ਜਾਣੋ ਮਾਧੁਰੀ ਅਤੇ ਜੈਕਲੀਨ ਦੇ ਪਾਪਾ ਸਮੇਤ ਇਨ੍ਹਾਂ ਸਟਾਰਜ਼ ਦੇ ਪਿਤਾ ਦਾ ਵੀ ਪ੍ਰੋਫੈਸ਼ਨ (ਤਸਵੀਰਾਂ)

4/17/2017 6:07:35 PM

ਮੁੰਬਈ— ਬਾਲੀਵੁੱਡ ਇੰਡਸਟਰੀ ''ਚ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਦੇ ਪਿਤਾ ਲਾਈਮਲਾਈਟ ਤੋਂ ਹਮੇਸ਼ਾ ਦੂਰ ਰਹੇ ਹਨ। ਇੱਥੇ ਤੱਕ ਕਿ ਜਦੋਂ ਉਨ੍ਹਾਂ ਦਾ ਬੇਟਾ ਜਾਂ ਬੇਟੀ ਕਿਸੇ ਦਾ ਕੈਰੀਅਰ ਦੇ ਸਿਖਰ ''ਤੇ ਸੀ, ਉਸ ਸਮੇਂ ਵੀ ਉਹ ਮੀਡੀਆ ਦੀ ਚਮਕ-ਦਮਕ ਤੋਂ ਦੂਰ ਰਹੇ। ਇਨ੍ਹਾਂ ''ਚ ਮਾਧੁਰੀ ਦੇ ਪਿਤਾ ਸ਼ੰਕਰ ਦੀਕਸ਼ਿਤ ਤੋਂ ਲੈ ਕੇ ਜੈਕਲੀਨ ਫਰਨਾਡੀਜ਼ ਦੇ ਪਾਪਾ ਐਲਰਾਏ ਤੱਕ ਸ਼ਾਮਲ ਹੈ।
ਮਾਧੁਰੀ ਦੀਕਸ਼ਿਤ
► ਮਾਧੁਰੀ ਜਾ ਜਨਮ 15 ਮਾਰਚ, 1967 ਨੂੰ ਮੁੰਬਈ ''ਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂ ਸ਼ੰਕਰ ਦੀਕਸ਼ਿਤ ਸੀ, ਜਦੋਂਕਿ ਉਹ ਪੇਸ਼ੇ ''ਚ ਇੰਜੀਨੀਅਰ ਸਨ ਅਤੇ ਉਨ੍ਹਾਂ ਦੀ ਖੁਦ ਦੀ ਫੈਕਟਰੀ ਸੀ। ਸਤੰਬਰ, 2013 ''ਚ 91 ਸਾਲ ਦੀ ਉਮਰ ''ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਜੈਕਲੀਨ ਫਰਨਾਡੀਜ਼
► 11 ਅਗਸਤ, 1985 ਨੂੰ ਬਹਿਰੀਨ ਦੇ ਮਨਾਮਾ ''ਚ ਜਨਮੀ ਜੈਕਲੀਨ ਦੇ ਪਿਤਾ ਐਲਰਾਏ ਸ਼ੀ੍ਰਲੰਕਨ ਹਨ, ਜਦੋਂਕਿ ਉਨ੍ਹਾਂ ਦੇ ਮਾਤਾ ਜੀਡੇ ਅਤੇ ਮਿਊਜ਼ੀਸ਼ੀਅਨ ਹੈ। ਉਹ 1980 ''ਚ ਸ਼ੀ੍ਰਲੰਕਾ ਤੋਂ ਬਹਿਰੀਨ ਸ਼ਿਫਟ ਹੋ ਗਏ ਸਨ।
ਅਜੇ ਦੇਵਗਨ
2 ਅਪ੍ਰੈਲ, 1969 ਨੂੰ ਜਨਮੇ ਅਜੇ ਦੇਵਗਨ ਦੇ ਪਿਤਾ ਦਾ ਜਨਮ ਵੀਰੂ ਦੇਵਗਨ ਹਨ। ਉਹ ਸਟੰਟ ਅਤੇ ਐਕਸ਼ਨ ਕੋਰੀਓਗਰਾਫਰ ਹਨ। ਉਨ੍ਹਾਂ ਨੇ 80 ਦਹਾਕੇ ਤੋਂ ਹਿੰਦੀ ਫਿਲਮਾਂ ''ਚ ਫਾਈਟ ਅਤੇ ਐਕਸ਼ਨ ਸੀਨਜ਼ ਨੂੰ ਕੋਰੀਓਗਰਾਫਰ ਕੀਤਾ ਹੈ।
ਅਨੁਸ਼ਕਾ ਸ਼ਰਮਾ
► 1 ਮਾਰਚ, 1988 ਨੂੰ ਉੱਤਰ ਪ੍ਰਦੇਸ਼ ਦੇ ਆਯੋਧਿਆ ''ਚ ਜਨਮੀ ਅਨੁਸ਼ਕਾ ਸ਼ਰਮਾ ਦੇ ਪਿਤਾ ਕਰਨਲ ਅਜੇ ਕੁਮਾਰ ਸਨ। ਉਹ ਅਰਮੀ ''ਚ ਅਫਸਰ ਰਹਿ ਚੁੱਕੇ ਹਨ।
ਦੀਪਿਕਾ ਪਾਦੂਕੋਣ
► ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਪਿਤਾ ਦਾ ਨਾਂ ਪ੍ਰਕਾਸ਼ ਪਾਦੂਕੋਣ ਹੈ। ਉਹ ਮਸ਼ਹੂਰ ਬੈਡਮਿੰਟਨ ਖਿਡਾਰੀ ਰਹਿ ਚੁੱਕੇ ਹਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਰਜੁਨ ਐਵਾਰਡ ਅਤੇ 1982 ਨੂੰ ਪੱਦਮਸ਼੍ਰੀ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਕੰਗਣਾ ਰਾਣੌਤ
► ਹਿਮਾਚਲ ਪ੍ਰਦੇਸ਼ ਦੇ ਭਾਬਲਾ ''ਚ ਜਨਮੀ ਕੰਗਣਾ ਦੇ ਪਿਤਾ ਅਮਰਦੀਪ ਰਣੌਤ ਬਿਜ਼ਨੈੱਸਮੈਨ ਹਨ। ਕੰਗਣਾ ਨੇ (2006) ''ਚ ਆਈ ਫਿਲਮ ''ਗੈਂਗਸਟਰ'' ਨਾਲ ਡੈਬਿਊ ਕੀਤਾ ਸੀ।
ਜਾਨ ਅਬਰਹਾਮ
► ਕੇਰਲ ''ਚ ਜਨਮੇ ਜਾਨ ਦੇ ਪਿਤਾ ਦਾ ਨਾਂ ਅਬਰਾਹਮ ਜਾਨ ਹੈ। ਉਹ ਪੇਸ਼ੇ ਨਾਲੋਂ ਆਰਕੀਟੇਕਟ ਹੈ। ਜਾਨ ਦੇ ਪਿਤਾ ਮਲਿਆਲੀ ਹਨ, ਜਦੋਂਕਿ ਉਨ੍ਹਾਂ ਦਾ ਮਾਂ ਪਾਰਸੀ ਹੈ। ਜਾਨ ਅਬਰਾਹਮ ਨੇ ਸਾਲ 2003 ''ਚ ਆਈ ਫਿਲਮ ''ਜਿਸਮ'' ਨਾਲ ਡੈਬਿਊ ਕੀਤਾ ਸੀ।
ਹੁਮਾ ਕੁਰੈਸ਼ੀ
► ਦਿੱਲੀ ''ਚ ਜਨਮੀ ਹੁਮਾ ਕੁਰੈਸ਼ੀ ਦੇ ਪਿਤਾ ਦਾ ਨਾਂ ਸਲੀਮ ਕੁਰੈਸ਼ੀ ਹੈ। ਉਹ '' Sleem’s ਰੈਸਟੋਰੇਂਟ ਦੇ ਮਾਲਕ ਹਨ। ਹੁਮਾ ਦੀ ਡੈਬਿਊ ਫਿਲਮ ''ਗੈਂਗਜ਼ ਆਫ ਵਾਸੂਪੁਰ'' ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News