ਫਾਰਚਿਊਨ ਇੰਡੀਆ ਦੀਆਂ 50 ਸਭ ਤੋਂ ਸ਼ਕਤੀਸ਼ਾਲੀ ਮਹਿਲਾਵਾਂ ''ਚ ਏਕਤਾ ਕਪੂਰ ਸ਼ਾਮਲ

11/28/2018 6:07:58 PM

ਮੁੰਬਈ (ਬਿਊਰੋ)— ਕੰਟੈਂਟ ਕੁਈਨ ਏਕਤਾ ਕਪੂਰ ਨੂੰ ਬੀਤੀ ਸ਼ਾਮ ਫਾਰਚਿਊਨ ਇੰਡੀਆ ਦੀਆਂ 50 ਸਭ ਤੋਂ ਸ਼ਕਤੀਸ਼ਾਲੀ ਮਹਿਲਾਵਾਂ ਲਈ ਆਯੋਜਿਤ ਬਿਜ਼ਨੈੱਸ ਸਮਾਰੋਹ 'ਚ ਸਨਮਾਨਿਤ ਕੀਤਾ ਗਿਆ ਹੈ। ਫਿਲਮ ਨਿਰਮਾਤਾ ਨੂੰ ਅਗਸਤ ਕੰਪਨੀ 'ਚ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਹਿਲਾ ਸੂਚੀ 'ਚ ਸਨਮਾਨਿਤ ਕੀਤਾ ਗਿਆ ਹੈ ਤੇ ਇਸ ਉਪਲੱਬਧੀ ਨਾਲ ਏਕਤਾ ਕਾਫੀ ਖੁਸ਼ ਹੈ।

ਏਕਤਾ ਨੇ ਇੰਸਟਾਗ੍ਰਾਮ 'ਤੇ ਇਹ ਖਬਰ ਸਾਂਝੀ ਕਰਦਿਆਂ ਲਿਖਿਆ, 'Thanku @fortunemag for including me in ur esteemed list of #indiasmostpowerfulwomeninbusiness ! Honoured to be in the August company of these stellar women.'

ਟੀ. ਆਰ. ਪੀ. ਕੁਈਨ ਤੇ ਡੇਲੀ ਸੋਪ ਮਨੋਰੰਜਨ 'ਚ ਆਪਣੀ ਪਛਾਣ ਬਣਾਉਣ ਵਾਲੀ ਏਕਤਾ ਕਪੂਰ ਨੇ ਭਾਰਤੀ ਟੀ. ਵੀ. ਦਾ ਚਿਹਰਾ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਟੀ. ਵੀ. 'ਚ ਜਿੱਤ ਹਾਸਲ ਕਰਨ ਤੋਂ ਬਾਅਦ ਕੰਟੈਂਟ ਕੁਈਨ ਹੁਣ ਫਿਲਮ ਪ੍ਰੇਮੀਆਂ ਤੇ ਡਿਜੀਟਲ ਦਰਸ਼ਕਾਂ 'ਤੇ ਪ੍ਰਭਾਵਸ਼ਾਲੀ ਛਾਪ ਛੱਡ ਰਹੀ ਹੈ। ਇਨ੍ਹੀਂ ਦਿਨੀਂ ਡਿਜੀਟਲ ਪਲੇਟਫਾਰਮ 'ਤੇ ਕੰਮ ਕਰ ਰਹੀ ਏਕਤਾ ਕਪੂਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਕਿਸ ਤਰ੍ਹਾਂ ਨਵੀਨਤਮ ਮਾਧਿਅਮ ਪ੍ਰਤੀ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ।

ਉਸ ਦਾ ਨਵੀਨਤਮ ਡੋਮੇਨ ਡਿਜੀਟਲ ਪਲੇਟਫਾਰਮ ਹੈ, ਜਿਥੇ ਵਿਸ਼ੇਸ਼ ਕੰਟੈਂਟ ਨਾਲ ਏਕਤਾ ਆਨਲਾਈਨ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਉਸ ਦੀ ਆਪਣੀ ਡਿਜੀਟਲ ਵੀਡੀਓ ਸਟ੍ਰੀਮਿੰਗ ਸੇਵਾ ਹੈ, ਜਿਥੇ ਉਹ ਨੌਜਵਾਨ ਪੀੜ੍ਹੀ ਲਈ ਕੰਟੈਂਟ ਲਿਆਂਦੀ ਹੈ, ਜੋ ਟੀ. ਵੀ. ਦੀ ਜਗ੍ਹਾ ਆਪਣੇ ਫੋਨ 'ਤੇ ਜ਼ਿਆਦਾ ਕੰਟੈਂਟ ਦੇਖਣਾ ਪਸੰਦ ਕਰਦੇ ਹਨ।

ਏਕਤਾ ਕਪੂਰ ਮੌਜੂਦਾ ਸਮੇਂ 'ਚ ਵੱਖ-ਵੱਖ ਮਾਧਿਅਮਾਂ 'ਤੇ ਮੁਹਾਰਤ ਹਾਸਲ ਕਰ ਰਹੀ ਹੈ, ਜਿਥੇ ਇਕ ਪਾਸੇ ਉਹ ਆਪਣੀ ਵੈੱਬ ਸੀਰੀਜ਼ ਹੋਮ ਦੀ ਸਫਲਤਾ ਦਾ ਆਨੰਦ ਲੈ ਰਹੀ ਹੈ, ਉਥੇ ਦਰਸ਼ਕਾਂ ਦੇ ਸਭ ਤੋਂ ਪਸੰਦੀਦਾ 'ਕਸੌਟੀ ਜ਼ਿੰਦਗੀ ਕੀ' ਨੂੰ ਇਕ ਵਾਰ ਮੁੜ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ ਏਕਤਾ ਆਪਣੀਆਂ ਆਉਣ ਵਾਲੀਆਂ ਫੀਚਰ ਫਿਲਮਾਂ 'ਮੈਂਟਲ ਹੈ ਕਯਾ' ਤੇ 'ਜਬਰੀਆ ਜੋੜੀ' 'ਚ ਵੀ ਰੁੱਝੀ ਹੋਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News