Entertainment Wrap Up : ਪਾਲੀਵੁੱਡ ਤੇ ਬਾਲੀਵੁੱਡ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ

2/16/2019 4:45:29 PM

ਜਲੰਧਰ (ਵੈੱਬ ਡੈਸਕ) : ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਲੇਥਪੁਰਾ ਨੇੜੇ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕਰਕੇ ਸੀ. ਆਰ. ਪੀ. ਐੱਫ਼. ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ, ਜਿਸ 'ਚ 44 ਜਵਾਨ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ। ਦੂਜੇ ਪਾਸੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਖਬਰ ਵਾਇਰ ਹੋ ਰਹੀ ਹੈ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਲੱਗੀ ਹੈ। ਹਾਲਾਂਕਿ ਕੁਝ ਵੈੱਬ ਸਾਈਟਸ ਵਲੋਂ ਉਨ੍ਹਾਂ ਦੇ ਚਾਕੂ ਲੱਗਣ ਦੀ ਵੀ ਖਬਰ ਚੱਲਾਈ ਗਈ ਹੈ ਪਰ ਜਦੋਂ 'ਜਗਬਾਣੀ' ਦੀ ਪੱਤਰਕਾਰ ਨੇਹਾ ਮਨਹਾਸ ਵਲੋਂ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਸਿੱਧੂ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਬੁਲੇਟਿਨ 'ਚ ਅਸੀਂ ਤੁਹਾਨੂੰ ਐਂਟਰਟੇਨਮੈਂਟ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਇੱਧਰ ਅੱਤਵਾਦੀ ਹਮਲੇ ਨਾਲ ਕੰਬਿਆ ਦੇਸ਼, ਉਧਰ ਜਸ਼ਨਾਂ 'ਚ ਰੁੱਝਾ ਬਾਲੀਵੁੱਡ

ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਲੇਥਪੁਰਾ ਨੇੜੇ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕਰਕੇ ਸੀ. ਆਰ. ਪੀ. ਐੱਫ਼. ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ, ਜਿਸ 'ਚ 44 ਜਵਾਨ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ।

ਕਪਿਲ ਦੇ ਸ਼ੋਅ ਤੋਂ ਸਿੱਧੂ ਦੀ ਛੁੱਟੀ : ਟੀ. ਵੀ. ਰਿਪੋਰਟ  

ਪੁਲਵਾਮਾ 'ਚ ਹੋਈ 40 ਜਵਾਨਾਂ ਦੀ ਸ਼ਹਾਦਤ 'ਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਉਨ੍ਹਾਂ ਨੂੰ ਭਾਰੀ ਪੈ ਗਿਆ ਹੈ। ਸੋਨੀ ਟੀ. ਵੀ. ਨੇ ਉਨ੍ਹਾਂ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ 'ਦਿ ਕਪਿਲ ਸ਼ਰਮਾ ਸ਼ੋਅ' 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਹੁਣ ਅਰਚਨਾ ਪੂਰਣਾ ਸਿੰਘ ਨਜ਼ਰ ਆਵੇਗੀ।

ਐਮੀ ਤੇ ਬਾਵਾ ਦੇਣਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮਦਦ  

ਵੀਰਵਾਰ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਦੇਸ਼ ਭਰ 'ਚ ਨਿੰਦਿਆ ਹੋ ਰਹੀ ਹੈ। ਹਮਲੇ ਦੀ ਇਸ ਖਬਰ ਨੇ ਹਰ ਭਾਰਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਤੇ ਰਣਜੀਤ ਬਾਵਾ ਨੇ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ (2.50 ਲੱਖ ਹਰੇਕ ਸ਼ਹੀਦ ਦੇ ਪਰਿਵਾਰ ਨੂੰ) ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।

ਸਿੱਧੂ ਮੂਸੇਵਾਲਾ ਨੂੰ ਗੋਲੀ ਜਾਂ ਚਾਕੂ ਲੱਗਣ ਦੀ ਜਾਣੋ ਸੱਚਾਈ  

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਲੱਗ ਗਈ ਹੈ। ਹਾਲਾਂਕਿ ਕੁਝ ਵੈੱਬ ਸਾਈਟਸ ਵਲੋਂ ਉਨ੍ਹਾਂ ਦੇ ਚਾਕੂ ਲੱਗਣ ਦੀ ਵੀ ਖਬਰ ਚੱਲਾਈ ਗਈ ਹੈ ਪਰ ਜਦੋਂ 'ਜਗਬਾਣੀ' ਦੀ ਪੱਤਰਕਾਰ ਨੇਹਾ ਮਨਹਾਸ ਵਲੋਂ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਸਿੱਧੂ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।

ਪੁਲਵਾਮਾ ਅੱਤਵਾਦੀ ਹਮਲੇ ਨੇ ਪੰਜਾਬੀ ਸਿਤਾਰਿਆਂ ਦੀਆਂ ਅੱਖਾਂ ਕੀਤੀਆਂ ਨਮ

ਵੀਰਵਾਰ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਲੇਥਪੁਰਾ ਨੇੜੇ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕਰਕੇ ਸੀ. ਆਰ. ਪੀ. ਐੱਫ਼. ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 44 ਜਵਾਨ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ। ਇਸ ਹਮਲੇ ਦੀ ਜਿਥੇ ਆਮ ਲੋਕਾਂ, ਰਾਜਨੀਤਕ ਹਸਤੀਆਂ ਤੇ ਬਾਲੀਵੁੱਡ ਸਿਤਾਰਿਆਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ, ਉਥੇ ਪੰਜਾਬੀ ਸੰਗੀਤ ਤੇ ਫਿਲਮ ਜਗਤ ਦੇ ਕਲਾਕਾਰ ਵੀ ਦੁਖੀ ਹਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News