''ਐਂਡ ਯਾਰੀਆਂ'' ਗੀਤ ਨੂੰ ਕੀਤਾ ਜਾ ਰਿਹੈ ਖੂਬ ਪਸੰਦ (ਵੀਡੀਓ)

2/8/2019 4:06:10 PM

ਜਲੰਧਰ (ਬਿਊਰੋ)— ਹਾਲ ਹੀ 'ਚ ਪੰਜਾਬੀ ਫਿਲਮ 'ਹਾਈ ਐਂਡ ਯਾਰੀਆਂ' ਦਾ ਤੀਜਾ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ 'ਐਂਡ ਯਾਰੀਆਂ'। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਆਵਾਜ਼ ਰਣਜੀਤ ਬਾਵਾ ਨੇ ਦਿੱਤੀ ਹੈ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ 'ਚ ਰਣਜੀਤ ਬਾਵਾ, ਨਿੰਜਾ ਤੇ ਜੱਸੀ ਗਿੱਲ ਦੀ ਯਾਰੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ। 'ਐਂਡ ਯਾਰੀਆਂ' ਇਕ ਬੀਟ ਸੌਂਗ ਹੈ, ਜਿਸ ਦੇ ਬੋਲ ਬੱਬੂ ਨੇ ਲਿਖੇ ਹਨ ਤੇ ਮਿਊਜ਼ਿਕ ਦਿੱਤਾ ਹੈ ਸੁੱਖੀ ਮਿਊਜ਼ੀਕਲ ਡਾਕਟਰਜ਼ ਨੇ।

ਫਿਲਮ ਦੀ ਗੱਲ ਕਰੀਏ ਤਾਂ 'ਹਾਈ ਐਂਡ ਯਾਰੀਆਂ' ਨੂੰ ਪੰਕਜ ਬਤਰਾ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਜੱਸੀ ਗਿੱਲ, ਨਿੰਜਾ ਤੇ ਰਣਜੀਤ ਬਾਵਾ ਤੋਂ ਇਲਾਵਾ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਤੇ ਨੀਤ ਕੌਰ ਮੁੱਖ ਭੂਮਿਕਾ ਨਿਭਾਅ ਰਹੇ ਹਨ। 'ਹਾਈ ਐਂਡ ਯਾਰੀਆਂ' ਯਾਰੀ-ਦੋਸਤੀ 'ਤੇ ਬਣਾਈ ਗਈ ਫਿਲਮ ਹੈ, ਜਿਸ 'ਚ ਤਿੰਨ ਦੋਸਤਾਂ ਵਿਚਾਲੇ ਪਿਆਰ ਤੇ ਤਕਰਾਰ ਦੇਖਣ ਨੂੰ ਮਿਲੇਗਾ। ਫਿਲਮ ਨੂੰ ਸੰਦੀਪ ਬਾਂਸਲ, ਪੰਕਜ ਬਤਰਾ, ਦਿਨੇਸ਼ ਔਲਖ ਤੇ ਬਲਵਿੰਦਰ ਕੋਹਲੀ ਨੇ ਪ੍ਰੋਡਿਊਸ ਕੀਤਾ ਹੈ। 'ਹਾਈ ਐਂਡ ਯਾਰੀਆਂ' ਪਿਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ ਤੇ ਪੰਕਜ ਬਤਰਾ ਫਿਲਮਜ਼ ਨੇ ਸਪੀਡ ਰਿਕਾਰਡਸ ਨਾਲ ਮਿਲ ਕੇ ਬਣਾਈ ਹੈ, ਜੋ ਦੁਨੀਆ ਭਰ 'ਚ 22 ਫਰਵਰੀ, 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News