ਫਤਿਹਵੀਰ ਦੀ ਮੌਤ ਤੋਂ ਬਾਅਦ ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਪਾਈਆਂ ਸਿਸਟਮ ਨੂੰ ਲਾਹਨਤਾਂ

Tuesday, June 11, 2019 11:11 AM
ਫਤਿਹਵੀਰ ਦੀ ਮੌਤ ਤੋਂ ਬਾਅਦ ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਪਾਈਆਂ ਸਿਸਟਮ ਨੂੰ ਲਾਹਨਤਾਂ

ਜਲੰਧਰ (ਬਿਊਰੋ) — ਵੀਰਵਾਰ ਸ਼ਾਮ 4 ਵਜੇ ਦੇ ਕਰੀਬ ਬੋਰਵੈੱਲ 'ਚ ਡਿੱਗੇ ਫਹਿਤਵੀਰ ਨੂੰ ਅੱਜ ਤੜਕੇ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਲਿਜਾਇਆ ਗਿਆ। ਜਿਥੇ ਪੀ. ਜੀ. ਆਈ. ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਿਸ ਤੋਂ ਬਾਅਦ ਲੋਕ 'ਚ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਪ੍ਰਸ਼ਾਸ਼ਨ ਸਿਸਟਮ ਨੂੰ ਲਾਹਨਤਾਂ ਵੀ ਪਾ ਰਹੇ ਹਨ। ਉਥੇ ਹੀ ਪੰਜਾਬੀ ਸਿਤਾਰੇ ਵੀ ਫਤਿਹਵੀਰ ਦੀ ਮੌਤ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ ਅਤੇ ਮਾੜੇ ਸਿਸਟਮ ਪ੍ਰਤੀ ਆਪਣਾ ਗੁੱਸਾ ਜਾਹਿਰ ਕਰ ਰਹੇ ਹਨ।

ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਤਿਹਵੀਰ ਦੀ ਪੋਸਟ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ, ''ਗੰਦੇ ਸਿਸਟਮ ਦੀ ਬਲੀ ਚੜ੍ਹ ਗਈ ਇਕ ਨਿੱਕੀ ਜਿਹੀ ਜਾਨ। ਦਿਲ ਬਹੁਤ ਦੁੱਖੀ ਹੈ ਅੱਜ।''

 
 
 
 
 
 
 
 
 
 
 
 
 

R.I.P FATEH 😥😞😢 Gande system di bali char gyi ik nikki jehi jaan . Dil bot dukhi hai aj

A post shared by Rupinder Handa (@rupinderhandaofficial) on Jun 10, 2019 at 8:15pm PDT

ਉਥੇ ਹੀ ਗਿੱਪੀ ਗਰੇਵਾਲ ਨੇ ਫਤਿਹਵੀਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੋਸਟ 'ਚ ਲਿਖਿਆ, ''Rest In Peace fatehveer ਕੌਣ ਜਿੰਮੇਵਾਰ ਹੈ?''।

 
 
 
 
 
 
 
 
 
 
 
 
 

Rest in peace Fatehveer 🙏🙏🙏 But who’s Responsible?

A post shared by Gippy Grewal (@gippygrewal) on Jun 10, 2019 at 8:28pm PDT

ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨੇ ਲਿਖਿਆ, ''ਅਲਵਿਦਾ ਫਹਿਤ ਸਿਆਂ ਮੁਆਫ ਕਰੀਂ ਤੇਰੇ ਨਾਲ ਲਹੂ ਦਾ ਰਿਸ਼ਤਾ ਤਾਂ ਨਹੀਂ ਸੀ ਕੋਈ ਪਰ ਅੱਜ ਦਿਲ ਰੌਦਾਂ ਤੈਨੂੰ ਅਲਵਿਦਾ ਕਹਿਣ ਲੱਗਿਆ। ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾਂ ਕਰੇ। ਪ੍ਰਮਾਤਮਾ ਸਭ ਦੇ ਮਾਪਿਆਂ ਦੀ ਗੋਦ ਦਾ ਨਿੱਘ ਬਖਸ਼ੇ ਅਤੇ ਉਨ੍ਹਾਂ ਦਾ ਵਿਹੜਾ ਇਨਾਂ ਅਨਮੁੱਲੇ ਹੀਰਿਆਂ ਨਾਲ ਸੱਜਿਆ ਰਹੇ। ਲੱਖ ਲਾਹਨਤਾਂ ਉਸ ਡਿਜੀਟਲ ਸਿਸਟਮ ਦੇ ਜੋ ਤੇਰੇ ਕੰਮ ਨਾ ਆ ਸਕਿਆ।''

 
 
 
 
 
 
 
 
 
 
 
 
 

ਅਲਵਿਦਾ ਫ਼ਤਿਹ ਸਿਆਂ ਮੁਆਫ ਕਰੀਂ ਤੇਰੇ ਨਾਲ ਲਹੂ ਦਾ ਰਿਸ਼ਤਾ ਤਾਂ ਨਹੀਂ ਸੀ ਕੋਈ ਪਰ ਅੱਜ ਦਿਲ ਰੌਂਦਾਂ ਤੈਨੂੰ ਅਲਵਿਦਾ ਕਹਿਣ ਲੱਗਿਆਂ। ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾਂ ਕਰੇ। ਪਰਮਾਤਮਾ ਸਭਦੇ ਬੱਚਿਆਂ ਨੂੰ ਹੱਸਦਿਆਂ ਵੱਸਦਿਆਂ ਆਪਣੇ ਮਾਪਿਆਂ ਦੀ ਗੋਦ ਦਾ ਨਿੱਘ ਬਖ਼ਸ਼ੇ ਅਤੇ ਉਹਨਾਂ ਦਾ ਵਿਹੜਾ ਇਹਨਾਂ ਅਨਮੁੱਲੇ ਹੀਰਿਆਂ ਨਾਲ ਸੱਜਿਆ ਰਹੇ। ਲੱਖ ਲਾਹਣਤਾ ਉਸ ਡਿਜੀਟਲ ਸਿਸਟਮ ਦੇ ਜੋ ਤੇਰੇ ਕੰਮ ਨਾਂ ਆ ਸਕਿਆ😭

A post shared by Kulwinderbilla (@kulwinderbilla) on Jun 10, 2019 at 8:25pm PDT

ਰਵਨੀਤ ਸਿੰਘ, ''ਬਹੁਤ ਮਾੜਾ ਦਿਨ... ਅਲਵਿਦਾ ਫਹਿਤਵੀਰ, ਅਫਸੋਸ ਇਥੇ ਇਨਸਾਨੀ ਜ਼ਿੰਦਗੀ ਦੀ ਕੀਮਤ ਨਹੀਂ, ਜਿੰਨ੍ਹਾਂ ਚਿਰ ਤੁਸੀਂ ਵੀ. ਆਈ. ਪੀ. ਘਰ ਜਨਮ ਨਹੀਂ ਲੈਂਦੇ। ਵਾਹਿਗੁਰੂ ਜੀ ਪਰਿਵਾਰ ਦੇ ਸਿਰ 'ਤੇ ਹੱਥ ਰੱਖਿਓ''।

 
 
 
 
 
 
 
 
 
 
 
 
 

ਬਹੁਤ ਮਾੜਾ ਦਿਨ । ਅਲਵਿਦਾ ਫ਼ਤਹਿਵੀਰ , ਅਫ਼ਸੋਸ ਇਥੇ ਇਨਸਾਨੀ ਜ਼ਿੰਦਗੀ ਦੀ ਕੀਮਤ ਨਹੀਂ ਜਿੰਨ੍ਹਾਂ ਚਿਰ ਤੁਸੀਂ ਕਿਸੇ VIP ਘਰ ਜਨਮ ਨਹੀਂ ਲੈਂਦੇ | ਵਾਹਿਗੁਰੂ ਜੀ ਪਰਿਵਾਰ ਦੇ ਸਿਰ ਤੇ ਹੱਥ ਰੱਖਿਓ 🙏 #blackday #fateh #rip

A post shared by Ravneet (ਰਵਨੀਤ) (@ravneetsinghofficial) on Jun 10, 2019 at 8:04pm PDT

ਗੁਰਪ੍ਰੀਤ ਘੁੱਗੀ ਨੇ ਲਿਖਿਆ, ''ਬਹੁਤ ਦੁੱਖੀ ਹਾਂ ਫੁੱਲ ਵਰਗੇ ਬੱਚੇ ਫਤਿਹਵੀਰ ਦਾ ਦੁਨੀਆ ਤੋਂ ਤੁਰ ਜਾਣਾ, ਆਮ ਲੋਕਾਂ ਦੀਆਂ ਖੁੱਲ੍ਹੀਆਂ ਬੋਰਵੈੱਲ ਵਰਗੀਆਂ ਲਾਪਰਵਾਹੀਆਂ 'ਤੇ ਪ੍ਰਸ਼ਾਸਨ ਦੀ ਯੋਗਤਾ ਬਹੁਤ ਅਫਸੋਸ ਵਾਲੀ ਗੱਲ ਹੈ''।

 
 
 
 
 
 
 
 
 
 
 
 
 

Bahut dukhdai hai phull vargey bachchey Fatehveer da duniya ton turr jana , aam loka'n dian khulley bore-well vargian la parvahian tey administration di in competency bahut afsos wali gall hai 😥

A post shared by Gurpreet Ghuggi (@ghuggigurpreet) on Jun 10, 2019 at 8:17pm PDT

ਮਹਿਤਾਬ ਵਿਰਕ ਨੇ ਫਤਿਹਵੀਰ ਦੀ ਪੋਸਟ ਸ਼ੇਅਰ ਕਰਦਿਆ ਲਿਖਿਆ, ''Rest In Peace fatehveer, ਕੌਣ ਜਿੰਮੇਵਾਰ ਹੈ?''

 
 
 
 
 
 
 
 
 
 
 
 
 

Rest In Peace fatehveer🙏🙏 But Who’s responsible?

A post shared by Mehtab Virk (@iammehtabvirk) on Jun 10, 2019 at 8:48pm PDT

ਗਾਇਕ ਰਵਿੰਦਰ ਗਰੇਵਾਲ ਨੇ ਪੋਸਟ 'ਤੇ ਲਿਖਿਆ, ''ਅਸੀਂ ਉਸ ਦੇਸ਼ ਦੇ ਵਾਸੀ ਆ, ਜਿਥੇ ਇਨਸਾਨ ਦੀ ਜਾਨ ਦੀ ਕੋਈ ਕੀਮਤ ਨਹੀਂ। ਸੋਰੀ ਫਤਿਹਵੀਰ ਪੁੱਤਰਾ ਤੂੰ ਸਾਡੀ ਨਲਾਇਕੀ ਦਾ ਸ਼ਿਕਾਰ ਹੋ ਗਿਆ...ਵਾਹਿਗੁਰੂ ਵਾਹਿਗੁਰੂ...''।

 
 
 
 
 
 
 
 
 
 
 
 
 

Shame Digital India ਅਸੀਂ ਓਸ ਦੇਸ਼ ਦੇ ਵਾਸੀ ਆਂ ਜਿੱਥੇ ਇਨਸਾਨ ਦੀ ਜਾਨ ਦੀ ਕੋਈ ਕੀਮਤ ਨੀ।sorry ਫ਼ਤਿਹਵੀਰ ਪੁੱਤਰਾ ਤੂੰ ਸਾਡੀ ਨਲਾਇਕੀ ਦਾ ਸ਼ਿਕਾਰ ਹੋ ਗਿਆ 🙏🏻 ਵਾਹਿਗੁਰੂ ਵਾਹਿਗੁਰੂ 😢RIP

A post shared by Ravinder Grewal (@ravindergrewalofficial) on Jun 10, 2019 at 9:18pm PDT

ਹੈਪੀ ਰਾਏਕੋਟੀ ਨੇ ਲਿਖਿਆ, ''ਅਸੀਂ ਉਸ ਦੇਸ਼ ਦੇ ਵਾਸੀ ਆ ਜਿਥੇ ਬੋਲੇ ਸਾਡੇ ਹਾਕੀਮ ਨੇ ਤੇ ਅੰਨ੍ਹੇ ਸਾਡੇ ਵੋਟਰ ਨੇ''।

 
 
 
 
 
 
 
 
 
 
 
 
 

Rest In Peace Putt🙏🏻 Asi Os Desh De Vassi Aa Jithe Bole Sade Hakim Ne Te Anne Sade Voter Ne🙏🏻

A post shared by Happy Raikoti (ਲਿਖਾਰੀ) (@urshappyraikoti) on Jun 10, 2019 at 9:30pm PDT

ਕਾਦਿਰ ਥਿੰਦ ਨੇ ਲਿਖਿਆ, ''ਰੱਬ ਦਾ ਵਾਸਤਾ ਜ਼ਿੰਦਗੀਆਂ ਨਾਲ ਨਾ ਖੇਡਿਆ ਜਾਵੇ।''

 
 
 
 
 
 
 
 
 
 
 
 
 

RIP Fatehveer Rab da Vaasta Zindagiyan naal na kheleya jave 🙏🏻

A post shared by Kadir Thind (ਕਾਦਿਰ ਥਿੰਦ) (@kadirthind) on Jun 10, 2019 at 9:40pm PDT

ਪੰਜਾਬੀ ਗਾਇਕਾ ਕੌਰ ਬੀ ਨੇ ਲਿਖਿਆ, ''ਮੈਂ ਲਾਈਫ 'ਚ ਬਹੁਤ ਮਾੜੇ ਟਾਈਮ ਵੇਖੇ ਪਰ ਕਦੇ ਇਨ੍ਹਾਂ ਬੁਰਾ ਫੀਲ ਨਹੀਂ ਹੋਇਆ, ਜਿਨ੍ਹਾਂ ਹੁਣ ਹੋ ਰਿਹਾ ਤੇ ਉਨ੍ਹਾਂ ਦਾ ਕੀ ਹਾਲ ਹੋਵੇਗਾ, ਜਿਨ੍ਹਾਂ ਦੇ ਘਰ ਇਹ ਸਭ ਹੋ ਗਿਆ... ਸਮਾਂ ਬੀਤਣ ਤੇ ਸਭ ਕੁਝ ਠੀਕ ਹੋ ਜਾਣਾ ਪਰ ਇਹ ਦੁੱਖ ਉਹੀ ਸਮਝ ਸਕਦੇ, ਜਿਨ੍ਹਾਂ ਨੂੰ ਲੱਗ ਗਏ, ਅਰਦਾਸ ਉਹ ਸੱਚੇ ਪਾਤਸ਼ਾਹ ਅੱਗੇ ਇਹ ਬੱਚਾ ਇਸੇ ਮਾਂ ਦੇ ਘਰ ਫਿਰ ਜਨਮ ਲਵੇ।''

 
 
 
 
 
 
 
 
 
 
 
 
 

ਕਰਣ ਕਾਰਣ ਪ੍ਰਭੁ ਏਕ ਹੈ ਦੂਸਰ ਨਾਹੀ ਕੋਇ🙏

A post shared by KaurB (@kaurbmusic) on Jun 10, 2019 at 7:38pm PDT

ਵੀਤ ਬਲਜੀਤ ਨੇ ਲਿਖਿਆ, ''ਇਸ ਤੋਂ ਕਾਲਾ ਦਿਨ ਹੋਰ ਨੀ ਹੋ ਸਕਦਾ, ਮੁਆਫ ਕਰਦੀ ਪੁੱਤ ਫਹਿਤਵੀਰ ਸਿਓ ਏਥੇ ਅੰਨ੍ਹੀਆਂ ਪੀਦੀਆਂ ਕੁੱਤੇ ਚੱਟ ਦੇ ਆ ਅਸੀਂ ਸਾਰੇ ਤੇਰੇ ਕਾਤਲ ਹਾਂ।''

 
 
 
 
 
 
 
 
 
 
 
 
 

ਇਸ ਤੋੰ ਕਾਲਾ ਦਿਨ ਹੋਰ ਨੀ ਹੋ ਸਕਦਾ ਮਾਫ਼ ਕਰਦੀ ਪੁੱਤ ਫਤੇਵੀਰ ਸਿਓ ਏਥੇ ਅੰਨੀਆਂ ਪੀਦੀਆਂ ਕੁੱਤੇ ਚੱਟ ਦੇ ਆ ਅਸੀਂ ਸਾਰੇ ਤੇਰੇ ਕਾਤਲ ਹਾਂ 🙏

A post shared by Veet Kaonke (@veetbaljit_) on Jun 10, 2019 at 8:38pm PDT

ਗਗਨ ਕੋਕਰੀ ਨੇ ਲਿਖਿਆ, ''Feeling sorry for FATEHVEER 🙏 I wish we had a proper rescue unit to save this soul and now I hope our govt learn from this and get some good rescue units to avoid these type of tragedies 🙏 Wahguru bhana mannan da Val bakshe parivaar nu''।

 
 
 
 
 
 
 
 
 
 
 
 
 

Feeling sorry for FATEHVEER 🙏 I wish we had a proper rescue unit to save this soul and now I hope our govt learn from this and get some good rescue units to avoid these type of tragedies 🙏 Wahguru bhana mannan da Val bakshe parivaar nu

A post shared by Gagan Kokri (@gagankokri) on Jun 10, 2019 at 8:13pm PDT

ਅੰਮ੍ਰਿਤ ਮਾਨ ਨੇ ਲਿਖਿਆ ''ਇਹ ਨਹੀਂ ਸੀ ਹੋਣਾ ਚਾਹੀਦਾ''।

 
 
 
 
 
 
 
 
 
 
 
 
 

eh ni si hona chaida😞 RIP Fatehveer 😞

A post shared by Amrit Maan (@amritmaan106) on Jun 10, 2019 at 9:25pm PDT

ਦਿਲਪ੍ਰੀਤ ਢਿੱਲੋਂ ਨੇ ਲਿਖਿਆ, ''ਆਰ. ਆਈ. ਪੀ. #ਫਤਿਹਵੀਰ...''।

 
 
 
 
 
 
 
 
 
 
 
 
 

R.I.P #fatehveer

A post shared by Dilpreet Dhillon (@dilpreetdhillon1) on Jun 10, 2019 at 9:11pm PDT

ਰੇਸ਼ਮ ਸਿੰਘ ਅਨਮੋਲ ਨੇ ਸੋਸ਼ਲ ਮੀਡੀਆ 'ਤੇ ਫਤਿਹਵੀਰ ਦੀ ਪੋਸਟ ਸ਼ੇਅਰ ਕਰਦਿਆ ਲਿਖਿਆ, ''ਨਹੀਂ ਬੱਚ ਪਾਇਆ ਫਤਿਹਵੀਰ। ਕਾਸ਼ ਤੂੰ ਕਿਸੇ ਲੀਡਰ ਮਿਨਸਟਰ ਦੀ ਔਲਾਦ ਹੁੰਦਾ...24 ਘੰਟਿਆਂ 'ਚ ਬਾਹਰ ਹੋਣਾ ਸੀ''।

 
 
 
 
 
 
 
 
 
 
 
 
 

Nahi Bach paya Fatehveer .Kash tu kise Leader or minister di aulad hunda 24 hours ch bahar hona c #RIP #Fatehveer 😢😢😢 #Waheguru #InsultOfIndia #InsultOfPunjab #RIPHumanity

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Jun 10, 2019 at 7:50pm PDT

ਦਿਲਜੀਤ ਦੋਸਾਂਝ ਨੇ ਫਤਿਹਵੀਰ ਦੀ ਪੋਸਟ ਸ਼ੇਅਰ ਕਰਦਿਆ ਲਿਖਿਆ, ''Oh Waheguru 🙏 #FatehVeerSingh RIP''।

 
 
 
 
 
 
 
 
 
 
 
 
 

Oh Waheguru 🙏 #FatehVeerSingh RIP

A post shared by Diljit Dosanjh (@diljitdosanjh) on Jun 10, 2019 at 10:27pm PDT

ਪੰਜਾਬੀ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਲਿਖਿਆ, ''ਨਹੀਂ ਬਚ ਪਾਇਆ ਫਤਿਹਵੀਰ...ਕਾਸ਼ ਤੂੰ ਕਿਸੇ ਲੀਡਰ ਜਾਂ ਮਿਨਸਟਰ ਦੀ ਔਲਾਦ ਹੁੰਦਾ...24 ਘੰਟਿਆਂ 'ਚ ਬਾਹਰ ਹੋਣਾ ਸੀ #ਆਰ.ਆਈ.ਪੀ ਫਤਿਹਵੀਰ।''

 
 
 
 
 
 
 
 
 
 
 
 
 
 
 

A post shared by Karamjit Anmol (@karamjitanmol) on Jun 10, 2019 at 10:37pm PDT

ਬੰਟੀ ਬੈਂਸ ਨੇ ਲਿਖਿਆ, ''RIP #fatehveer''।

 
 
 
 
 
 
 
 
 
 
 
 
 
 

RIP #fatehveer 🙏🏻

A post shared by Bunty Bains (@buntybains) on Jun 11, 2019 at 12:28am PDT


Edited By

Arun Chopra

Arun Chopra is news editor at Jagbani

Read More