Entertainment Wrap Up : ਪਾਲੀਵੁੱਡ ਤੇ ਬਾਲੀਵੁੱਡ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ

Tuesday, February 12, 2019 4:50 PM
Entertainment Wrap Up : ਪਾਲੀਵੁੱਡ ਤੇ ਬਾਲੀਵੁੱਡ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਸਿਰਫ ਆਪਣੀਆਂ ਅੱਖਾਂ ਦੇ ਇਸ਼ਾਰਿਆਂ ਨਾਲ ਰਾਤੋ-ਰਾਤ ਨੈਸ਼ਨਲ ਕਰੱਸ਼ ਬਣਨ ਵਾਲੀ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਦੀ ਹਾਲ ਹੀ 'ਚ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਉਸ ਦੀ ਫਿਲਮ 'ਓਰੂ ਅਡਾਰ ਲਵ' ਦਾ ਹਾਲ ਹੀ ਦਾ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ। ਦੂਜੇ ਪਾਸੇ 'ਬਿੱਗ ਬੌਸ 11' 'ਚ ਨਜ਼ਰ ਆਉਣ ਵਾਲੇ ਵਿਕਾਸ ਗੁਪਤਾ ਨੂੰ 'ਖਤਰੋਂ ਕੇ ਖਿਲਾੜੀ 9' 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਬੁਲੇਟਿਨ 'ਚ ਅਸੀਂ ਤੁਹਾਨੂੰ ਐਂਟਰਟੇਨਮੈਂਟ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

'ਲਿੱਪ ਲੌਕ' ਕਾਰਨ ਮੁੜ ਚਰਚਾ 'ਚ ਆਈ ਪ੍ਰਿਆ ਪ੍ਰਕਾਸ਼, ਵੀਡੀਓ ਵਾਇਰਲ

ਸਿਰਫ ਆਪਣੀਆਂ ਅੱਖਾਂ ਦੇ ਇਸ਼ਾਰਿਆਂ ਨਾਲ ਰਾਤੋ-ਰਾਤ ਨੈਸ਼ਨਲ ਕਰੱਸ਼ ਬਣਨ ਵਾਲੀ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਦੀ ਹਾਲ ਹੀ 'ਚ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਉਸ ਦੀ ਫਿਲਮ 'ਓਰੂ ਅਡਾਰ ਲਵ' ਦਾ ਹਾਲ ਹੀ ਦਾ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ। ਖਾਸ ਤੌਰ 'ਤੇ ਹਾਲ ਹੀ 'ਚ ਰਿਲੀਜ਼ ਹੋਏ ਉਸ ਦੇ ਕਿਸਿੰਗ ਸੀਨ ਨਾਲ ਪ੍ਰਿਆ ਇਕ ਵਾਰ ਮੁੜ ਚਰਚਾ 'ਚ ਆ ਗਈ ਹੈ।

ਬਾਦਸ਼ਾਹ ਦੀ ਖੁੱਲ੍ਹੀ ਕਿਸਮਤ, ਵੱਡੇ ਪਰਦੇ 'ਤੇ ਇਸ ਅਦਾਕਾਰਾ ਨਾਲ ਆਵੇਗਾ ਨਜ਼ਰ  

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੇ ਬਾਦਸ਼ਾਹ ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤ ਦੇਣ ਤੋਂ ਬਾਅਦ ਹੁਣ ਆਪਣੀ ਅਦਾਕਾਰੀ ਦੇ ਹੁਨਰ ਲੋਕਾਂ ਦੇ ਦਿਲ ਲੁੱਟਣ ਲਈ ਤਿਆਰ ਹਨ। ਜੀ ਹਾਂ, ਬਾਦਸ਼ਾਹ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਦਿੱਤੀ ਹੈ।

ਵਿਕਾਸ ਗੁਪਤਾ ਨੇ ਲਿਆ ਡਰੱਗਜ਼, 'ਖਤਰੋਂ ਕੇ ਖਿਲਾੜੀ' 'ਚੋਂ ਹੋਇਆ ਬਾਹਰ

ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਨਜ਼ਰ ਆਉਣ ਵਾਲੇ ਮੁਕਾਬਲੇਬਾਜ਼ ਵਿਕਾਸ ਗੁਪਤਾ ਇਨ੍ਹੀਂ 'ਖਤਰੋਂ ਦੇ ਖਿਲਾੜੀ 9' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ ਵਿਕਾਸ ਗੁਪਤਾ ਨੇ ਸ਼ੋਅ 'ਚ ਡਰੱਗਜ਼ ਲਿਆ, ਜਿਸ ਤੋਂ ਬਾਅਦ ਉਸ ਨੂੰ ਸ਼ੋਅ ਤੋਂ ਬਾਹਰ ਵੀ ਹੋਣਾ ਪਿਆ।

ਬਰਥਡੇ 'ਤੇ ਜੱਸ ਮਾਣਕ ਨੂੰ ਦੋਸਤਾਂ ਨੇ ਇੰਝ ਕੀਤਾ ਸਰਪ੍ਰਾਈਜ਼, ਵੀਡੀਓ ਵਾਇਰਲ

'ਪਰਾਡਾ', 'ਸੂਟ ਪੰਜਾਬੀ', 'ਅੱਲ੍ਹਾ', 'ਬੌਸ', 'ਟਰਾਂਟੋ' ਵਰਗੇ ਸੁਪਰਹਿੱਟ ਗੀਤਾਂ ਨਾਲ ਲੋਕਾਂ ਦੇ ਦਿਲ ਲੁੱਟਣ ਵਾਲਾ ਜੱਸ ਮਾਣਕ ਅੱਜ ਆਪਣਾ 19 ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਉਨ੍ਹਾਂ ਦਾ ਜਨਮ 12 ਫਰਵਰੀ 1999 'ਚ ਹੋਇਆ ਸੀ। ਦਰਅਸਲ ਹਾਲ ਹੀ 'ਚ ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਖੁਦ ਨੂੰ ਬਰਥਡੇ ਵਿਸ਼ ਕਰ ਰਹੇ ਹਨ। ਇਸ ਤੋਂ ਜੱਸ ਮਾਣਕ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਖਾਸ ਦੋਸਤਾਂ ਨਾਲ ਕੇਕ ਕੱਟ ਰਹੇ ਹਨ।

ਸਿਨੇਮਾ ਘਰਾਂ ’ਚ ਨਹੀਂ ਜਾਣਗੀਆਂ ਖਾਣ-ਪੀਣ ਦੀਆਂ ਚੀਜ਼ਾਂ, ਪਟੀਸ਼ਨ ਰੱਦ 

ਮਦਰਾਸ ਹਈ ਕੋਰਟ ਨੇ ਸੋਮਵਾਰ ਨੂੰ ਇਕ ਯਾਚਿਕਾ ਨੂੰ ਖਾਰਜ ਕਰ ਦਿੱਤਾ, ਜਿਸ 'ਚ ਸਿਨੇਮਾ ਹਾਲ (ਸਿਨੇਮਾਘਰਾਂ) 'ਚ ਖਾਣ-ਪੀਣ ਦਾ ਸਾਮਾਨ ਨਾਲ ਲੈ ਜਾਣ ਦੀ ਮੰਗ ਕੀਤੀ ਗਈ ਸੀ। ਵਕੀਲ ਐੱਸ ਤਮਿਜਵੇਂਤਨ ਦੀ ਯਾਚਿਕਾ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਐੱਸ ਮਣੀਕੁਮਾਰ ਤੇ ਜਸਟਿਸ ਸੁਬਰਮਣਯਮ ਪ੍ਰਸਾਦ ਦੀ ਬੈਂਚ ਨੇ ਕਿਹਾ ਕਿ ਸਿਨੇਮਾ ਹਾਲ ਨਿੱਜੀ ਸੰਪਤੀ ਹੈ ਤੇ ਅਦਾਲਤ ਉਸ ਦੀ ਮੰਗ 'ਤੇ ਗੌਰ ਕਰਨ ਦੀ ਹਦਾਇਤ ਨਹੀਂ ਦੇ ਸਕਦੀ।


Edited By

Sunita

Sunita is news editor at Jagbani

Read More