ਸੰਦੀਪ ਖੋਸਲਾ ਨਾਲ ਰੋਮਾਂਟਿਕ ਹੁੰਦੀ ਦਿਸੀ ਈਸ਼ਾ ਗੁਪਤਾ, ਵੀਡੀਓ ਵਾਇਰਲ

11/18/2018 10:13:44 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਸਭ ਤੋਂ ਹੌਟ ਤੇ ਬੋਲਡ ਅਦਾਕਾਰਾ ਈਸ਼ਾ ਗੁਪਤਾ ਅਕਸਰ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਈਸ਼ਾ ਗੁਪਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਇਸ ਤੋਂ ਇਲਾਵਾ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 

Dance dance dance @nikhilthampi 😂

A post shared by Esha Gupta (@egupta) on Nov 3, 2018 at 12:04am PDT

ਦਰਅਸਲ ਇਸ ਵੀਡਿਓ 'ਚ ਈਸ਼ਾ ਗੁਪਤਾ ਮਸ਼ਹੂਰ ਫੈਸ਼ਨ ਡਿਜ਼ਾਈਨਰ ਸੰਦੀਪ ਖੋਸਲਾ ਨਾਲ ਹੌਟ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸੰਦੀਪ ਖੋਸਲਾ ਤੇ ਈਸ਼ਾ ਨੇ ਇਕ-ਦੂਜੇ ਨੂੰ ਜੱਫੀ ਪਾਈ ਹੋਈ ਹੈ ਅਤੇ ਮਸਤੀ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਈਸ਼ਾ ਗੁਪਤਾ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਦੱਸ ਦਿੰਦੇ ਹਾਂ ਕਿ ਇਹ ਵੀਡੀਓ ਕੁਝ ਦਿਨ ਪਹਿਲਾਂ ਅਬੂ ਜਾਨੀ ਸੰਦੀਪ ਖੋਸਲਾ ਨੇ ਰੱਖੀ ਗਈ ਪਾਰਟੀ ਦੀ ਹੈ। ਇਸ ਪਾਰਟੀ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ ਸਨ। ਇਸ ਪਾਰਟੀ 'ਚ ਈਸ਼ਾ ਗੁਪਤਾ ਨੇ ਪਿੰਕ ਰੰਗ ਦੀ ਸਾੜ੍ਹੀ ਅਤੇ ਬੈਕਲੈਸ ਬਲਾਊਜ਼ ਪਾਇਆ ਸੀ। ਈਸ਼ਾ ਦੀ ਇਸ ਵੀਡੀਓ ਨੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਈਸ਼ਾ ਅਕਸਰ ਕੁਝ ਇਸ ਤਰ੍ਹਾਂ ਦਾ ਕੰਮ ਕਰਦੀ ਹੈ, ਜਿਹੜਾ ਕਿ ਨਵੀਆਂ ਚਰਚਾਵਾਂ ਦਾ ਕਰਨ ਬਣਦਾ ਹੈ। ਕਦੇ ਉਸ ਦੀਆਂ ਬੋਲਡ ਤਸਵੀਰਾਂ ਚਰਚਾ ਦਾ ਕਾਰਨ ਬਣਦੀਆਂ ਹਨ ਤੇ ਕਦੇ ਵੀਡੀਓਜ਼।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News