ਅਚਾਨਕ ਦੁਬਈ 'ਚ ਮਸ਼ਹੂਰ ਐਕਟਰ ਦੀ ਹੋਈ ਸੀ ਮੌਤ, ਵਕਾਲਤ ਦਾ ਪੇਸ਼ਾ ਨਾ ਆਇਆ ਰਾਸ

3/25/2018 4:56:00 PM

ਮੰਬਈ(ਬਿਊਰੋ)— ਸਿਨੇਮਾ 'ਚ ਆਪਣੀ ਅਦਾਕਾਰੀ ਨਾਲ ਛਾਪ ਛੱਡਣ ਵਾਲੇ ਮਸ਼ਹੂਰ ਐਕਟਰ ਫਾਰੂਖ ਸ਼ੇਖ ਦਾ ਜਨਮ ਅੱਜ ਦੇ ਦਿਨ ਯਾਨੀ 25 ਮਾਰਚ 1948 ਨੂੰ ਗੁਜਰਾਤ ਦੇ ਬਡੌਦਾ ਕੋਲ ਇਕ ਪਿੰਡ 'ਚ ਹੋਇਆ ਸੀ। 'ਨੂਰੀ', 'ਸਾਥ ਸਾਥ', 'ਬਾਜ਼ਾਰ' ਤੇ 'ਕਥਾ' ਵਰਗੀਆਂ ਫਿਲਮਾਂ ਦੇ ਹੀਰੋ ਰਹੇ ਫਾਰੂਖ ਅੱਜ ਜੇਕਰ ਸਾਡੇ 'ਚ ਹੁੰਦੇ ਤਾਂ ਉਨ੍ਹਾਂ ਨੇ ਆਪਣਾ 70ਵਾਂ ਜਨਮਦਿਨ ਸੈਲੀਬ੍ਰੇਟ ਕਰਨਾ ਸੀ। ਫਾਰੂਖ ਸ਼ੇਖ ਨੇ 27 ਦਸੰਬਰ 2013 ਨੂੰ ਦੁਬਈ 'ਚ ਅਚਾਨਕ ਹੀ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।
PunjabKesari

ਫਾਰੂਖ ਆਪਣੇ 5 ਭੈਣ-ਭਰਾਵਾਂ 'ਚੋਂ ਸਭ ਤੋਂ ਵੱਡਾ ਸੀ। ਉਨ੍ਹਾਂ ਦੇ ਪਿਤਾ ਮੁਸਤਫਾ ਸ਼ੇਖ ਮੁੰਬਈ ਦੇ ਮਸ਼ਹੂਰ ਵਕੀਲ ਸਨ ਤੇ ਮਾਂ ਫਰੀਦਾ ਸ਼ੇਖ ਘਰ 'ਚ ਹੀ ਰਹਿੰਦੀ ਸੀ। ਫਾਰੂਖ ਨੇ ਆਪਣੀ ਪੜਾਈ ਮੁੰਬਈ ਦੇ ਸੇਂਟ ਮੈਰੀ ਸਕੂਲ ਤੋਂ ਕੀਤੀ। ਜਿਥੇ ਉਹ ਪੜਾਈ ਦੇ ਨਾਲ-ਨਾਲ ਕਾਫੀ ਨਾਟਕਾਂ ਤੇ ਖੇਡਕੁੱਦ ਦੀਆਂ ਗਤੀਵਿਧੀਆਂ 'ਚ ਹਿੱਸਾ ਲੈਂਦੇ ਸਨ।
PunjabKesari

ਫਾਰੂਖ ਸਕੂਲੀ ਦਿਨਾਂ ਤੋਂ ਨਾ ਸਿਰਫ ਕ੍ਰਿਕਟ ਦੇ ਦੀਵਾਨੇ ਸਨ ਸਗੋਂ ਚੰਗੇ ਕ੍ਰਿਕਟਰ ਵੀ ਸਨ। ਜਦੋਂ ਉਹ ਸੇਂਟ ਜੇਵਿਯਰ ਕਾਲਜ 'ਚ ਪੜਨ ਗਏ ਤਾਂ ਉਨ੍ਹਾਂ ਦਾ ਖੇਡ ਹੁਨਰ ਹੋਰ ਵੀ ਨਿਖਰਿਆ। ਸੁਨੀਲ ਗਾਵਸਕਰ ਫਾਰੂਖ ਦੇ ਚੰਗੇ ਦੋਸਤ ਸਨ। ਕਾਲਜ 'ਚ ਫਾਰੂਖ ਸ਼ੇਖ ਦੀ ਮੁਲਾਕਾਤ ਰੂਪਾ ਜੈਨ ਨਾਲ ਹੋਈ, ਜੋ ਅੱਗੇ ਜਾ ਕੇ ਉਨ੍ਹਾਂ ਦੀ ਜੀਵਨ ਸਾਥੀ ਬਣੀ।
PunjabKesari

ਫਾਰੂਖ ਤੇ ਰੂਪਾ ਨੇ 9 ਸਾਲ ਤੱਕ ਇਕ-ਦੂਜੇ ਨਾਲ ਮੇਲ ਮੁਲਾਕਾਤਾਂ ਤੋਂ ਬਾਅਦ ਵਿਆਹ ਦਾ ਫੈਸਲਾ ਲਿਆ ਸੀ। ਫਾਰੂਖ ਦੇ ਜੀਵਨ 'ਤੇ ਉਨ੍ਹਾਂ ਦੇ ਪਿਤਾ ਦਾ ਕਾਫੀ ਪ੍ਰਭਾਵ ਸੀ। ਫਾਰੂਖ ਦਾ ਇਰਾਦਾ ਪਿਤਾ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦਾ ਸੀ। ਮੁੰਬਈ ਦੇ ਸਿਧਾਰਥ ਕਾਲਜ ਲਾ ਤੋਂ ਉਨ੍ਹਾਂ ਨੇ ਕਾਨੂੰਨ ਦੀ ਪੜਾਈ ਕੀਤੀ ਪਰ ਵਕੀਲ ਬਣਨ ਤੋਂ ਬਾਅਦ ਜਲਦ ਹੀ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਹ ਪੇਸ਼ਾ ਉਸ ਲਈ ਠੀਕ ਨਹੀਂ ਹੈ।
PunjabKesari

ਉਨ੍ਹਾਂ ਦਾ ਮੰਨਣਾ ਸੀ ਕਿ ਜ਼ਿਆਦਾਤਰ ਮਾਮਲਿਆਂ ਦੇ ਫੈਸਲੇ ਅਦਾਲਤ 'ਚ ਨਹੀਂ ਹੁੰਦੇ ਸਗੋਂ ਪੁਲਸ ਥਾਣਿਆਂ/ਸਟੇਸ਼ਨਾਂ 'ਚ ਹੀ ਤੈਅ ਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਵਕਾਲਤ ਛੱਡ ਦਿੱਤੀ ਤੇ ਅਦਾਕਾਰੀ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News