ਫਤਿਹਵੀਰ ਦੀ ਮੌਤ 'ਤੇ ਬੋਲੇ ਮਲਕੀਤ ਸਿੰਘ, ਸਰਕਾਰ ਨੂੰ ਦਿੱਤੀ ਰਾਏ (ਵੀਡੀਓ)

Wednesday, June 12, 2019 4:42 PM

ਜਲੰਧਰ (ਬਿਊਰੋ) — ਫਹਿਤਵੀਰ ਦੀ ਮੌਤ ਤੋਂ ਬਾਅਦ ਪੂਰੇ ਦੇਸ਼ ਗੁੱਸੇ 'ਚ ਹੈ। ਉਥੇ ਹੀ ਸੰਗੀਤ ਇੰਡਸਟਰੀ ਦੇ ਸਿਤਾਰੇ ਵੀ ਆਪਣੇ ਗੁੱਸੇ ਨੂੰ ਜਾਹਿਰ ਕਰ ਰਹੇ ਹਨ। ਬੀਤੇ ਦਿਨੀਂ ਸੰਗੀਤ ਜਗਤ ਦੇ ਗੋਲਡਨ ਸਟਾਰ ਮਲਕੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਸ ਦੌਰਾਨ ਉਨ੍ਹਾਂ ਨੇ ਫਤਿਹਵੀਰ ਦੀ ਮੌਤ ਦੇ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ। ਦਿਆ ਮਿਰਜਾ ਤੇ ਮਲਕੀਤ ਨੇ ਪ੍ਰਸ਼ਾਸਨ ਦੀ ਖੂਬ ਨਿੰਦਿਆ ਕੀਤੀ। ਮਲਕੀਤ ਸਿੰਘ ਨੇ ਕਿਹਾ, ''ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ। ਫਹਿਤਵੀਰ ਦੇ ਮਾਤਾ-ਪਿਤਾ ਨਾਲ ਮੇਰੀ ਪੂਰੀ ਹਮਦਰਦੀ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਖੱਡਿਆਂ ਜਾਂ ਪਾਈਪਾਂ ਨੂੰ ਬੋਰੀ ਜਾਂ ਕਿਸੇ ਚੀਜ ਨਾਲ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਅਜਿਹੇ ਹਾਦਸਿਆਂ ਨੂੰ ਰੋਕਿਆ ਜਾਵੇ। ਸਾਡੇ ਪ੍ਰਸ਼ਾਸਨ ਕੋਲ ਯੰਤਰਾਂ ਦੀ ਘਾਟ ਹੈ, ਜਿਨ੍ਹਾਂ ਨਾਲ ਅਜਿਹੇ ਹਸਦਿਆਂ 'ਤੇ ਰੋਕ ਲਾਈ ਜਾ ਸਕੇ, ਜਦੋਂਕਿ ਵਿਦੇਸ਼ਾਂ 'ਚ ਅਜਿਹੇ ਬਹੁਤ ਸਾਰੇ ਯੰਤਰ ਹਨ, ਜਿਸ ਨਾਲ ਅਜਿਹੀਆਂ ਘਟਨਾਵਾਂ 'ਤੇ ਰੋਕ ਲਾਈ ਜਾ ਸਕਦੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਇਸ ਤੋਂ ਜਾਗਰੂਕ ਹੋਣ ਲਈ ਕਿਹਾ। ਇਸੇ ਦੌਰਾਨ ਉਨ੍ਹਾਂ ਨੇ ਬੱਚੇ ਦੀ ਆਤਮਾ ਦੀ ਸਾਂਤੀ ਲਈ ਅਰਦਾਸ ਕੀਤੀ।''

ਦੱਸਣਯੋਗ ਹੈ ਕਿ ਮਲਕੀਤ ਸਿੰਘ ਦੋ ਦਿਨਾਂ ਲਈ ਇੰਡੀਆ ਆਏ ਹੋਏ ਹਨ। ਇਥੇ ਉਹ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਲਈ ਆਏ ਹਨ। ਦੱਸ ਦਈਏ ਕਿ ਮਲਕੀਤ ਦਾ ਕਹਿਣਾ ਹੈ ਕਿ 'ਮੈਂ ਜਦੋਂ ਵੀ ਇੰਡੀਆ ਆਉਂਦਾ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਜ਼ਰੂਰ ਜਾਂਦਾ ਹਾਂ, ਉਥੇ ਜਾ ਕੇ ਮੈਨੂੰ ਬਹੁਤ ਸਾਂਤੀ ਮਿਲਦੀ ਹੈ। ਮੈਂ ਤਾਂ ਕਹਿੰਦਾ ਹਾਂ ਜੇ ਕਿਸੇ ਨੇ ਜਿਊਂਦੇ ਜੀ ਸਵਰਗ ਦੇਖਣਾ ਹੈ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਜ਼ਰੂਰ ਜਾਵੇ।''


Edited By

Sunita

Sunita is news editor at Jagbani

Read More