'ਸੀਰੀਅਲ ਕਿੱਸਰ' ਅਖਵਾਉਣ ਵਾਲੇ ਇਮਰਾਨ ਹਾਸ਼ਮੀ ਨੇ ਇਸ ਅਦਾਕਾਰਾ ਨਾਲ ਕੀਤਾ ਸੀ ਸਭ ਤੋਂ ਲੰਬਾ ਕਿੱਸ

3/24/2018 3:26:09 PM

ਮੁੰਬਈ(ਬਿਊਰੋ)— ਐਕਟਰ ਇਮਰਾਨ ਹਾਸ਼ਮੀ ਅੱਜ (24 ਮਾਰਚ) ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰਨਗੇ। ਉਨ੍ਹਾਂ ਨੇ ਫਿਲਮ 'ਫੁਟਪਾਥ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ 2004 'ਚ ਆਈ ਫਿਲਮ 'ਮਰਡਰ' ਨਾਲ ਇਮਰਾਨ ਹਾਸ਼ਮੀ ਨੇ ਫਿਲਮ ਜਗਤ 'ਚ ਤਹਿਲਕਾ ਮਚਾ ਦਿੱਤਾ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਅਦਾਕਾਰਾ ਮੱਲਿਕਾ ਸ਼ੇਰਾਵਤ ਸੀ। ਆਓ ਜਾਣਦੇ ਹਾਂ ਕਿ ਕਿਸ ਫਿਲਮ ਤੋਂ ਬਾਅਦ ਇਮਰਾਨ ਹਾਸ਼ਮੀ ਨੂੰ ਮਿਲਿਆ ਇਹ ਨਵਾਂ ਨਾਂ?

PunjabKesari
2012 'ਚ ਆਈ ਫਿਲਮ 'ਰਾਜ 3' 'ਚ ਇਮਰਾਨ ਹਾਸ਼ਮੀ ਨੇ ਅਦਾਕਾਰਾ ਬਿਪਾਸ਼ਾ ਬਾਸੂ ਨੂੰ ਸਭ ਤੋਂ ਲੰਬਾ ਕਿੱਸ ਕੀਤਾ ਸੀ। ਇਹ ਕਿੱਸ 20 ਮਿੰਟ ਦਾ ਸੀ, ਜੋ ਕਿ ਬਾਲੀਵੁੱਡ 'ਚ ਹੁਣ ਤੱਕ ਦਾ ਸਭ ਤੋਂ ਲੰਬਾ ਕਿੱਸ ਹੈ। ਇਸ ਤੋਂ ਬਾਅਦ ਤਾਂ ਉਨ੍ਹਾਂ ਨੂੰ ਸੀਰੀਅਲ ਕਿੱਸਰ ਨਾਂ ਨਾਲ ਜਾਣਿਆ ਜਾਣ ਲੱਗਾ। ਇਮਰਾਨ ਹਾਸ਼ਮੀ 15 ਸਾਲਾਂ ਤੱਕ 37 ਫਿਲਮਾਂ 'ਚ ਕੰਮ ਕਰ ਚੁੱਕੇ ਹਨ।

PunjabKesari

ਉਨ੍ਹਾਂ ਨੇ ਫਿਲਮ 'ਫੁੱਟਪਾਥ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਫਿਲਮ 'ਚ ਇਮਰਾਨ ਐਕਟਰ ਆਫਤਾਬ ਸ਼ਿਵਦਸਾਨੀ ਨਾਲ ਸੁਪੋਰਟਿੰਗ ਰੋਲ 'ਚ ਨਜ਼ਰ ਆਏ ਸਨ। ਉੱਥੇ 2004 'ਚ ਆਈ ਬਲਾਕਬਸਟਰ ਫਿਲਮ 'ਮਰਡਰ' ਨਾਲ ਉਨ੍ਹਾਂ ਨੂੰ ਬਾਲੀਵੁੱਡ 'ਚ ਪਛਾਣ ਮਿਲੀ। ਇਸ ਤੋਂ ਬਾਅਦ ਇਮਰਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅੱਜ ਉਹ ਬਾਲੀਵੁੱਡ ਦਾ ਮਸ਼ਹੂਰ ਚਿਹਰਾ ਹਨ।

PunjabKesari

ਦੱਸਣਯੋਗ ਹੈ ਕਿ ਇਮਰਾਨ ਦੀ ਅਜਿਹੀ ਕੋਈ ਫਿਲਮ ਨਹੀਂ, ਜਿਸ 'ਚ ਉਨ੍ਹਾਂ ਨੇ ਕਿਸੇ ਅਦਾਕਾਰਾ ਨੂੰ ਕਿੱਸ ਨਾ ਕੀਤੀ ਹੋਵੇ। ਇਸ ਲਈ ਉਹ ਬਾਲੀਵੁੱਡ 'ਚ 'ਸੀਰੀਅਲ ਕਿੱਸਰ' ਦੇ ਨਾਂ ਨਾਲ ਜਾਣੇ ਜਾਂਦੇ ਹਨ। ਇਮਰਾਨ ਹਾਸ਼ਮੀ ਦੀਆਂ ਫਿਲਮਾਂ 'ਚ ਇਕ ਖਾਸ ਗੱਲ ਹੋਰ ਵੀ ਹੈ। ਉਹ ਖਾਸ ਗੱਲ ਇਹ ਹੈ ਕਿ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਉਨ੍ਹਾਂ ਨੂੰ ਹਰ ਫਿਲਮ 'ਚ ਨਵੀਂ ਅਦਾਕਾਰਾ ਨਾਲ ਦੇਖਿਆ ਗਿਆ ਹੈ।

PunjabKesari

ਉੱਥੇ 2005 'ਚ ਆਈ ਫਿਲਮ 'ਆਸ਼ਿਕ ਬਨਾਇਆ ਆਪਨੇ' ਨੇ ਵੀ ਇਮਰਾਨ ਹਾਸ਼ਮੀ ਦੀ ਲੋਕਪ੍ਰਿਯਤਾ 'ਚ ਚਾਰ ਚੰਨ੍ਹ ਲਗਾ ਦਿੱਤੇ ਸਨ। ਇਹ ਫਿਲਮ ਵੀ ਬਾਕਸ ਆਫਿਸ 'ਤੇ ਵੱਡੀ ਹਿੱਟ ਸਿੱਧ ਹੋਈ ਸੀ। ਇਸ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਦੇ ਸਾਰੇ ਗੀਤ ਬਹੁਤ ਸੁਪਰਹਿੱਟ ਹੋਏ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News