ਮੁੜ ਗੂੰਜੀਆਂ ਈਸ਼ਾ ਦਿਓਲ ਦੇ ਘਰ ਬੱਚੇ ਦੀਆਂ ਕਿਲਕਾਰੀਆਂ

Tuesday, June 11, 2019 12:22 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਈਸ਼ਾ ਦਿਓਲ ਇਕ ਵਾਰ ਫਿਰ ਮਾਂ ਬਣੀ ਹੈ। ਈਸ਼ਾ ਨੇ ਸੋਸ਼ਲ ਮੀਡੀਆ 'ਤੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਦੱਸਿਆ ਕਿ 'ਮੇਰੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਆਪਣੇ ਪੋਸਟ 'ਚ ਈਸ਼ਾ ਨੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਉਸ ਨੇ ਬੇਟੀ ਦੇ ਨਾਂ ਦਾ ਖੁਲਾਸਾ ਕੀਤਾ ਹੈ। ਈਸ਼ਾ ਨੇ ਆਪਣੀ ਬੇਟੀ ਦਾ ਨਾਮ..... ਰੱਖਿਆ ਹੈ।' ਤਸਵੀਰ ਨੂੰ ਸ਼ੇਅਰ ਕਰਦੇ ਹੋਏ ਈਸ਼ਾ ਨੇ ਆਪਣੇ ਪਤੀ ਭਰਤ ਤਖਤਾਨੀ ਨੂੰ ਵੀ ਟੈਗ ਕਰਕੇ ਕੈਪਸ਼ਨ 'ਚ ਲਿਖਿਆ, ''ਇੰਨੇ ਪਿਆਰ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।''

 
 
 
 
 
 
 
 
 
 
 
 
 
 

Thank you very much for the love & blessings 🤗💕💕🙏🏼🧿♥️ @bharattakhtani3 #radhyatakhtani #mirayatakhtani

A post shared by Esha Deol (@imeshadeol) on Jun 10, 2019 at 9:11pm PDT


ਦੱਸ ਦਈਏ ਕਿ ਈਸ਼ਾ ਤੇ ਭਰਤ ਦੀ ਇਕ ਹੋਰ ਧੀ ਹੈ, ਜਿਸ ਦਾ ਨਾਂ ਰਾਧਿਆ ਹੈ। ਇਸ ਸਾਲ ਜਨਵਰੀ 'ਚ ਹੀ ਈਸ਼ਾ ਨੇ ਸਪੈਸ਼ਲ ਤਰੀਕੇ ਨਾਲ ਆਪਣੀ ਸੈਕਿੰਡ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਸੀ।


Edited By

Sunita

Sunita is news editor at Jagbani

Read More