ਸ਼ਰਧਾ ਨੇ ਫਰਹਾਨ ਦੇ ਟਵੀਟ ਨੂੰ ਦਿੱਤਾ ਅਜਿਹਾ ਜਵਾਬ, ਤਾਂ ਖੁੱਲ ਗਏ ਅਫੇਅਰ ਦੇ ਸਾਰੇ ਰਾਜ਼

Monday, June 19, 2017 10:12 AM
ਸ਼ਰਧਾ ਨੇ ਫਰਹਾਨ ਦੇ ਟਵੀਟ ਨੂੰ ਦਿੱਤਾ ਅਜਿਹਾ ਜਵਾਬ, ਤਾਂ ਖੁੱਲ ਗਏ ਅਫੇਅਰ ਦੇ ਸਾਰੇ ਰਾਜ਼

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਅਤੇ ਫਰਹਾਨ ਅਖਤਰ ਦੇ ਅਫੇਅਰ ਦੇ ਚਰਚੇ ਬਹੁਤ ਦਿਨ੍ਹਾਂ ਤੋਂ ਹੋ ਰਹੇ ਹਨ। ਫਰਹਾਨ ਦਾ ਕੁਝ ਦਿਨ ਪਹਿਲਾਂ ਪਤਨੀ ਅਧੁਨਾ ਨਾਲ ਤਲਾਕ ਹੋ ਗਿਆ ਹੈ। ਉਸ ਤੋਂ ਬਾਅਦ ਖਬਰਾਂ ਆਈਆਂ ਕਿ ਫਰਹਾਨ ਅਤੇ ਸ਼ਰਧਾ ਲਿਵ-ਇਨ ਰਿਲੇਸ਼ਨ 'ਚ ਰਹਿ ਰਹੇ ਹਨ ਪਰ ਸ਼ਰਧਾ ਦੇ ਪਾਪਾ ਸ਼ਕਤੀ ਕਪੂਰ ਨੇ ਇਨ੍ਹਾਂ ਸਾਰੀਆਂ ਗੱਲਾਂ ਦਾ ਖੰਡਨ ਕੀਤਾ ਸੀ। ਕੁਝ ਦਿਨਾਂ ਤੋਂ ਸ਼ਰਧਾ ਅਤੇ ਫਰਹਾਨ ਨੂੰ ਨਾਲ ਨਹੀਂ ਦੇਖਿਆ ਗਿਆ, ਜਿਸ ਤੋਂ ਉਮੀਦ ਲਗਾਈ ਜਾ ਰਹੀ ਸੀ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਹੁਣ ਅਜਿਹਾ ਕੁਝ ਸਾਹਮਣੇ ਆਇਆ ਹੈ, ਜਿਸ ਤੋਂ ਸਭ ਪਤਾ ਚਲ ਗਿਆ ਹੈ ਕਿ ਦੋਵਾਂ 'ਚ ਅਜੇ ਵੀ ਬਹੁਤ ਪਿਆਰ ਹੈ।


ਅਸਲ 'ਚ ਸ਼ਰਧਾ ਕਪੂਰ ਨੇ ਹਾਲ ਹੀ 'ਚ ਆਪਣੀ ਫਿਲਮ 'ਹਸੀਨਾ' ਦਾ ਟੀਜ਼ਰ ਟਵੀਟ ਕੀਤਾ ਸੀ। ਫਰਹਾਨ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਟਵੀਟ 'ਤੇ ਵਧਾਈ ਦਿੱਤੀ।

ਫਿਲਮ ਨੂੰ ਲੈ ਕੇ ਐਕਸਾਈਟਿਡ ਸ਼ਰਧਾ ਨੇ ਫਰਹਾਨ ਨੂੰ ਤੁਰੰਤ ਰਿਪਲਾਈ ਕੀਤਾ। ਇਸ ਰਿਪਲਾਈ 'ਚ ਸ਼ਰਧਾ ਨੇ ਫਰਹਾਨ ਨੂੰ ਲਵ-ਈਮੋਜੀ ਟਵੀਟ ਕੀਤੀਆਂ।

ਇਹ ਦੇਖ ਕੇ ਤਾਂ ਸਭ ਨੂੰ ਸਮਝ ਆ ਹੀ ਗਿਆ ਹੋਵੇਗਾ ਕਿ ਦੋਵੇਂ 'ਚ ਕੀ ਰਿਸ਼ਤਾ ਹੈ। ਇਨ੍ਹਾਂ ਹੀ ਨਹੀਂ ਕੁਝ ਮਹੀਨੇ ਪਹਿਲਾਂ ਫਰਹਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸ਼ਾਈਰੀ ਵੀ ਲਿਖੀ ਸੀ ਤਾਂ ਯੂਜ਼ਰਸ ਨੇ ਅਨੁਮਾਨ ਲਾਇਆ ਸੀ ਕਿ ਇਹ ਸ਼ਾਇਰੀ ਫਰਹਾਨ ਨੇ ਸ਼ਰਧਾ ਕਪੂਰ ਲਈ ਹੀ ਲਿਖੀ ਹੈ।