ਫਰਹਾਨ ਦੀ ਬਰਥਡੇ ਪਾਰਟੀ 'ਚ ਪ੍ਰੇਮਿਕਾ ਨੇ ਲੁੱਟੀ ਮਹਿਫਲ, ਪਹੁੰਚੇ ਇਹ ਸਿਤਾਰੇ

Thursday, January 10, 2019 1:10 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਬੀਤੇ ਦਿਨੀਂ ਆਪਣਾ 45ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਨ੍ਹਾਂ ਨੇ ਬਾਲੀਵੁੱਡ ਸਟਾਰਸ ਲਈ ਖਾਸ ਪਾਰਟੀ ਦਾ ਆਯੋਜਨ ਵੀ ਕੀਤਾ ਸੀ, ਜਿਸ 'ਚ ਕਈ ਬਾਲੀਵੁੱਡ ਸਿਤਾਰੇ ਪਹੁੰਚੇ ਸਨ। ਇਸ ਬਰਥਡੇ ਪਾਰਟੀ 'ਤੇ ਹਰ ਇਕ ਦਾ ਧਿਆਨ ਫਰਹਾਨ ਦੀ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਨੇ ਖਿੱਚਿਆ।

PunjabKesari

ਪ੍ਰੇਮੀ ਦੀ ਬਰਥਡੇ ਪਾਰਟੀ 'ਚ ਸ਼ਿਬਾਨੀ ਵ੍ਹਾਈਟ ਕਲਰ ਦੀ ਡਰੈੱਸ ਪਾ ਕੇ ਗਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਸ਼ਿਬਾਨੀ ਨੇ ਮੀਡੀਆ ਕੈਮਰਿਆਂ ਨੂੰ ਦੇਖ ਕੇ ਕਾਫੀ ਪੋਜ਼ ਦਿੱਤੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਸ਼ਿਬਾਨੀ ਤੋਂ ਇਲਾਵਾ ਪਾਰਟੀ 'ਚ ਈਸ਼ਾਨ ਖੱਟੜ, ਸੁਨੀਲ ਸ਼ੈੱਟੀ, ਵਿੱਕੀ ਕੌਸ਼ਲ, ਯਾਮੀ ਕੌਸ਼ਲ, ਆਯੁਸ਼ ਸ਼ਰਮਾ, ਪ੍ਰਾਚੀ ਸ਼ਾਹ, ਮੋਹਿਤ ਰੈਨਾ ਸਮੇਤ ਕਈ ਹਸਤੀਆਂ ਪਹੁੰਚੀਆਂ ਸਨ।

PunjabKesari
ਦੱਸ ਦਈਏ ਕਿ ਇਨ੍ਹੀਂ ਫਰਹਾਨ ਆਪਣੇ ਕੰਮ ਤੋਂ ਜ਼ਿਆਦਾ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਫਰਹਾਨ ਤੇ ਸ਼ਿਬਾਨੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੇ ਹਨ।

PunjabKesari

ਇਸ ਤੋਂ ਇਲਾਵਾ ਦੋਵਾਂ ਨੂੰ ਕਈ ਵਾਰ ਇਕੱਠਿਆਂ ਈਵੈਂਟਸ 'ਚ ਜਾਂਦੇ ਵੀ ਦੇਖਿਆ ਗਿਆ ਹੈ। ਖਬਰਾਂ ਆ ਰਹੀਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।

PunjabKesari

ਖਬਰਾਂ ਮੁਤਾਬਕ, ਫਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਇਸ ਸਾਲ ਮਾਰਚ-ਅਪ੍ਰੈਲ 'ਚ ਵਿਆਹ ਕਰਵਾ ਸਕਦੇ ਹਨ। ਹਾਲਾਂਕਿ ਖਬਰਾਂ ਤਾਂ ਇਹ ਵੀ ਹਨ ਕਿ ਦੋਵਾਂ ਦੀ ਮੰਗਣੀ ਹੋ ਚੁੱਕੀ ਹੈ।

PunjabKesari

ਮੰਗਣੀ ਤੋਂ ਬਾਅਦ ਦੋਵੇਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ। ਹਾਲਾਂਕਿ ਦੋਵਾਂ ਵਲੋਂ ਵਿਆਹ ਤੇ ਮੰਗਣੀ ਦੀ ਕੋਈ ਪੁਸ਼ਟੀ ਨਹੀਂ ਕੀਤੀ। ਜੀ ਹਾਂ, ਫਰਹਾਨ ਦਾ ਅਫੇਅਰ ਸ਼ਰਧਾ ਕਪੂਰ ਨਾਲ ਵੀ ਰਿਹਾ, ਜੋ ਕੁਝ ਸਮੇਂ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਸ਼ਿਬਾਨੀ ਆਈ। ਫਰਹਾਨ ਜਲਦ ਹੀ ਪ੍ਰਿਅੰਕਾ ਚੋਪੜਾ ਨਾਲ ਫਿਲਮ 'ਸਕਾਈ ਇਜ਼ ਪਿੰਕ' 'ਚ ਨਜ਼ਰ ਆਉਣਗੇ।


Edited By

Sunita

Sunita is news editor at Jagbani

Read More