Movie Review : ਭੂਤ ਬਣ ਕੇ ਖੂਬ ਕੀਤਾ ਮੰਨੋਰੰਜਨ ਅਨੁਸ਼ਕਾ ਨੇ, ਦਿਲਜੀਤ ਦੀ ਐਕਟਿੰਗ ਨੇ ਜਿੱਤਿਆ ਦਰਸ਼ਕਾਂ ਦਾ ਦਿਲ

Friday, March 24, 2017 2:44 PM
ਮੁੰਬਈ— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਪ੍ਰੋਡਕਸ਼ਨ ਦੀ ਦੂਜੀ ਫਿਲਮ ''ਫਿਲੌਰੀ'' ਸ਼ੁੱਕਰਵਾਰ ਸਿਨੇਮਾਘਰਾਂ ''ਚ ਰਿਲੀਜ਼ ਹੋਈ ਹੈ। ਅਨੁਸ਼ਕਾ ਸ਼ਰਮਾ ਨੇ ਪਹਿਲੀ ਵਾਰ ਆਪਣੇ ਭਰਾ ਕਰਨੇਸ਼ ਸ਼ਰਮਾ ਨਾਲ ਮਿਲ ਕੇ ਫਿਲਮ ਬਣਾਈ ਹੈ। ਜਿੱਥੇ ਇਕ ਪਾਸੇ ਇਸ ਫਿਲਮ ਦੇ ਨਿਰਦੇਸ਼ਕ ਅੰਸ਼ਾਈ ਲਾਲ ਹਨ ਅਤੇ ਦੂਜੇ ਪਾਸੇ ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਅਵਿੰਤਾ ਦੱਤ ਨੇ ਕੀਤਾ। ਫਿਲਮ ''ਚ ਖਾਸ ਸਿਤਾਰੇ ਅਨੁਸ਼ਕਾ ਸ਼ਰਮਾ, ਦਿਲਜੀਤ ਦੋਸਾਂਝ, ਸੂਰਜ ਸ਼ਰਮਾ ਅਤੇ ਮਹਰੀਨ ਪੇਰੀਜਾਦਾ ਹਨ। ਸੰਗੀਤ ਜਸਲੀਨ ਰਾਇਲ, ਸ਼ੰਸ਼ਾਤ ਸਚਦੇਵ ਨੇ ਦਿੱਤਾ। ਹਾਲੀਵੁੱਡ ਨਿਰਦੇਸ਼ਕ ਟੀਮ ਬੁਰਟਨ ਦੀ ਐਨੀਮੈਟਿਡ ਫਿਲਮ ''ਕੰਪਰਸ ਬ੍ਰਾਈਡ''
ਤੇ ਅਧਾਰਿਤ ਇਸ ਸੁਪਰਨੈਚੂਰਲ ਕਾਮੇਡੀ ਡਰਾਮਾ ਦੀ ਕਹਾਣੀ ਪੇਸ਼ ਕਰਦੀ ਹੈ ਕਿ ਭਾਰਤ ''ਚ ਮੰਗਲੀਕ ਹੋਣਾ ਕਿੰਨਾ ਬੁਰਾ ਮੰਨਿਆ ਜਾਂਦਾ ਹੈ। ਜੇਕਰ ਕਿਸੇ ਵੀ ਲੜਕੀ ਜਾਂ ਲੜਕੇ ਦੇ ਜਨਮ ਕੁੰਡਲੀ ''ਚ ਮੰਗਲੀਕ ਦੋਸ਼ ਹੈ ਤਾਂ ਉਸ ਦੇ ਵਿਆਹ ''ਚ ਬਹੁਤ ਸਰੀਆਂ ਮੁਸ਼ਕਿਲਾਂ ਆਉਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਇਸ ਦੋਸ਼ ਨੂੰ ਦੂਰ ਕੀਤੇ ਬਿਨਾ ਵਿਆਹ ਕਰਦਾ ਹੈ ਤਾਂ ਜਲਦੀ ਹੀ ਉਸ ਦੇ ਜੀਵਨਸਾਥੀ ਦੀ ਮੌਤ ਹੋ ਜਾਂਦੀ ਹੈ।
ਇਨ੍ਹਾਂ ਸਾਰਿਆਂ ਤੋਂ ਬਚਣ ਲਈ ਵਿਆਹ ਦੇ ਫੇਰੇ ਪਹਿਲਾ ਦਰੱਖਤ ਨਾਲ ਲਏ ਜਾਂਦੇ ਹਨ, ਜਿਸ ਕਰਕੇ ਲੜਕੇ ਜਾਂ ਲੜਕੀ ''ਤੇ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਪਹਿਲਾ ਦਰੱਖਤ ''ਤੇ ਆ ਜਾਂਦੀਆਂ ਹਨ
ਇਸ ਫਿਲਮ ਦੀ ਕਹਾਣੀ ਹੈ ਪੰਜਾਬ ਦੇ ਫਿਲੌਰ ਜਿਲ੍ਹੇ ਦੀ ਰਹਿਣ ਵਾਲੀ ਆਪਣੇ ਬਚਪਨ ਦੀ ਦੋਸਤ ਅਨੂ (ਮਹਰੀਨ ਪੀਰਜਾਦਾ) ਨਾਲ ਵਿਦੇਸ਼ ''ਚ ਰਹਿਣ ਵਾਲੇ ਕਨਨ (ਸੂਰਜ ਸ਼ਰਮਾ) ਪਿਆਰ ਕਰਦਾ ਹੈ ਅਤੇ ਦੋਵੇਂ ਵਿਆਹ ਕਰਵਾਉਂਣਾ ਚਾਹੁੰਦੇ ਹਨ, ਪਰ ਉਨ੍ਹਾਂ ਦੇ ਵਿਆਹ ''ਚ ਰੁਕਾਵਟ ਆ ਜਾਂਦੀ ਹੈ ਕਿਉਂਕਿ ਕਨਨ ਮੰਗਲੀਕ ਹੈ। ਪੰਡਿਤ ਸਲਾਹ ਦਿੰਦਾ ਹੈ ਕਿ ਜੇਕਰ ਅਨੂ ਨਾਲ ਵਿਆਹ ਕਰਨ ਤੋਂ ਪਹਿਲਾ ਕਿਸੇ ਦਰੱਖਤ ਨਾਲ ਵਿਆਹ ਨਹੀਂ ਕਰਵਾਇਆ ਤਾਂ ਵਿਆਹੁਤਾ ਜਿੰਦਗੀ ''ਚ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਆ ਸਕਦੀ ਹੈ।
ਸਭ ਦੇ ਕਹਿਣ ''ਤੇ ਕਨਨ ਇਕ ਦਰੱਖਤ ਨਾਲ ਵਿਆਹ ਕਰ ਲੈਂਦਾ ਹੈ। ਵਿਆਹ ਕਰਕੇ ਜਦੋ ਉਹ ਆਪਣੇ ਘਰ ਆਉਂਦਾ ਹੈ ਤਾਂ ਉਸ ਨਾਲ ਦਰੱਖਤ ''ਤੇ ਰਹਿਣ ਵਾਲੀ ਭੂਤਨੀ ਸ਼ਸ਼ੀ (ਅਨੁਸ਼ਕਾ ਸ਼ਰਮਾ) ਵੀ ਨਾਲ ਹੀ ਘਰ ਆ ਜਾਂਦੀ ਹੈ। ਸ਼ਸ਼ੀ ਉਸੇ ਦਰੱਖਤ ''ਤੇ ਰਹਿੰਦੀ ਸੀ, ਜਿਸ ਨਾਲ ਉਸ ਨੇ ਫੇਰੇ ਲਏ। ਜਿਸ ਕਰਕੇ ਹੁਣ ਉਹ ਕਨਨ ਦੀ ਪਤਨੀ ਬਣ ਜਾਂਦੀ ਹੈ।
ਹੁਣ ਇਹ ਸਭ ਕਨਨ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿ ਇਸ ਸਾਇਡ ਉਸ ਦੀ ਨਵੀਂ ਵਿਆਹੀ ਦੁਲਹਨ ਅਨੂ ਹੈ ਅਤੇ ਦੂਜੀ ਸਾਈਡ ਦਰੱਖਤ ''ਤੇ ਰਹਿਣ ਵਾਲੀ ਭੂਤਨੀ ਸ਼ਸ਼ੀ ਪਤਨੀ ਬਣ ਚੁੱਕੀ ਹੈ।
ਜਦੋ ਅਨੂ ਉਸ ਤੋਂ ਇਹ ਪੁੱਛਦੀ ਹੈ ਕਿ ਸ਼ਸ਼ੀ ਮਰ ਕੇ ਭੂਤ ਕਿਉਂ ਬਣੀ ਤਾਂ ਸ਼ਸ਼ੀ ਉਸ ਨੂੰ ਆਪਣੇ ਬਾਰੇ ਦੱਸਦੀ ਹੈ ਕਿ ਉਹ ਗਾਇਕ ''ਫਿਲੌਰੀ'' (ਦਿਲਜੀਤ ਦੋਸਾਂਝ) ਜੋ ਕਿ ਸੁਰੀਲਾ ਗਾਇਕ ਹੈ, ਉਸ ਨਾਲ ਪਿਆਰ ਕਰਦੀ ਸੀ ਅਤੇ ਦੋਵੇਂ ਇਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਪਿਆਰ ''ਚ ਆਈਆਂ ਕੁਝ ਮੁਸ਼ਕਿਲਾਂ ਕਰਕੇ ਦੋਵੇਂ ਵੱਖ ਹੋ ਜਾਂਦੇ ਹਨ ਅਤੇ ਸ਼ਸ਼ੀ ਬਾਅਦ ''ਚ ਮਰ ਕੇ ਭੂਤ ਬਣ ਜਾਂਦੀ ਹੈ। ਜਿਸ ਕਰਕੇ ਉਸ ਦੀ ਵਿਆਹ ਕਰਵਾਉਣ ਦੀ ਇੱਛਾ ਅਧੂਰੀ ਹੀ ਰਹਿ ਜਾਂਦੀ ਹੈ। ਇਸ ਤੋਂ ਬਾਅਦ ਅੱਗੇ ਫਿਲਮ ''ਚ ਕੀ ਨਵਾਂ ਮੋੜ ਆਉਂਦਾ ਹੈ ਉਹ ਦਰਸ਼ਕਾਂ ਨੂੰ ਸਿਨੇਮਾਘਰਾਂ ''ਚ ਜਾ ਕੇ ਪਤਾ ਲੱਗੇਗਾ।