ਪਾਕਿਸਤਾਨੀ ਐਕਟਰ ਪਿੱਛੇ ਲੱਖਾਂ ਕੁੜੀਆਂ ਨੇ ਦੀਵਾਨੀਆਂ, ਮਿਲ ਚੁੱਕੀ ਹੈ ਭਾਰਤ ਛੱਡਣ ਦੀ ਧਮਕੀ

11/29/2017 1:40:53 PM

ਮੁੰਬਈ(ਬਿਊਰੋ)— ਪਾਕਿਸਤਾਨੀ ਅਦਾਕਾਰ ਫਵਾਦ ਖਾਨ ਦੇ ਲੁੱਕਸ ਦੀ ਦੀਵਾਨਗੀ ਭਾਰਤੀ ਫੈਨਜ਼ 'ਚ ਵੀ ਕਾਫੀ ਮਸ਼ਹੂਰ ਹੈ। 29 ਨਵੰਬਰ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੇ ਫਵਾਦ ਖਾਨ ਬਾਲੀਵੁੱਡ 'ਚ ਵੀ ਆਪਣਾ ਸਿੱਕਾ ਜਮਾ ਚੁੱਕਾ ਹੈ। ਕਰਨ ਜੌਹਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' 'ਚ ਨਜ਼ਰ ਆਏ ਫਵਾਦ ਪਾਕਿਸਤਾਨ ਦੇ ਹਿੱਟ ਸਿਤਾਰਿਆਂ 'ਚੋਂ ਇਕ ਹੈ।

PunjabKesari

ਫਵਾਦ ਨੇ ਫਿਲਮ 'ਖੂਬਸੂਰਤ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ 'ਚ ਉਸ ਨਾਲ ਸੋਨਮ ਕਪੂਰ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ 'ਕਪੂਰ ਐਂਡ ਸੰਸ' 'ਚ ਰਿਸ਼ੀ ਕਪੂਰ ਨਾਲ ਵੀ ਸਕ੍ਰੀਨ ਸ਼ੇਅਰ ਕਰਦੇ ਦਿਖੇ ਸਨ। ਹਰ ਵਾਰ ਉਨ੍ਹਾਂ ਨੇ ਆਪਣੀ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।

PunjabKesari

ਪਾਕਿਸਤਾਨ 'ਚ ਫਵਾਦ ਨੂੰ ਪਛਾਣ ਮਿਲੀ 'ਹਮਸਫਰ' ਨਾਂ ਦੇ ਟੀ. ਵੀ. ਸ਼ੋਅ ਤੋਂ। ਇਸ 'ਚ ਉਹ ਮਾਹਿਰਾ ਖਾਨ ਨਾਲ ਨਜ਼ਰ ਆਇਆ ਸੀ। ਮਾਹਿਰਾ ਵੀ ਸ਼ਾਹਰੁਖ ਖਾਨ ਨਾਲ ਬਾਲੀਵੁੱਡ 'ਚ ਫਿਲਮ 'ਰਈਸ' ਨਾਲ ਡੈਬਿਊ ਕਰ ਚੁੱਕੀ ਹੈ।

PunjabKesari

ਸਾਲ 2016 'ਚ ਪਾਕਿਸਤਾਨ ਐਕਟਰਸ ਦੇ ਬੈਨ ਦੌਰਾਨ ਫਵਾਦ ਖਾਨ ਨੂੰ ਵੀ ਬਾਕੀ ਸਿਤਾਰਿਆਂ ਵਾਂਗ ਭਾਰਤ ਛੱਡ ਕੇ ਵਾਪਸ ਪਾਕਿਸਤਾਨ ਜਾਣਾ ਪਿਆ ਸੀ।

PunjabKesari

ਫਵਾਦ ਨੂੰ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੀ ਧਮਕੀ ਵੀ ਮਿਲੀ ਸੀ। ਇਸ ਮਾਮਲੇ ਤੋਂ ਬਾਅਦ ਹੀ ਫਵਾਦ ਖਾਨ ਨੇ ਹੁਣ ਭਾਰਤੀ ਫਿਲਮਾਂ ਤੋਂ ਦੂਰੀ ਬਣਾ ਲਈ ਹੈ। ਨਵੰਬਰ 2005 'ਚ ਉਸ ਦਾ ਵਿਆਹ ਬਚਪਨ ਦੀ ਦੋਸਤ ਸਫਦ ਨਾਲ ਹੋਈ ਸੀ।

PunjabKesari

ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਫਵਾਦ ਦੇ ਨਵੇਂ ਲੁੱਕ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਇਕ ਤਸਵੀਰ 'ਚ ਉਹ ਪਤਨੀ ਨਾਲ ਸਫਦ ਤੇ ਦੋ ਬੱਚਿਆਂ ਨਾਲ ਨਜ਼ਰ ਆਇਆ ਸੀ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News