ਸਭ ਤੋਂ ਪਾਵਰਫੁੱਲ ਮਹਿਲਾਵਾਂ ਦੀ ਸੂਚੀ 'ਚ ਏਕਤਾ ਕਪੂਰ, ਫਾਰਚੂਨ ਇੰਡੀਆ ਦੀ ਲਿਸਟ 'ਚ ਨਾਂ

9/24/2019 2:22:40 PM

ਮੁੰਬਈ(ਬਿਊਰੋ)- ਫਾਰਚੂਨ ਇੰਡੀਆ ਦੀ ਸਭ ਤੋਂ ਪਾਵਰਫੁੱਲ ਮਹਿਲਾਵਾਂ ਦੀ ਸੂਚੀ 'ਚ ਟੀ.ਵੀ. ਦੀ ਰਾਣੀ ਏਕਤਾ ਕਪੂਰ ਦਾ ਨਾਂ ਵੀ ਜੁੜ ਗਿਆ ਹੈ। ਸੂਚੀ 'ਚ ਏਕਤਾ ਨੂੰ 22ਵਾਂ ਸਥਾਨ ਮਿਲਿਆ ਹੈ। ਪਿਛਲੇ ਸਾਲ ਏਕਤਾ ਕਪੂਰ ਇਸੇ ਲਿਸਟ 'ਚ 29ਵੇਂ ਸਥਾਨ 'ਤੇ ਸੀ।

ALTBalaji ਦੀ ਕਾਮਯਾਬੀ ਨਾਲ ਵਧਿਆ ਰੁਤਬਾ

ਫਾਰਚੂਨ ਇੰਡੀਆ ਨੇ ਲਿਖਿਆ ਹੈ ਕਿ ਦੋ ਸਾਲ ਪਹਿਲਾਂ ਤਕ ਏਕਤਾ ਕਪੂਰ ਦਾ ਨਾਂ ਭਾਰਤੀ ਟੀ.ਵੀ. ਚੈਨਲਾਂ ਤੱਕ ਸੀਮਤ ਸੀ ਪਰ ਹੌਲੀ-ਹੌਲੀ ਏਕਤਾ ਨੇ ਵੀਡੀਓ ਪਲੈਟਫਾਰਮ 'ਤੇ ਵੀ ਆਪਣੀ ਪਕੜ ਬਣਾ ਲਈ। ਪਿਛਲੇ ਸਾਲ ਉਨ੍ਹਾਂ ਦਾ ਓ.ਟੀ.ਟੀ. ਪਲੈਟਫਾਰਮ ALTBalaji ਦੇ ਪੇਡ ਸਬਸਕ੍ਰਾਈਬਸ ਦੀ ਗਿਣਤੀ ਦੋ ਕਰੋੜ ਤੱਕ ਪਹੁੰਚ ਗਈ। 2017 'ਚ ਇਹ ਪਲੈਟਫਾਰਮ ਲਾਂਚ ਹੋਇਆ ਸੀ, ਉਥੇ ਦੇਸ਼ 'ਚ ਮੌਜੂਦ ਕਰੀਬ 50 ਟਾਪ ਓ.ਟੀ.ਟੀ. ਪਲੈਟਫਾਰਮ 'ਚ ALTBalaji ਟਾਪ 'ਤੇ ਹੈ। ਇਸ ਪਲੈਟਫਾਰਮ ਦੇ ਵਿਊਰਜ਼ ਦੀ ਗਿਣਤੀ ਡਿਜਨੀ ‘ਹਾਟ ਸਟਾਰ’,‘ਨੈਟਫਲਿਕਸ’,‘ਅਮੇਜਨ ਪ੍ਰਾਈਮ6, ‘ਜੀ-5’ ਤੇ ‘ਐੱਮ ਐਕਸ ਪਲੇਅਰ’ ਤੋਂ ਕਿਤੇ ਜ਼ਿਆਦਾ ਹੈ। ਹੁਣ ALTBalaji ਨੇ ਜੀ-5 ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਦੋਵੇਂ ਮਿਲ ਕੇ ਓਰੀਜਨ ਕੰਟੈਂਟ ਕ੍ਰਿਏਟ ਕਰਨਗੇ ਤੇ ਇਹ ਦੋਵੇਂ ਪਲੈਟਫਾਰਮ 'ਤੇ ਦਿਸੇਗਾ।

ਅਨੁਸ਼ਕਾ ਸ਼ਰਮਾ ਸੂਚੀ 'ਚ ਇਕਲੌਤੀ ਅਦਾਕਾਰਾ

ਫਾਰਚੂਨ ਇੰਡੀਆ ਵੱਲੋਂ ਜਾਰੀ ਕੀਤੀ ਗਈ ਟਾਪ-50 ਸਭ ਤੋਂ ਸ਼ਕਤੀਸ਼ਾਲੀ ਮਹਿਲਾਵਾਂ ਦੀ ਸੂਚੀ 'ਚੋਂ ਅਨੁਸ਼ਕਾ ਸ਼ਰਮਾ ਦਾ ਨਾਂ ਵੀ ਸ਼ਾਮਲ ਹੈ। ਅਨੁਸ਼ਕਾ ਇਸ ਲਿਸਟ 'ਚ ਥਾਂ ਬਣਾਉਣ ਵਾਲੀ ਇਕਲੌਤੀ ਐਕਟਰਸ ਹਨ ਤੇ ਉਨ੍ਹਾਂ ਦੀ ਉਮਰ ਵੀ ਸਭ ਤੋਂ ਘੱਟ ਹੈ। ਫਾਰਚੂਨ ਇੰਡੀਆ ਨੇ ਅਦਾਕਾਰਾ ਬਾਰੇ ’ਚ ਲਿਖਿਆ, ਸ਼ਰਮਾ ਨਾ ਸਿਰਫ ਆਪਣੀ ਕਲਾਦਿੰਗ ਲਾਈਨ ਨੂਸ਼ ਸਮੇਤ ਕਈ ਹੋਰ ਬਰਾਂਡਸ ਜਿਵੇਂ ਕਿ ਨੀਵਿਆ, ਏਲੇ18, ਮਿੰਤਰਾ ਅਤੇ ਲਾਵੀ ਦਾ ਇਕ ਚਿਹਰਾ ਹੈ ਸਗੋਂ ਇਕ ਪ੍ਰੋਡਿਊਸਰ ਵੀ ਹਨ। ਕਲੀਨ ਸਲੇਟ ਫਿਲਮਸ ਜਿਸ ਨੂੰ ਸ਼ਰਮਾ ਨੇ ਉਸ ਸਮੇਂ ਸਥਾਪਤ ਕੀਤਾ ਸੀ ਜਦੋਂ ਉਹ 25 ਸਾਲ ਦੀ ਸੀ, ਇਸ ਨੇ ‘ਐਨਐੱਚ1੦’, ‘ਫਿੱਲੌਰੀ’ ਅਤੇ ‘ਪਰੀ’ ਵਰਗੀਆਂ ਤਿੰਨ ਘੱਟ ਬਜਟ ਦੀਆਂ ਹਿੰਦੀ ਫਿਲਮਾਂ ਨੂੰ ਬਣਾਇਆ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News