ਅਰਜੁਨ, ਸੋਨਾਕਸ਼ੀ ਸਮੇਤ ਇਹ ਸਟਾਰਜ਼ ਕਦੀ ਸਨ ਮੋਟਾਪੇ ਦੇ ਸ਼ਿਕਾਰ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ!

6/26/2017 4:47:18 PM

ਮੁੰਬਈ— 2012 'ਚ ਆਈ ਫਿਲਮ 'ਇਸ਼ਕਜ਼ਾਦੇ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਅਰਜੁਨ ਕਪੂਰ 32 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 26 ਜੂਨ, 1985 ਨੂੰ ਮੁੰਬਈ 'ਚ ਹੋਇਆ ਸੀ। ਅਰਜੁਨ ਦੀ ਗਿਣਤੀ ਉਨ੍ਹਾਂ ਸੈਲੇਬਸ 'ਚ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਭਾਰ ਬਹੁਤ ਵੱਧ ਸੀ। ਜਾਣਕਾਰੀ ਮੁਤਾਬਕ ਫਿਲਮਾਂ 'ਚ ਆਉਣ ਤੋਂ ਪਹਿਲੇ ਆਪਣਾ ਕਰੀਬ 50 ਕਿਲੋ ਭਾਰ ਘੱਟ ਕੀਤਾ ਸੀ।

PunjabKesari

ਇੰਝ ਘਟਾਇਆ ਭਾਰ
ਅਰਜੁਨ ਨੇ ਡੈਬਿਊ ਫਿਲਮ ਕਰਨ ਲਈ ਭਾਰ ਘੱਟ ਕਰਨ ਤੋਂ ਬਾਅਦ ਵੀ ਆਪਣੀ ਫਿਟਨੈੱਸ 'ਤੇ ਕਾਫੀ ਮਿਹਨਤ ਕੀਤੀ ਅਤੇ ਭਾਰ ਘੱਟ ਕੀਤਾ। ਅੱਜ-ਕੱਲ ਉਨ੍ਹਾਂ ਦਾ ਭਾਰ ਤਕਰੀਬਨ 67 ਕਿਲੋ ਹੈ। ਸਲਮਾਨ ਖਾਨ ਨੇ ਭਾਰ ਘੱਟ ਕਰਨ 'ਚ ਅਰਜੁਨ ਦੀ ਕਾਫੀ ਮਦਦ ਕੀਤੀ।

PunjabKesari

ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਜਦੋਂ ਅਰਜੁਨ ਆਪਣੀ ਫਿਲਮ 'ਤੇਵਰ' (2015) ਦਾ ਪ੍ਰਮੋਸ਼ਨ ਕਰਨ ਗਏ ਸਨ, ਉਸ ਸਮੇਂ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ। ਇਕ ਇੰਟਰਵਿਊ ਦੌਰਾਨ ਅਰਜੁਨ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੇ ਭਾਰ ਘੱਟ ਕਿਵੇਂ ਕੀਤਾ। ਉਨ੍ਹਾਂ ਨੇ ਕਿਹਾ ਸੀ ਕਿ ਉਹ ਇਕ ਮਹੀਨੇ 'ਚ ਕਰੀਬ 10 ਕਿਲੋ ਤੱਕ ਭਾਰ ਘੱਟ ਕਰਦੇ ਹੁੰਦੇ ਸਨ।

PunjabKesari

ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਭਾਰ ਵੱਧਦਾ-ਘੱਟਦਾ ਰਹਿੰਦਾ ਸੀ। ਅਰਜੁਨ ਨੇ ਭਾਰ ਘੱਟ ਕਰਨ ਲਈ ਕ੍ਰਾਸ ਫਿੱਟ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ, ਜੋ ਕਿ ਛੋਟੀ ਮਸਲਸ 'ਤੇ ਫੋਕਸ ਕਰਦੀ ਹੈ। ਇਹ ਐਕਸਰਸਾਈਜ਼ 20 ਮਿੰਟ ਦੀ ਹੁੰਦੀ ਹੈ।

PunjabKesari

ਕਿੰਨੇ ਹੀ ਬਰਗਰਜ਼ ਖਾ ਜਾਂਦੇ ਸਨ ਅਰਜੁਨ
ਫਿਮਲਾਂ 'ਚ ਆਉਣ ਤੋਂ ਪਹਿਲੇ ਅਰਜੁਨ ਤਿੰਨ ਬਰਗਰ ਇੱਕਠੇ ਖਾ ਜਾਂਦੇ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣੀ ਡਾਈਟ 'ਤੇ ਕਾਫੀ ਕੰਮ ਕੀਤਾ ਅਤੇ ਜੰਕ ਫੂਡ ਖਾਣਾ ਕਾਫੀ ਘੱਟ ਕਰ ਦਿੱਤਾ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News