ਬਲੈਕਮੇਲ ਕਰ ਵਿਅਕਤੀ ਨੇ ਰਾਜੂ ਸ਼੍ਰੀਵਾਸਤਵ ਕੋਲੋਂ ਮੰਗੇ 10 ਲੱਖ

Tuesday, May 28, 2019 11:42 AM

ਮੁੰਬਈ(ਬਿਊਰੋ)— ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੇ ਖੁਦ ਨੂੰ ਸਮਾਜਵਾਦੀ ਪਾਰਟੀ ਦਾ ਵਰਕਰ ਦੱਸਣ ਵਾਲੇ ਰਾਹੁਲ ਸਿੰਘ 'ਤੇ ਬਲੈਕਮੇਲ ਕਰਨ ਅਤੇ 10 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਗਾਉਂਦੇ ਹੋਏ ਹਜਰਤਗੰਜ ਕੋਤਵਾਲੀ 'ਚ ਕੇਸ ਦਰਜ ਕਰਵਾਇਆ ਹੈ। ਰਾਹੁਲ ਆਪਣੇ ਕੋਲ ਉਨ੍ਹਾਂ ਦਾ ਇਕ ਵੀਡੀਓ ਹੋਣ ਦਾ ਦਾਅਵਾ ਕਰ ਰਿਹਾ ਸੀ, ਜਿਸ 'ਚ ਉਹ ਲਖਨਊ 'ਚ ਕਿਸੇ ਮਹਿਲਾ ਨਾਲ ਨਜ਼ਰ ਆ ਰਹੇ ਹਨ। ਰਾਹੁਲ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਦੋ ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।
PunjabKesari
ਖੇਤਰਅਧਿਕਾਰੀ ਅਭੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮੂਲਤ: ਕਾਨਪੁਰ ਨਿਵਾਸੀ ਰਾਜੂ ਸ਼੍ਰੀਵਾਸਤਵ ਮੁੰਬਈ ਦੇ ਅੰਧੇਰੀ ਵੈਸਟ 'ਚ ਨਿਊ ਲਿੰਕ ਰੋਡ ਸਥਿਤ ਮੇਰੀਗੋਲਡ ਭਵਨ 'ਚ ਰਹਿੰਦੇ ਹਨ।  ਉਹ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪਰਿਸ਼ਦ ਦੇ ਚੇਅਰਮੈਨ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਰਾਹੁਲ ਤਿੰਨ ਮਹੀਨਿਆਂ ਤੋਂ ਰਾਜੂ ਨੂੰ ਫੋਨ ਕਰਕੇ ਪ੍ਰੇਸ਼ਾਨ ਕਰ ਰਿਹਾ ਸੀ। ਵੀਡੀਓ ਸਾਲ 2013 ਦਾ ਦੱਸਿਆ ਜਾ ਰਿਹਾ ਹੈ। ਰਾਜੂ, ਪਹਿਲਾਂ ਤਾਂ ਉਹ ਫੋਨ ਕਰਨ ਵਾਲੇ ਦੀਆਂ ਗੱਲਾਂ ਨੂੰ ਮਜ਼ਾਕ 'ਚ ਲੈਂਦੇ ਰਹੇ ਪਰ ਜਦੋਂ ਉਸ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ 10 ਲੱਖ ਰੁਪਏ ਮੰਗੇ ਤਾਂ ਉਨ੍ਹਾਂ ਨੂੰ ਲੱਗਿਆ ਕਿ ਮਾਮਲਾ ਗੰਭੀਰ ਹੈ।
PunjabKesari
ਰਾਜੂ ਦੇ ਪੁੱਛਣ 'ਤੇ ਰਾਹੁਲ ਨੇ ਦੱਸਿਆ ਕਿ ਵੀਡੀਓ ਵਾਲੀ ਮਹਿਲਾ ਦਾ ਪਤੀ ਉਸ ਦਾ ਵਾਕਫ ਹੈ। ਵੀਡੀਓ ਕਿੱਥੇ ਦਾ ਹੈ? ਮਹਿਲਾ ਕੌਣ ਹੈ?  ਇਸ ਬਾਰੇ 'ਚ ਉਸ ਨੇ ਜਾਣਕਾਰੀ ਨਹੀਂ ਦਿੱਤੀ। ਮਹਿਲਾ ਦੇ ਕਈ ਨਾਮ ਦੱਸੇ। ਪ੍ਰੇਸ਼ਾਨ ਹੋ ਕੇ ਰਾਜੂ ਨੇ ਡੀ. ਜੀ. ਪੀ. ਓਪੀ. ਸਿੰਘ ਨਾਲ ਮਿਲ ਕੇ ਪ੍ਰਾਥਣਾਪੱਤਰ ਦਿੱਤਾ।  ਇਸ ਤੋਂ ਬਾਅਦ ਰਾਹੁਲ ਸਿੰਘ, ਮਨੀਸ਼ ਅਤੇ ਅਣਪਛਾਤੀ ਮਹਿਲਾ ਖਿਲਾਫ ਰੰਗਦਾਰੀ ਮੰਗਣ,  ਗਾਲ੍ਹਾ ਕੱਢਣ, ਜਾਨਮਾਲ ਦੀ ਧਮਕੀ ਦੇਣ ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਰਾਜੂ ਨੇ ਰਾਹੁਲ ਨਾਲ ਗੱਲਬਾਤ ਦੀਆਂ ਕਈ ਰਿਕਾਰਡਿੰਗ ਵੀ ਪੁਲਿਸ ਨੂੰ ਦਿੱਤੀਆਂ ਹਨ।
PunjabKesari


Edited By

Manju

Manju is news editor at Jagbani

Read More