ਗਣੇਸ਼ ਜੀ ਦਾ ਇਕ ਮੰਦਰ ਹੈ। ਇਸ ਤੋਂ ਇਲਾਵਾ ਦਫਤਰ ਵਿਚ ਇਕ ਮੈਮੋਰੀ ਵਾਲ ਹੈ, ਜਿੱਥੇ ਏਕਤਾ ਅਤੇ ਉਨ੍ਹਾਂ ਦੇ ਦੋਸਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਐਵਾਰਡਸ ਅਤੇ ਟਰਾਫੀਆਂ ਲਈ ਵੀ ਇਕ ਵੱਖਰੀ ਸਪੇਸ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari

85 करोड़ की प्रॉपर्टी की मालकिन हैं एकता कपूर, 4.5 करोड़ की तो सिर्फ कारें हैं



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News