ਏਕਤਾ ਕਪੂਰ ਨੇ ਬਾਲਾਜੀ ਟੈਲੀਫਿਲਮਸ ਸ਼ੁਰੂ ਕਰਨ ਦਾ ਆਪਣਾ ਅਨੁਭਵ ਕੀਤਾ ਸਾਂਝਾ

5/14/2019 4:53:44 PM

ਮੁੰਬਈ(ਬਿਊਰੋ)— ਇੰਡਸਟਰੀ ਦਾ ਇਕ ਮਸ਼ਹੂਰ ਨਾਮ ਏਕਤਾ ਨੇ ਆਪਣੀ ਮਾਂ ਨਾਲ ਬਹੁਤ ਘੱਟ ਉਮਰ 'ਚ ਇਕ ਨਿਰਮਾਤਾ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਵਾਤ ਕੀਤੀ ਸੀ ਅਤੇ ਇਸ ਦੌਰਾਨ ਬਹੁਤ ਸਾਰੇ ਸਵਾਲ ਸਨ ਜੋ ਏਕਤਾ ਕੋਲੋਂ ਅਕਸਰ ਪੁੱਛੇ ਜਾਂਦੇ ਸਨ। ਏਕਤਾ ਨੇ ਬਾਲਾਜੀ ਨਾਲ ਆਪਣੇ ਸਫਰ ਨੂੰ ਆਖਿਰਕਾਰ ਇਕ ਨਵੇਂ ਸੋਸ਼ਲ ਮੀਡੀਆ ਪੋਸਟ ਨਾਲ ਸਾਂਝਾ ਕੀਤਾ ਹੈ। ਫਿਲਮ ਨਿਰਮਾਤਾ ਨੇ ਬਹੁਤ ਛੋਟੀ ਉਮਰ 'ਚ ਆਪਣੀ ਮਾਂ ਨਾਲ ਇਕ ਨਿਰਮਾਤਾ ਦੇ ਰੂਪ 'ਚ ਆਪਣਾ ਸਫਰ ਸ਼ੁਰੂ ਕੀਤਾ ਸੀ ਅਤੇ ਅਜਿਹਾ ਉਨ੍ਹੀਂ ਦਿਨੀਂ ਬਹੁਤ ਘੱਟ ਹੁੰਦਾ ਸੀ। ਚਾਹੇ ਏਕਤਾ ਦੇ ਪਿਤਾ ਆਪਣੇ ਸਮੇਂ ਦੇ ਸਭ ਤੋਂ ਵੱਡੇ ਸੁਪਰਸਟਾਰਸ 'ਚੋਂ ਇਕ ਸਨ ਪਰ ਏਕਤਾ ਨੇ ਉਨ੍ਹਾਂ ਦੀ ਮਦਦ ਨਹੀਂ ਲਈ ਅਤੇ ਆਪਣੇ ਦਮ 'ਤੇ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਈ। ਸੋਸ਼ਲ ਮੀਡੀਆ 'ਤੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਦੇ ਹੋਏ ਏਕਤਾ ਨੇ ਲਿਖਿਆ,''ਮਦਰਜ਼ ਡੇ ਹਰ ਰੋਜ਼ ਹੁੰਦਾ ਹੈ। ਇਸ ਲਈ ਇਹ ਪੋਸਟ ਮੇਰੀ ਬੌਸ ਪਾਰਟਨਰ ਅਤੇ ਮਾਂ ਲਈ ਹੈ।''

 
 
 
 
 
 
 
 
 
 
 
 
 
 

Mother’s Day is everyday therefore this post for my boss partner n mother @shobha9168 ! Ppl were in shock when we started..... why my company had my moms name as a producer instead of my more famous dad but my dad insisted that since we both r working we should use our names! Years later here we r !ours is probably the first mother daughter start up (in media)hopefully many more will b there in future 💋❤️

A post shared by Erk❤️rek (@ektaravikapoor) on May 12, 2019 at 10:08pm PDT


ਜਦੋਂ ਅਸੀਂ ਸ਼ੁਰੂਵਾਤ ਕੀਤੀ ਸੀ ਤਾਂ ਉਦੋਂ ਲੋਕ ਇਹ ਸੋਚ ਕੇ ਹੈਰਾਨ ਸਨ ਕਿ... ਕਿਉਂ ਮੇਰੀ ਕੰਪਨੀ 'ਚ ਮੇਰੇ ਮਸ਼ਹੂਰ ਪਿਤਾ ਜੀ ਦੇ ਬਜਾਏ ਇਕ ਨਿਰਮਾਤਾ ਦੇ ਰੂਪ 'ਚ ਮੇਰੀ ਮਾਂ ਦਾ ਨਾਮ ਸੀ ਪਰ ਮੇਰੇ ਪਿਤਾ ਜੀ ਨੇ ਕਿਹਾ ਕਿ ਕਿਉਂਕਿ ਤੁਸੀਂ ਦੋਵੇਂ ਕੰਮ ਕਰ ਰਹੇ ਹਾਂ, ਇਸ ਲਈ ਸਾਨੂੰ ਆਪਣੇ ਨਾਵਾਂ ਦੀ ਹੀ ਵਰਤੋ ਕਰਨੀ ਚਾਹੀਦੀ ਹੈ ਅਤੇ ਕੁਝ ਸਾਲਾਂ ਬਾਅਦ, ਅੱਜ ਅਸੀਂ ਇੱਥੇ ਖੜ੍ਹੇ ਹਾਂ। ਮੀਡੀਆ 'ਚ ਸਾਡਾ ਹੀ ਸ਼ਾਇਦ ਪਹਿਲਾ ਮਾਂ-ਧੀ ਦਾ ਸਟਾਰਟ-ਅਪ ਹੈ ਪਰ ਉਂਮੀਦ ਹੈ ਕਿ ਭਵਿੱਖ 'ਚ ਇਸ ਦੀ ਗਿਣਤੀ ਵੱਧ ਜਾਵੇਗੀ।
PunjabKesari
ਦਿਨ ਦੀ ਸ਼ੁਰੂਆਤ 'ਚ ਏਕਤਾ ਨੇ ਖੁਦ ਨੂੰ ਦੋ ਪੁੱਤਰਾਂ ਦੀ ਮਾਂ ਦੱਸਦੇ ਹੋਏ ਆਪਣੇ ਭਤੀਜੇ ਲਕਸ਼ ਅਤੇ ਬੇਟੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਕਿਵੇਂ ਉਹ ਤਿੰਨ ਸਾਲ ਪਹਿਲਾਂ ਆਪਣੇ ਭਤੀਜੇ ਲਕਸ਼ ਦੇ ਜਨਮ ਨਾਲ ਇਕ ਮਾਂ ਬਣ ਗਈ ਸੀ ਅਤੇ ਇਸ ਸਾਲ ਆਪਣੇ ਬੇਟੇ ਰਵੀ ਦੇ ਜਨਮ ਨਾਲ ਇਹ ਉਨ੍ਹਾਂ ਦਾ ਪਹਿਲਾ ਮਦਰਜ਼ ਡੇ ਨਹੀਂ ਸੀ ਕਿਉਂਕਿ ਏਕਤਾ ਤਿੰਨ ਸਾਲਾਂ ਤੋਂ ਲਕਸ਼ ਦੇ ਨਾਲ ਇਹ ਦਿਨ ਮਨਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News