ਇਮਰਾਨ ਹਾਸ਼ਮੀ ਨੂੰ ਮਿਲਿਆ ਨਵਾਂ ਖਿਤਾਬ, ਸੁਣ ਕੇ ਹੈਰਾਨ ਰਹਿ ਜਾਓਗੇ ਤੁਸੀਂ
8/24/2016 9:05:59 PM
ਮੁੰਬਈ— ਸੀਰੀਅਲ ਕਿਸਰ ਵਰਗੇ ਗਲੈਮਰੈੱਸ ਖਿਤਾਬ ਨੂੰ ਛੱਡ ਕੇ ਇਮਰਾਨ ਹਾਸ਼ਮੀ ਨਾਲ ਹੁਣ ਇਕ ਅਜਿਹਾ ਟਾਈਟਲ ਜੁੜ ਰਿਹਾ ਹੈ, ਜਿਸ ਨੂੰ ਸੁਣਦਿਆਂ ਹੀ ਤੁਸੀਂ ਹੈਰਾਨ ਹੋ ਜਾਵੋਗੇ। ਇਹ ਟਾਈਟਲ ਹੈ ਪਿਸ਼ਾਚ। ਖਬਰਾਂ ਦੀ ਮੰਨੀਏ ਤਾਂ ਵਿਕਰਮ ਭੱਟ ਦੀ ਫਿਲਮ ''ਰਾਜ਼ ਰੀਬੂਟ'' ''ਚ ਇਮਰਾਨ ਇਕ ਪਿਸ਼ਾਚ ਹਨ, ਜੋ ਇਕ ਖਾਸ ਮਕਸਦ ਲਈ ਘੁੰਮ ਰਿਹਾ ਹੈ। ਜੇਕਰ ਇਹ ਖਬਰ ਸਹੀ ਹੈ ਤਾਂ ਇਮਰਾਨ ਦੇ ਫੈਨਜ਼ ਨੂੰ ਇਕ ਤਗੜਾ ਝਟਕਾ ਲੱਗਣ ਵਾਲਾ ਹੈ। ਉਂਝ ''ਏਕ ਥੀ ਡਾਇਨ'' ''ਚ ਵੀ ਇਮਰਾਨ ਪਿਸ਼ਾਚ ਬਣ ਚੁਕੇ ਹਨ। ਹਾਲਾਂਕਿ ਇਸ ''ਚ ਉਨ੍ਹਾਂ ਦਾ ਮਨੁੱਖੀ ਰੂਪ ਹੀ ਪੂਰੀ ਫਿਲਮ ''ਚ ਦਿਖਾਇਆ ਗਿਆ ਸੀ। ''ਰਾਜ਼'' ਸੀਰੀਜ਼ ਨਾਲ ਇਮਰਾਨ ਦਾ ਕੁਨੈਕਸ਼ਨ ਕਾਫੀ ਪੁਰਾਣਾ ਹੈ।
''ਰਾਜ਼'' ਫਿਲਮ ਦੀ ਪਹਿਲੀ ਸੀਰੀਜ਼ ''ਚ ਬਤੌਰ ਅਸਿਸਟੈਂਟ ਡਾਇਰੈਕਟਰ ਦੇ ਰੂਪ ''ਚ ਜੁੜੇ ਸਨ ਤੇ ਬਾਅਦ ''ਚ ਸੀਰੀਜ਼ ਦੀਆਂ ਸਾਰੀਆਂ ਫਿਲਮਾਂ ''ਚ ਉਹ ਅਹਿਮ ਭੂਮਿਕਾਵਾਂ ''ਚ ਨਜ਼ਰ ਆਏ। ਹੁਣ ਉਹ ਨਵੀਆਂ ਤਿਆਰੀਆਂ ''ਚ ਜੁਟ ਗਏ ਹਨ ਪਰ ਹੁਣ ਵੀ ਫਿਲਮ ਦੀ ਕਹਾਣੀ ਨੂੰ ਲੈ ਕੇ ਤੇ ਉਨ੍ਹਾਂ ਦੇ ਕਰੀਅਰ ਨੂੰ ਲੈ ਕੇ ਪਰਦਾ ਨਹੀਂ ਉਠਿਆ ਹੈ। ''ਰਾਜ਼ ਰੀਬੂਟ'' ''ਚ ਇਮਰਾਨ ਨਾਲ ਕ੍ਰਿਤੀ ਖਰਬੰਦਾ ਮੁੱਖ ਅਭਿਨੇਤਰੀ ਵਜੋਂ ਨਜ਼ਰ ਆ ਰਹੀ ਹੈ, ਜਦਕਿ ਗੌਰਵ ਅਰੋੜਾ ਇਮਰਾਨ ਨਾਲ ਮੁੱਖ ਅਭਿਨੇਤਾ ਵਜੋਂ ਨਜ਼ਰ ਆ ਰਹੇ ਹਨ। ਫਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ