Watch video : ਮੱਕਾ ''ਚ ਸੋਫੀਆ ਨਾਲ ਹੋਈ ਸ਼ਰਮਨਾਕ ਘਟਨਾ, ਜਾਣੋ ਖਬਰ ''ਤੇ ਕਲਿਕ ਕਰ ਕੇ

4/16/2017 1:43:30 PM

ਨਵੀਂ ਦਿੱਲੀ— ਮਾਡਲ ਅਤੇ ''ਬਿੱਗ ਬੋਸ'' ਦੀ ਸਾਬਕਾ ਪ੍ਰਤੀਯੋਗੀ ਸੋਫੀਆ ਹਯਾਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ''ਤੇ ਇੱਕ ਵੀਡੀਓ ਸ਼ੇਅਰ ਕਰ ਕੇ ਕਿਹਾ ਹੈ ਕਿ, ''ਮੱਕਾ ''ਚ ਮੇਰਾ ਯੌਨ ਸ਼ੋਸ਼ਣ ਹੋਇਆ ਹੈ।'' ਸੋਫੀਆ ਮੁਤਾਬਕ, ਉਹ ਆਪਣੇ ਮੰਗੇਤਰ ਨਾਲ ਮੱਕਾ ਗਈ ਸੀ। ਸੋਫੀਆ ਨੇ ਵੀਡੀਓ ਦਾ ਕੈਪਸ਼ਨ ਦਿੱਤਾ ਹੈ, ''ਇਸਲਾਮ ਔਰਤਾਂ ਦੀ ਇੱਜਤ ਕਰਨਾ ਸਿੱਖਾਉਂਦਾ ਹੈ। ਕੋਈ ਪੁਰਸ਼ ਪਤਨੀ ਨੂੰ ਛੱਡ ਕੇ ਕਿਸੇ ਗੈਰ ਮਹਿਲਾ ਨੂੰ ਛੂੰਹ ਨਹੀਂ ਸਕਦਾ। ਇਸ ਲਈ ਮੈਨੂੰ ਇਸਲਾਮ ਕਰਦਾ ਹੈ ਪਰ ਇਹ ਨਿਯਮ ਮੱਕਾ ''ਚ ਲਾਗੂ ਨਹੀਂ ਹੁੰਦਾ। ਉਥੇ ਜਾ ਕੇ ਪੁਰਸ਼ ਇਹ ਨਿਯਮ ਭੁੱਲ ਜਾਂਦੇ ਹਨ। ਅਜ ਜਦੋਂ ਮੈਂ ਪਵਿੱਤਰ ਪੱਥਰ ਨੂੰ ਛੂੰਹਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਸਮੇਂ ਮੈਨੂੰ ਮਹਿਸੂਸ ਹੋਇਆ ਕਿ ਪਿੱਛੇ ਖੜਾ ਕੋਈ ਵਿਅਕਤੀ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੇ ਮਹਿਲਾਵਾਂ ਦੀ ਲਾਈਨ ਨਜ਼ਰ ਆ ਰਹੀ ਸੀ ਕਿਉਂਕਿ ਪੁਰਸ਼ਾਂ ਨੇ ਆਪਣੀ ਸਰੀਰਕ ਸ਼ਮਤਾ ਦਾ ਪ੍ਰਯੋਗ ਕਰ ਕੇ ਮਹਿਲਾਵਾਂ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਮੈਂ ਪਵਿੱਤਰ ਪੱਥਰ ਤੋਂ ਇੱਕ ਮੀਟਰ ਦੂਰ ਸੀ ਤਾਂ ਮੈਨੂੰ ਅਜਿਹਾ ਹੀ ਧੱਕਾ ਲੱਗਾ ਸੀ, ਜਿਸ ਨਾਲ ਮੈਂ ਸਾਹ ਵੀ ਨਹੀਂ ਲੈ ਪਾ ਰਹੀ ਸੀ। ਮੈਂ ਬਹੁਤ ਡਰ ਗਈ।''
Click On The Link To See Video www.instagram.com/p/BS33u2lBb5L/
ਜ਼ਿਕਰਯੋਗ ਹੈ ਕਿ ਸੋਫੀਆ ਨੇ ਅੱਗੇ ਦੱਸਿਆ ਕਿ ਕਿਵੇਂ ਕੁਝ ਲੋਕਾਂ ਨੇ ਉਸ ਦੀ ਮਦਦ ਕੀਤੀ। ਅਚਾਨਕ ਕੁਝ ਚੰਗੇ ਲੋਕ ਮੇਰੀ ਮਦਦ ਲਈ ਆਏ ਮੈਂ ਇਸ ਘਟਨਾ ਨਾਲ ਅੰਦਰੋਂ ਹਿੱਲ ਗਈ ਸੀ। ਅੱਲਾ ਦੇ ਦਰ ''ਤੇ ਵੀ ਲੋਕਾਂ ਨੂੰ ਕੁਰਾਨ ''ਚ ਲਿਖੀਆਂ ਗੱਲਾਂ ਯਾਦ ਨਹੀਂ ਰਹਿੰਦੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News