''ਈਸ਼ੀ ਮਾਂ'' ਤੋਂ ਲੈ ਕੇ ''ਨਾਗਿਨ'' ਤੱਕ ਜਦੋਂ ਇਨ੍ਹਾਂ ਸਿਤਾਰਿਆਂ ਦੇ ਸੋਂਦੇ ਹੋਏ ਦੀਆਂ ਤਸਵੀਰਾਂ ਹੋਈਆਂ ਵਾਇਰਲ

Wednesday, May 17, 2017 3:31 PM
ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ ''ਯੇ ਹੈ ਮੁਹੱਬਤੇਂ'' ਅਤੇ ''ਨਾਗਿਨ'' ਤੋਂ ਇਲਾਵਾ ਬਾਕੀ ਸਟਾਰਜ਼ ਜਿਵੇਂ ਕਿ 12 ਤੋਂ 16 ਘੰਟੇ ਤੱਕ ਕੰਮ ਕਰਦੇ ਹਨ। ਦੱਸਣਾ ਚਾਹੁੰਦੇ ਹਾਂ ਕਿ ਆਪਣੇ ਲਗਾਤਾਰ ਸ਼ਡਿਊਲ ਕਾਰਨ ਸੈੱਟ ਨੂੰ ਹੀ ਇਨ੍ਹਾਂ ਸਿਤਾਰਿਆਂ ਨੇ ਆਪਣਾ ਦੂਜਾ ਘਰ ਬਣਾ ਲਿਆ ਹੈ। ਤਸਵੀਰਾਂ ''ਚ ਤੁਸੀਂ ਦੇਖ ਸਕਦੇ ਹੋ ਕੇ ਕਿਵੇਂ ਲਗਾਤਾਰ ਕੰਮ ਕਾਰਨ ਉਨ੍ਹਾਂ ਦੇ ਚਿਹਰਿਆਂ ''ਤੇ ਥਕਾਵਟ ਝਲਕਦੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਹ ਸਿਤਾਰੇ ਸ਼ੂਟ ਕਰਨ ਲਈ ਤਿਆਰ ਹੁੰਦੇ ਹਨ, ਪਰ ਸੈੱਟ ''ਤੇ ਪੂਰੀ ਤਿਆਰ ਹੀ ਨਹੀਂ ਹੁੰਦਾ। ਅਜਿਹੇ ''ਚ ਉਹ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਆਪਣੀ ਨੀਂਦ ਪੂਰੀ ਕਰਦੇ ਹਨ।
ਖਾਸ ਗੱਲ ਇਹ ਹੈ ਕਿ ਅਜਿਹੀਆਂ ਹੀ ਤਸਵੀਰਾਂ ਸੋਸ਼ਲ ਮੀਡੀਆ ''ਤੇ ਕਾਫੀ ਵਾਇਰਲ ਹੁੰਦੀਆਂ ਹਨ। ਜੋ ਕਿ ਫਨੀ ਵੀ ਦਿਖਾਈ ਦਿੰਦੀਆਂ ਹਨ। ਅੱਜ ਅਜਿਹੀਆਂ ਹੀ ਕੁਝ ਤਸਵੀਰਾਂ ਤੁਹਾਨੂੰ ਅੱਗੇ ਦਿਖਾਵਾਂਗੇ।