ਕੀ ਕੈਂਪਾ ਕੋਲਾ ਕੰਪਾਊਂਡ ਦੇ ਨਿਵਾਸੀਆਂ ਲਈ ਹੋਵੇਗੀ ਏਕਤਾ ਕਪੂਰ ਦੇ ਸ਼ੋਅ ਦੀ ਸਕ੍ਰੀਨਿੰਗ?

8/9/2018 4:06:10 PM

ਮੁੰਬਈ(ਬਿਊਰੋ)— ਭਾਰਤ ਦੀ ਕੰਟੈਂਟ ਕੁਈਨ ਏਕਤਾ ਕਪੂਰ ਅਲਟ ਬਾਲਾਜੀ ਨੇ ਆਪਣੇ ਅਗਲੇ ਵੱਡੇ ਡਿਜ਼ੀਟਲ ਸ਼ੋਅ 'ਹੋਮ' ਨਾਲ ਤਿਆਰ ਹੈ, ਜੋ ਮੁੰਬਈ ਦੇ ਵਰਲੀ 'ਚ ਸਥਿਤ 'ਕੈਂਪਾ ਕੋਲਾ' ਮਾਮਲੇ 'ਤੇ ਆਧਾਰਿਤ ਹੈ। 'ਹੋਮ' ਵਰਲੀ ਦੇ ਕੈਂਪਾ ਕੋਲਾ ਕੰਪਾਊਂਡ ਨਿਵਾਸੀਆਂ ਦੇ ਦੁੱਖਾਂ ਤੋਂ ਪ੍ਰੇਰਿਤ ਹੈ ਅਤੇ ਇਹੀ ਵਜ੍ਹਾ ਹੈ ਕਿ ਕੈਂਪਾ ਕੋਲਾ ਦੇ ਲੋਕਾਂ ਨੇ ਨਿਰਮਾਤਾਵਾਂ ਨਾਲ ਆਪਣੇ ਲਈ ਪ੍ਰੀਵਿਊਜ਼ ਸਕ੍ਰੀਨਿੰਗ ਦੀ ਅਪੀਲ ਕੀਤੀ ਹੈ।

PunjabKesari

ਬਸ ਇਹ ਹੈ ਕਿ ਜਿਨ੍ਹਾਂ ਨਿਵਾਸੀਆਂ ਨੇ ਬਿਲਡਰਾਂ ਦੀ ਲਾਹਪਰਵਾਹੀ ਕਾਰਨ ਆਪਣੀਆਂ ਇਮਾਰਤਾਂ ਨੂੰ ਟੁੱਟਣ ਤੋਂ ਰੋਕਣ ਦੀ ਆਪਣੀ ਲੜਾਈ ਲਈ ਰਾਸ਼ਟਰੀ ਸੁਰਖੀਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਸੀ, ਉਹ ਇਹ ਜਾਣਨ ਲਈ ਉਤਸੁਕ ਹਨ ਕਿ ਉਨ੍ਹਾਂ ਨੂੰ ਕਿਵੇਂ ਦੇ ਕਿਰਦਾਰ 'ਚ ਢਾਲਿਆ ਗਿਆ ਹੈ। ਪ੍ਰੋਜੈਕਟ ਨੂੰ ਨਿਰਦੇਸ਼ਿਤ ਕਰਨ ਲਈ ਏਕਤਾ ਕਪੂਰ ਨੇ ਫਿਲਮ ਨਿਰਮਾਤਾ ਹਬੀਬ ਫੈਜ਼ਲ ਨੂੰ ਵੀ ਇਸ 'ਚ ਸ਼ਾਮਲ ਕੀਤਾ ਹੈ।

PunjabKesari

ਹਬੀਬ ਫੈਜ਼ਲ 'ਇਕਸ਼ਜਾਦੇ', 'ਦਾਵਤ ਏ ਇਸ਼ਕ' ਅਤੇ 'ਦੋ ਦੂਨੀ ਚਾਰ' ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਦੇ ਰੂਪ 'ਚ ਪ੍ਰਸਿੱਧ ਹੈ। ਹਬੀਬ ਇਸ ਤੋਂ ਪਹਿਲਾਂ 'ਫੈਨ', 'ਲੇਡੀਜ਼ ਵਰਸੇਜ਼ ਰਿਕੀ ਬਹਿਲ' ਅਤੇ 'ਬੈਂਡ ਬਾਜਾ ਬਾਰਾਤ' ਵਰਗੀਆਂ ਲਈ ਡਾਈਲਾਗ ਅਤੇ ਪਟਕਥਾ ਵੀ ਲਿਖ ਚੁੱਕੇ ਹਨ।

PunjabKesari

ਦੱਸ ਦੇਈਏ ਕਿ ਏਕਤਾ ਕਪੂਰ ਪਹਿਲਾਂ ਕੰਟੈਂਟ ਨੂੰ ਚੰਗੀ ਤਰ੍ਹਾਂ ਪਰਖਦੀ ਹੈ ਅਤੇ ਫਿਰ ਹੀ ਕਿਸੇ ਪ੍ਰੋਜੈਕਟ 'ਤੇ ਕੰਮ ਕਰਦੀ ਹੈ। ਏਕਤਾ ਆਪਣੇ ਦਰਸ਼ਕਾਂ ਦੀ ਪਸੰਦ ਨੂੰ ਵੀ ਚੰਗੀ ਤਰ੍ਹਾਂ ਜਾਂਦੀ ਹੈ। ਟੀ. ਵੀ. ਸਪੇਸ ਅਤੇ ਫਿਲਮਾਂ 'ਚ ਆਪਣੇ ਜਾਦੂ ਬਿਖੇਰਨ ਤੋਂ ਬਾਅਦ ਹੁਣ ਉਹ ਵੱਖਰੇ-ਵੱਖਰੇ ਕੰਟੈਂਟ ਨਾਲ ਡਿਜ਼ੀਟਲ ਦੁਨੀਆ 'ਚ ਛਾਈ ਹੋਈ ਹੈ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News