ਬੇਟੇ ਦੀ ਦੇਖਭਾਲ ਲਈ ਏਕਤਾ ਕਪੂਰ ਨੇ ਦਫਤਰ ''ਚ ਹੀ ਖੋਲ੍ਹਿਆ Creche

Tuesday, May 28, 2019 3:44 PM

ਮੁੰਬਈ(ਬਿਊਰੋ)— ਭਾਰਤੀ ਟੀ.ਵੀ. ਦੀ ਮਸ਼ਹੂਰ ਪ੍ਰੋਡਿਊਸਰ ਅਤੇ ਡਾਇਰੈਕਟਰ ਏਕਤਾ ਕਪੂਰ ਹਾਲ ਹੀ 'ਚ ਮਾਂ ਬਣੀ ਹੈ। ਹਰ ਮਾਂ ਦੀ ਤਰ੍ਹਾਂ ਏਕਤਾ ਵੀ ਆਪਣੇ ਬੇਟੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੀ ਹੈ। ਏਕਤਾ ਚਾਹੁੰਦੀ ਹੈ ਕਿ ਉਹ ਆਪਣੇ ਬੇਟੇ ਰਵੀ ( Ravie ) ਨਾਲ ਸਮਾਂ ਬਤੀਤ ਕਰਨ ਅਤੇ ਇਸ ਦਾ ਅਸਰ ਉਨ੍ਹਾਂ ਦੇ ਪ੍ਰੋਫੈਸ਼ਨਲ ਕੰਮ 'ਤੇ ਨਾ ਪਏ, ਇਸ ਦਾ ਰਸਤਾ ਉਨ੍ਹਾਂ ਨੇ ਕੱਢ ਲਿਆ ਹੈ। ਏਕਤਾ ਨੇ ਆਪਣੇ ਦਫਤਰ 'ਚ ਬੇਟੇ ਲਈ ਕਰੇਚ ਬਣਵਾ ਲਿਆ ਹੈ, ਜਿੱਥੇ ਉਹ ਆਰਾਮ ਨਾਲ ਸਮਾਂ ਬਿਤਾ ਸਕੇ। ਏਕਤਾ ਕਪੂਰ ਆਪਣੇ ਮਾਂ ਬਣਨ ਨੂੰ ਲੈ ਕੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕੁਝ ਗੱਲਾਂ ਸਾਂਝੀਆਂ ਕੀਤੀਆਂ।
PunjabKesari
ਏਕਤਾ ਨੇ ਕਿਹਾ,''ਇਨ੍ਹੀਂ ਦਿਨੀਂ ਮੈਂ ਆਪਣੇ ਬੇਟੇ ਨਾਲ ਜਿਨ੍ਹਾਂ ਹੋ ਸਕਦਾ ਹੈ ਓਨਾ ਸਮਾਂ ਬਿਤਾਉਣਾ ਚਾਹੁੰਦੀ ਹਾਂ। ਹੁਣ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿਨ੍ਹਾਂ ਜਲਦੀ ਹੋ ਸਕੇ ਦਫਤਰ 'ਚ ਚੱਲੀ ਜਾਂਵਾਂ। ਏਕਤਾ ਨੇ ਕਿਹਾ ਕਿ ਉਨ੍ਹਾਂ ਨੂੰ ਪਛਤਾਵਾ ਹੈ ਕਿ ਉਨ੍ਹਾਂ ਨੇ ਪਹਿਲਾਂ ਦਫਤਰ 'ਚ ਕਰੇਚ ਕਿਉਂ ਨਹੀਂ ਬਣਵਾਇਆ। ਏਕਤਾ ਨੇ ਕਿਹਾ, ਮੈਂ ਅਕਸਰ ਰਵੀ ਨੂੰ ਦਫਤਰ ਲੈ ਕੇ ਆਉਂਦੀ ਹਾਂ ਅਤੇ ਉਹ ਮੇਰੀ ਟੀਮ ਨਾਲ ਸਮਾਂ ਬਿਤਾਉਂਦਾ ਹੈ। ਮੈਨੂੰ ਆਪਣੀ ਮਾਂ ਅਤੇ ਆਪਣੀ ਟੀਮ ਦੀ ਬਹੁਤ ਮਦਦ ਮਿਲਦੀ ਹੈ ਤਾਂ ਮੈਂ ਜਦੋਂ ਵੀ ਮੀਟਿੰਗ 'ਚ ਰੁੱਝੀ ਹੁੰਦੀ ਹਾਂ ਮੇਰੀ ਟੀਮ ਉਸ ਦਾ (ਰਵੀ) ਮਨੋਰੰਜਨ ਕਰਦੀ ਹੈ। ਉਹ ਹੁਣ ਬਹੁਤ ਛੋਟਾ ਹੈ ਪਰ ਉਸ ਨੇ ਮੇਰੀ ਟੀਮ ਨਾਲ ਦੋਸਤੀ ਕਰ ਲਈ ਹੈ। ਇਹ ਸੁਣਨ 'ਚ ਅਜੀਬ ਲੱਗਦਾ ਹੈ ਪਰ ਉਹ ਮੇਰੇ ਦਫਤਰ 'ਚ ਲੋਕਾਂ ਨੂੰ ਪਛਾਣਦਾ ਹੈ।''
PunjabKesari
ਏਕਤਾ ਨੇ ਕਿਹਾ, ''ਜਦੋਂ ਮੇਰਾ ਪੁੱਤਰ ਵੱਡਾ ਹੋ ਜਾਵੇਗਾ ਇਹ ਕਰੇਚ ਤੱਦ ਵੀ ਚੱਲਦਾ ਰਹੇਗਾ ਕਿਉਂਕਿ ਵਰਕਿੰਗ ਮਦਰਸ ਲਈ ਜਰੂਰੀ ਹੈ ਕਿ ਉਹ ਆਪਣੇ ਬੱਚਿਆਂ ਦੇ ਕੋਲ ਰਹਿ ਸਕਣ। ਮੈਨੂੰ ਇਹ ਪਹਿਲਾਂ ਹੀ ਕਰਵਾ ਦੇਣਾ ਚਾਹੀਦਾ ਸੀ, ਮੈਨੂੰ ਪਛਤਾਵਾ ਹੈ ਕਿ ਮੈਂ ਪਹਿਲੇ ਅਜਿਹਾ ਕਿਉਂ ਨਹੀਂ ਕੀਤਾ।'' ਇਹ ਬਹੁਤ ਪਹਿਲਾਂ ਕਰਵਾ ਦੇਣਾ ਚਾਹੀਦਾ ਹੈ ਸੀ, ਮੈਨੂੰ ਪਛਤਾਵਾ ਹੈ ਕਿ ਮੈਂ ਪਹਿਲਾਂ ਅਜਿਹਾ ਨਹੀਂ ਕੀਤਾ।
PunjabKesari


Edited By

Manju

Manju is news editor at Jagbani

Read More