ਫਿਲਮ ਰਿਵਿਊ : ''ਇਰਾਦਾ''

Saturday, February 18, 2017 11:26 AM
ਫਿਲਮ ਰਿਵਿਊ : ''ਇਰਾਦਾ''
ਮੁੰਬਈ— ''ਇਸ਼ਕੀਆ'' ਅਤੇ ''ਡੇਢ ਇਸ਼ਕੀਆ'' ਤੋਂ ਬਾਅਦ ਨਸੀਰੂਦੀਨ ਸ਼ਾਹ ਅਤੇ ਅਰਸ਼ਦ ਵਾਰਸੀ ਦੀ ਜੋੜੀ ਇਕ ਵਾਰ ਮੁੜ ਫਿਲਮ ''ਇਰਾਦਾ'' ਜ਼ਰੀਏ ਧੁੰਮਾਂ ਪਾ ਰਹੀ ਹੈ। ਇਸ ਫਿਲਮ ''ਚ ਦਿਵਿਆ ਦੱਤਾ, ਸਾਗਰਿਕਾ ਘਟਕੇ ਅਤੇ ਸ਼ਰਦ ਕੇਲਕਰ ਵੀ ਅਹਿਮ ਭੂਮਿਕਾਵਾਂ ''ਚ ਨਜ਼ਰ ਆ ਰਹੇ ਹਨ। ''ਇਰਾਦਾ'' ਦਾ ਨਿਰਦੇਸ਼ਨ ਅਪਰਣਾ ਸਿੰਘ ਨੇ ਕੀਤਾ ਹੈ। ਇਸ ਫਿਲਮ ਦੀ ਕਹਾਣੀ ਪੰਜਾਬ ਦੀ ਹੈ, ਜਿੱਥੇ ਰਿਟਾਇਰਡ ਪਿਤਾ ਪਰਬਜੀਤ ਵਾਲੀਆ (ਨਸੀਰੂਦੀਨ ਸ਼ਾਹ) ਆਪਣੀ ਬੇਟੀ ਰਿਆ (ਰੂਮਾਨ ਮੋਲਾ) ਨਾਲ ਰਹਿੰਦਾ ਹੈ। ਉਹ ਆਪਣੀ ਬੇਟੀ ਨੂੰ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਲਈ ਤਿਆਰੀ ਕਰਾਉਂਦਾ ਹੈ। ਪਿਓ ਅਤੇ ਬੇਟੀ ਅਜਿਹੇ ਇਲਾਕੇ ''ਚ ਰਹਿੰਦੇ ਹਨ, ਜੋ ਪੈਡੀ (ਸ਼ਰਦ ਕੇਲਕਰ) ਦੀ ਫੈਕਟਰੀ ਦੇ ਕੋਲ ਹੈ। ਉਸ ਫੈਕਟਰੀ ਤੋਂ ਨਿਕਲ ਵਾਲੀਆਂ ਜ਼ਹਰੀਲੀਆਂ ਗੈਸਾਂ ਦਾ ਪਾਣੀ ਰਿਵਰਸ ਬੋਰਿੰਗ ਦੇ ਅੰਤਰਗਤ ਜ਼ਮੀਨ ''ਚ ਛੱਡਿਆ ਜਾਂਦਾ ਹੈ, ਜੋ ਕਿ ਸਾਰਿਆਂ ਦੇ ਘਰਾਂ ''ਚ ਪੀਣ ਵਾਲੇ ਪਾਣੀ ਦੇ ਰੂਪ ''ਚ ਪਾਹੁੰਚਦਾ ਹੈ। ਰਿਆ ਵੀ ਉਸੇ ਕਾਰਨ ਬਿਮਾਰ ਹੋ ਜਾਂਦੀ ਹੈ ਅਤੇ ਪੁੱਛੇ ਜਾਣ ''ਤੇ ਮੁੱਖ ਮੰਤਰੀ ਰਮਨਦੀਪ (ਦਿਵਿਆ ਦੱਤਾ) ਵੀ ਪੈਡੀ ਦਾ ਸਾਥ ਦਿੰਦੀ ਹੈ। ਫਿਰ ਪੈਡੀ ਦੀ ਫੈਕਟਰੀ ''ਚ ਅਚਾਨਕ ਬੰਬ ਫੁੱਟਦਾ ਹੈ ਅਤੇ ਉਸ ਦੀ ਜਾਂਚ ਕਰਨ ਲਈ ਐੱਨ. ਆਈ. ਈ. ਆਫਸਰ ਅਰਜੁਨ ਮਿਸ਼ਰਾ (ਅਰਸ਼ਦ ਵਾਰਸੀ) ਦੀ ਡਿਊਟੀ ਲਾਈ ਜਾਂਦੀ ਹੈ। ਇਸ ਦੌਰਾਨ ਕਹਾਣੀ ਦਾ ਪੱਤਰਕਾਰ ਮਿਸੀ (ਸਾਗਰਿਕਾ ਘਟਗੇ) ਵੀ ਆਪਣੇ ਕਾਰਨਾਂ ਤੋਂ ਇਸ ਘਟਨਾ ਦੀ ਤਫਤੀਸ਼ ਕਰਦੀ ਰਹਿੰਦੀ ਹੈ। ਆਖਿਰਕਾਰ ਕਹਾਣੀ ''ਚ ਕਲਾਈਮੈਕਸ ਆ ਜਾਂਦਾ ਹੈ ਅਤੇ ਫਿਲਮ ਨੂੰ ਵੱਖਰਾ ਅੰਜਾਮ ਮਿਲਦਾ ਹੈ।
ਜ਼ਿਕਰਯੋਗ ਹੈ ਕਿ, ਇਸ ਫਿਲਮ ਦਾ ਨਿਰਦੇਸ਼ਨ ਕਾਫੀ ਬੇਹਿਤਰੀਨ ਹੈ। ਅਪਰਣ ਸਿੰਘ ਨੇ ਇਸ ਫਿਲਮ ਦੀ ਕਹਾਣੀ ਨੂੰ ਚੰਗੇ ਤਰੀਕੇ ਨਾਲ ਲਿਖਿਆ ਹੈ। ਖਾਸ ਤੌਰ ''ਤੇ ਡਾਈਲਾਗ ਬਹੁਤ ਹੀ ਚੰਗੇ ਤਰੀਕੇ ਨਾਲ ਲਿਖੇ ਹਨ। ਇਸ ਫਿਲਮ ''ਚ ਅਜਿਹੀ ਸ਼ਾਇਰੀ ਦੀ ਵਰਤੋਂ ਕੀਤੀ ਗਈ ਹੈ, ਜੋ ਕਹਾਣੀ ਨੂੰ ਹੋਰ ਵੀ ਦਿਲਚਸਪ ਬਣਾ ਦਿੰਦੀ ਹੈ। ਸਿਨੇਮੇਟੋਗ੍ਰਾਫੀ, ਆਰਟ ਵਰਕ ਅਤੇ ਨਾਲ ਹੀ ਲੋਕੇਸ਼ਨਸ ਵੀ ਬੇਹਿਤਰੀਨ ਹੈ। ਫਿਲਮ ਦੀ ਕਹਾਣੀ ਔਖੇ ਡਾਂਸ ਅਤੇ ਹੋਰ ਮਾਮਲੇ ਨਾਲ ਭਰੀ ਹੈ। ਇਸ ਫਿਲਮ ''ਚ ਤੁਹਾਨੂੰ ਆਈਟਮ ਨੰਬਰ ਨਹੀਂ ਮਿਲੇਗਾ। ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਵੇਗੀ ਪਰ ਇਹ ਫਿਲਮ ਤੁਹਾਡੀਆਂ ਅੱਖਾਂ ਜ਼ਰੂਰ ਖੋਲੇਗੀ। ਇਸ ਫਿਲਮ ਦਾ ਸੰਗੀਤ ਵੀ ਕਾਫੀ ਵਧੀਆ ਹੈ। ਇਸ ਫਿਲਮ ''ਚ ਨਸੀਰੂਦੀਨ ਸ਼ਾਹ ਅਤੇ ਅਰਸ਼ਦ ਵਾਰਸੀ ਨੇ ਇਕ ਵਾਰ ਫਿਰ ਬੇਹਿਤਰੀਨ ਅਭਿਨੈ ਕੀਤਾ ਹੈ।