ਈਸ਼ਾ ਦਿਓਲ ਨੇ ਵਿਆਹ ਦੀ ਵਰ੍ਹੇਗੰਢ ''ਤੇ ਪਤੀ ਨੂੰ ਕੀਤਾ ਵਿਸ਼, ਲਿਖਿਆ ਸਪੈਸ਼ਲ ਮੈਸੇਜ

Saturday, June 29, 2019 12:09 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਤੇ ਭਰਤ ਤਖਤਾਨੀ ਦੇ ਵਿਆਹ ਨੂੰ ਅੱਜ 7 ਸਾਲ ਪੂਰੇ ਹੋ ਗਏ ਹਨ। ਵਿਆਹ ਦੀ 7ਵੀਂ ਵਰ੍ਹੇਗੰਢ 'ਤੇ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤੀ ਭਰਤ ਤਖਤਾਨੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਮੋਨੋਕ੍ਰੋਮ ਤਸਵੀਰ ਨੂੰ ਸ਼ੇਅਰ ਕਰਕੇ ਈਸ਼ਾ ਨੇ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ ਹੈ।

PunjabKesari

ਤਸਵੀਰ ਸ਼ੇਅਰ ਕਰਦਿਆਂ ਈਸ਼ਾ ਨੇ ਲਿਖਿਆ ਹੈ, 'As we hold onto each other ever so tight.... through eternity “ Happy ♥️♥️♥️♥️♥️♥️♥️ to us us ...'। ਇਸ ਤਸਵੀਰ ਨਾਲ ਈਸ਼ਾ ਦਾ ਇਹ ਪਿਆਰ ਭਰਿਆ ਮੈਸੇਜ ਭਰਤ ਲਈ ਖਾਸ ਤੋਹਫਾ ਹੈ।

PunjabKesari
ਦੱਸ ਦਈਏ ਕਿ 10 ਜੂਨ ਨੂੰ ਈਸ਼ਾ ਦਿਓਲ ਤੇ ਭਰਤ ਤਖਤਾਨੀ ਨੇ ਆਪਣੇ ਦੂਜੇ ਬੱਚੇ ਦਾ ਵੈਲਕਮ ਕੀਤਾ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਮਿਰਾਯਾ ਰੱਖਿਆ ਹੈ। ਇਸ ਬੇਟੀ ਦੇ ਜਨਮ ਤੋਂ ਪਹਿਲਾਂ ਈਸ਼ਾ ਤੇ ਭਰਤ ਦੀ ਇਕ ਹੋਰ ਧੀ ਹੈ। ਉਨ੍ਹਾਂ ਦੀ ਪਹਿਲੀ ਬੇਟੀ ਅਪ੍ਰੈਲ 2017 'ਚ ਹੋਈ ਸੀ।

PunjabKesari

ਪਹਿਲੀ ਬੇਟੀ ਦਾ ਨਾਂ ਰਾਧਿਆ ਹੈ। ਈਸ਼ਾ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਹਮੇਸ਼ਾ ਅਪਡੇਟ ਦਿੰਦੀ ਰਹਿੰਦੀ ਹੈ। ਨਿੱਜੀ ਜ਼ਿੰਦਗੀ ਤੋਂ ਲੈ ਕੇ ਸੋਸ਼ਲ ਵਰਕ ਅਤੇ ਸਾਰੀਆਂ ਤਸਵੀਰਾਂ ਨੂੰ ਈਸ਼ਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਦੋਵਾਂ ਦਾ ਵਿਆਹ ਫਰਵਰੀ 2012 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਵੀ ਈਸ਼ਾ ਨੇ ਕੁਝ ਫਿਲਮਾਂ 'ਚ ਕੰਮ ਕੀਤਾ ਹੈ। ਈਸ਼ਾ 'ਰੋਡੀਜ਼' ਦੇ 12ਵੇਂ ਸੀਜ਼ਨ 'ਚ ਗੈਂਗ ਲੀਡਰ ਵੀ ਰਹਿ ਚੁੱਕੀ ਹੈ
PunjabKesari
 


Edited By

Sunita

Sunita is news editor at Jagbani

Read More