ਸੋਹਾ ਅਲੀ ਖਾਨ ਤੋਂ ਬਾਅਦ ਹੇਮਾ ਮਾਲਿਨੀ ਦੀ ਇਸ ਬੇਟੀ ਨੇ ਦਿੱਤੀ ਖੁਸ਼ਖਬਰੀ ਦੀ ਵੱਡੀ ਖਬਰ

4/24/2017 4:35:46 PM

ਨਵੀਂ ਦਿੱਲੀ— ਬਾਲੀਵੁੱਡ ''ਚ ਡ੍ਰੀਮ ਗਰਲ ਦੇ ਨਾਂ ਨਾਲ ਮਸ਼ਹੂਰ ਅਭਿਨੇਤਰੀ ਹੇਮਾ ਮਾਲਿਨੀ ਦੇ ਘਰ ਬਹੁਤ ਵੱਡੀ ਖੁਸ਼ਖਬਰੀ ਖਬਰ ਆਈ ਹੈ। ਇਸ ਤੋਂ ਬਾਅਦ ਬਾਲੀਵੁੱਡ ਅਤੇ ਅਭਿਨੇਤਾ ਧਰਮਿੰਦਰ ਦੀ ਬੇਟੀ ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਗਰਭਵਤੀ ਜੋ ਹੈ। ਦਿਓਲ ਪਰਿਵਾਰ ''ਚ ਸੈਲੀਬ੍ਰੇਸ਼ਨ ਦਾ ਇਹ ਖਾਸ ਮੌਕਾ ਹੈ। ਹਾਲ ਹੀ ''ਚ ਅਭਿਨੇਤਰੀ ਸੋਹਾ ਅਲੀ ਖਾਨ ਦੀ ਬੇਬੀ ਬੰਪ ਨਾਲ ਤਸਵੀਰਾਂ ਸੋਸ਼ਲ ਮੀਡੀਆ ''ਤੇ ਕਾਫੀ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਬਾਲੀਵੁੱਡ ''ਚ ਇੱਕ ਚੰਗੀ ਖਬਰ ਈਸ਼ਾ ਵੱਲੋਂ ਆਈ ਹੈ। ''ਮੁੰਬਈ ਮਿਰਰ'' ''ਚ ਛਪੀ ਖਬਰ ਮੁਤਾਬਕ ਈਸ਼ਾ ਦਿਓਲ ਅਤੇ ਉਸ ਦੇ ਬਿਜ਼ਨੈੱਸਮੈਨ ਪਤੀ ਭਰਤ ਤਖਤਾਨੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਜਦੋਂਕਿ ਅਜੇ ਇਸ ਗੱਲ ਦੀ ਪੁਸ਼ਟੀ ਹੇਮਾ ਮਾਲਿਨੀ ਜਾਂ ਈਸ਼ਾ ਦੇ ਪਰਿਵਾਰ ਨੇ ਨਹੀਂ ਦਿੱਤੀ ਹੈ ਸਗੋਂ ਇਸ ਗੱਲ ਨੂੰ ਹੇਮਾ ਮਾਲਿਨੀ ਦੀ ਜੀਵਨੀ ''ਤੇ ਕਿਤਾਬ ਲਿਖਣ ਵਾਲੇ ਲੇਖਕ ਗੋਪਾਲ ਕਮਲ ਮੁਖਰਜੀ ਨੇ ਸ਼ੇਅਰ ਕੀਤਾ ਹੈਸ਼

ਜ਼ਿਕਰਯੋਗ ਹੈ ਕਿ ਗੋਪਾਲ ਕਮਲ ਮੁਖਰਜੀ ਜੋ ਕਿਤਾਬ ਲਿਖ ਰਹੇ ਹਨ, ਉਸ ਦਾ ਨਾਂ ''Beyond the Hema Malini'' ਹੈ। ਧਰਮਿੰਦਰ ਅਤੇ ਹੇਮਾ ਮਾਲਿਨੀ ਦੂਜੀ ਵਾਰ ਨਾਨਾ-ਨਾਨੀ ਬਣ ਰਹੇ ਹਨ। ਇਸ ਤੋ ਪਹਿਲਾਂ ਛੋਟੀ ਬੇਟੀ ਅਹਾਨਾ ਦੇ ਬੇਟੇ ਦੇ ਨਾਨਾ-ਨਾਨੀ ਬਣ ਚੁੱਕੇ ਹਨ। ਈਸ਼ਾ ਦਿਓਲ ਨੇ ਹਾਲ ਹੀ ਭੈਣ ਅਹਾਨਾ ਦੀ ਪ੍ਰੈਗਨੇਂਸੀ ਦੀ ਪੂਰੀ ਜਿੰਮੇਦਾਰੀ ਉਠਾਈ ਸੀ। ਅਜੇ ਈਸ਼ਾ ਆਪਣੀ ਮੰਮੀ ਨਾਲ ਉਨ੍ਹਾਂ ਦੇ ਜੁਹੂ ਵਾਲੇ ਬੰਗਲੇ ''ਚ ਰਹਿ ਰਹੀ ਹੈ ਅਤੇ ਸਮੇਂ-ਸਮੇਂ ''ਤੇ ਆਪਣੇ ਸੋਹਰੇ, ਜੋ ਕਿ ਬਾਂਦਰਾ ਇਲਾਕੇ ''ਚ ਹੈ, ਉਥੇ ਵੀ ਜਾਂਦੀ ਰਹਿੰਦੀ ਹੈ। ਸੂਤਰਾਂ ਮੁਤਾਬਕ ਜੁਹੂ ਵਾਲੇ ਘਰ ''ਚ ਹੇਮਾ ਮਾਲਿਨੀ ਨੇ ਈਸ਼ਾ ਦੇ ਆਉਣ ਵਾਲੇ ਬੱਚੇ ਲਈ ਇੱਕ ਸੁੰਦਰ ਜਿਹਾ ਕਮਰਾ ਵੀ ਬਣਵਾਉਣਾ ਸ਼ੁਰੂ ਕਰ ਦਿੱਤਾ ਹੈ। ਈਸ਼ਾ ਦਿਓਲ ਆਖਿਰੀ ਵਾਰ ਫਿਲਮ ''ਕਿਲ ਦੇਮ ਯੰਗ'' ''ਚ ਨਜ਼ਰ ਆਈ ਸੀ, ਜੋ ਕਿ 2015 ''ਚ ਆਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News