ਫਿਲਮ ਰਿਵਿਊ : ''ਬਦਰੀਨਾਥ ਕੀ ਦੁਲਹਨੀਆਂ''

Friday, March 10, 2017 10:17 AM
ਫਿਲਮ ਰਿਵਿਊ : ''ਬਦਰੀਨਾਥ ਕੀ ਦੁਲਹਨੀਆਂ''
ਮੁੰਬਈ— ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਆਲੀਆ ਭੱਟ ਦੀ ਨਵੀਂ ਫਿਲਮ ''ਬਦਰੀਨਾਥ ਕੀ ਦੁਲਹਨੀਆ'' ਦਾ ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਸਾਲ 2014 ''ਚ ਰਿਲੀਜ਼ ਹੋਈ ''ਹਮਟੀ ਸ਼ਰਮਾ ਕੀ ਦੁਲਹਨੀਆ'' ਦਾ ਸੀਕਵਲ ਹੈ। ਇਸ ਫਿਲਮ ਬਦਰੀਨਾਥ ਦੇ ਰੂਪ ''ਚ ਵਰੁਣ ਧਵਨ ਅਤੇ ਵੈਦੇਹੀ ਤ੍ਰਿਵੇਦੀ ਦਾ ਕਿਰਾਦਰ ਆਲੀਆ ਭੱਟ ਨਿਭਾਅ ਰਹੀ ਹੈ। ਇਸ ਫਿਲਮ ''ਚ ਕਾਮੇਡੀ ਤੋਂ ਇਲਾਵਾ ਰੋਮਾਂਸ, ਇਮੋਸ਼ਨ ਅਤੇ ਐਕਸ਼ਨ ਵੀ ਹੈ। ਇਸ ਫਿਲਮ ''ਚ ਦੇਸੀਪਨ ਹੈ ਅਤੇ ਤੁਸੀਂ ਵੀ ਬਦਰੀਨਾਥ ਅਤੇ ਵੈਦੇਹੀ ਦੇ ਇਸ ਪਿਆਰ, ਹਾਸੇ ਮਜਾਕ ਅਤੇ ਪਾਗਲਪਨ ਨਾਲ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ। ਇਸ ਫਿਲਮ ''ਚ ਕਾਫੀ ਕੁਝ ਦੇਖਣ ਵਾਲਾ ਹੈ, ਜੋ ਤੁਹਾਨੂੰ ਸਿਨੇਮਾਘਰਾਂ ''ਚ ਜਾ ਕੇ ਹੀ ਪਤਾ ਲੱਗੇਗਾ। ਇਹ ਫਿਲਮ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ਇਹ ਤਾਂ ਦਰਸ਼ਕਾਂ ਦੇ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
ਜ਼ਿਕਰਯੋਗ ਹੈ ਕਿ, ਇਹ ਫਿਲਮ ਧਰਮ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਹੈ। ਇਸ ਫਿਲਮ ਦੇ ਨਿਰਮਾਤਾ ਕਰਨ ਜੌਹਰ ਹਨ ਅਤੇ ਇਸ ਫਿਲਮ ਦਾ ਨਿਰਦੇਸ਼ਨ ਸ਼ੰਸ਼ਾਂਕ ਖੇਤਾਨ ਨੇ ਕੀਤਾ ਹੈ। ਇਸ ਫਿਲਮ ''ਚ ਅਜਿਹਾ ਬਹੁਤ ਕੁਝ ਦੇਖਣ ਨੂੰ ਮਿਲੇਗਾ ਜੋ ਕਲਾਸਿਕ ਫਿਲਮਾਂ ''ਚ ਹੁੰਦਾ ਸੀ।