4 ਸਾਲਾਂ ਬਾਅਦ ਰਿਲੀਜ਼ ਹੋ ਰਹੀ ਹੈ ਇਮਰਾਨ ਹਾਸ਼ਮੀ ਦੀ ਬੋਲਡ ਵਿਸ਼ੇ ''ਤੇ ਬਣੀ ਇਹ ਫਿਲਮ

Friday, November 9, 2018 10:14 AM
4 ਸਾਲਾਂ ਬਾਅਦ ਰਿਲੀਜ਼ ਹੋ ਰਹੀ ਹੈ ਇਮਰਾਨ ਹਾਸ਼ਮੀ ਦੀ ਬੋਲਡ ਵਿਸ਼ੇ ''ਤੇ ਬਣੀ ਇਹ ਫਿਲਮ

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਦੇ ਫੈਨਜ਼ ਲਈ ਇਕ ਖੁਸ਼ਖਬਰੀ ਇਹ ਹੈ ਕਿ ਕਈ ਸਾਲਾਂ ਤੋਂ ਰਿਲੀਜ਼ ਨਾ ਹੋਣ ਵਾਲੀ ਉਨ੍ਹਾਂ ਦੀ ਇਕ ਫਿਲਮ ਹੁਣ ਰਿਲੀਜ਼ ਹੋਣ ਜਾ ਰਹੀ ਹੈ। ਬਾਲੀਵੁੱਡ 'ਚ ਸੀਰੀਅਲ ਕਿੱਸਰ ਦੇ ਨਾਂ ਤੋਂ ਪਛਾਣੇ ਜਾਣ ਵਾਲੇ ਇਮਰਾਨ ਹਾਸ਼ਮੀ ਦੀਆਂ ਫਿਲਮਾਂ 'ਚ ਅਕਸਰ ਬੋਲਡ ਸੀਨ ਹੁੰਦੇ ਹਨ। ਸ਼ਾਇਦ ਉਸ ਦੀ ਇਸ ਫਿਲਮ 'ਚ ਵੀ ਕੁਝ ਇਤਰਾਜ਼ਯੋਗ ਸੀਨ ਹੋਣਗੇ, ਜਿਨ੍ਹਾਂ ਕਰਕੇ ਫਿਲਮ ਨੂੰ ਬੈਨ ਕੀਤਾ ਗਿਆ ਸੀ ਪਰ ਗੱਲ ਅਜਿਹੀ ਨਹੀਂ ਹੈ।
ਦੱਸ ਦੇਈਏ ਇਮਰਾਨ ਇਸ ਫਿਲਮ 'ਚ ਬੋਲਡ ਸੀਨ ਤਾਂ ਨਹੀਂ ਹੈ ਪਰ ਉਹ ਇਕ ਬੋਲਡ ਵਿਸ਼ੇ 'ਤੇ ਆਧਾਰਿਤ ਹੈ। ਜੀ ਹਾਂ, ਫਿਲਮ 'ਚ ਇਮਰਾਨ ਹਾਸ਼ਮੀ ਨੇ ਇਕ ਪਾਕਿਸਤਾਨੀ ਕਿਰਦਾਰ ਨਿਭਾਇਆ ਹੈ। ਇਸ ਲਈ ਇਸ ਦਾ ਭਾਰਤ 'ਚ ਰਿਲੀਜ਼ ਹੋਣਾ ਮੁਸ਼ਕਿਲ ਹੋ ਰਿਹਾ ਸੀ। ਇਮਰਾਨ ਹਾਸ਼ਮੀ ਦੀ ਮੁੱਖ ਭੂਮਿਕਾ ਨਾਲ ਸਜੀ ਫਿਲਮ 'ਟਾਈਗਰਸ' ਹੁਣ ਡਿਜੀਟਲ ਪਲੇਟਫਾਰਮ ਜੀ 5 'ਤੇ 21 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਇੰਟਰਨੈਸ਼ਨਲ ਪ੍ਰੋਜੈਕਟ ਨੂੰ ਆਸਕਰ ਐਵਾਰਡ ਜਿੱਤਣ ਵਾਲੇ ਡਾਇਰੈਕਟਰ ਡੈਨਿਸ ਤਾਨੋਵਿਕ ਨੇ ਡਾਇਰੈਕਟ ਕੀਤਾ ਹੈ, ਜਿਨ੍ਹਾਂ ਨੇ ਆਸਕਰ ਐਵਾਰਡ ਜਿੱਤਣ ਵਾਲੀ ਫਿਲਮ 'ਨੋ ਮੈਂਸ ਲੈਂਡ' ਦਾ ਵੀ ਨਿਰਦੇਸ਼ਨ ਕੀਤਾ ਹੈ। 

 

ਦੱਸਣਯੋਗ ਹੈ ਕਿ ਇਸ ਫਿਲਮ 'ਚ ਇਮਰਾਨ ਹਾਸ਼ਮੀ ਇਕ ਪਾਕਿਸਤਾਨੀ ਸੇਲਸਮੈਨ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਦਾ ਕੈਪਸ਼ਨ ਫਿਲਮ ਦੇ ਪ੍ਰਤੀ ਬੇਸਬਰੀ ਵਧਾਉਂਦਾ ਜਾ ਰਿਹਾ ਹੈ। ਫਿਲਮ 'ਚ ਇਕ ਅਜਿਹਾ ਪਰਿਵਾਰ ਦਿਖਾਇਆ ਹੈ, ਜੋ ਕਿ ਸੱਚ ਦੀ ਜਿੱਤ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਦਿੰਦਾ ਹੈ। ਉੱਥੇ ਹੀ ਇਸ ਫਿਲਮ ਦੀ ਟੈਗਲਾਇਨ ਇਕ ਸਵਾਲ ਚੁੱਕਦੀ ਹੈ 'ਕੀ ਇਕ ਸੇਲਸਮੈਨ, ਇਕ ਹੀਰੋ ਬਣ ਸਕਦਾ ਹੈ?' ਇਸ ਫਿਲਮ 'ਚ ਇਮਰਾਨ ਹਾਸ਼ਮੀ ਤੋਂ ਇਲਾਵਾ ਆਦਿਲ ਹੁਸੈਨ, ਸੁਪ੍ਰਿਆ ਪਾਠਕ ਅਤੇ ਸਤਿਆਦੀਪ ਮਿਸ਼ਰਾ ਅਹਿਮ ਭੂਮਿਕਾ 'ਚ ਹਨ।
 

 


About The Author

sunita

sunita is content editor at Punjab Kesari