ਫਿਲਮ ਰਿਵਿਊ : ''ਮੋਹ ਮਾਈਆ ਮਨੀ''

11/26/2016 3:21:32 PM

ਮੁੰਬਈ— ਨਿਰਦੇਸ਼ਕ ਅਤੇ ਲੇਖਕ ਮੁਨੀਸ਼ ਭਾਰਦਵਾਜ ਦੀ ਫਿਲਮ ''ਮੋਹ ਮਾਇਆ ਮਨੀ'' ਬੀਤੇ ਦਿਨੀਂ ਬਾਕਸ ਆਫਿਸ ''ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ''ਚ ਰਣਵੀਰ ਸ਼ੌਰੀ, ਨੇਹਾ ਧੂਪੀਆ, ਦਵਿੰਦਰ ਚੌਹਾਨ ਅਤੇ ਅਸ਼ਵਥ ਭੱਟ ਮੁੱਖ ਭੂਮਿਕਾ ''ਚ ਨਜ਼ਰ ਆਉਣਗੇ। ਇਹ ਫਿਲਮ ਇਕ ਕਰਾਈਮ ਥ੍ਰਿਲਰ ਹੈ, ਜਿਸ ''ਚ ਰਣਵੀਰ ਸ਼ੌਰੀ ਇਕ ਪਰੋਪਰਟੀ ਬਰੋਕਰ ਹੈ ਅਤੇ ਉਸ ਦੀ ਪਤਨੀ ਦੇ ਕਿਰਦਾਰ ''ਚ ਨੇਹਾ ਧੂਪੀਆ ਨਜ਼ਰ ਆਵੇਗੀ, ਜੋ ਫਿਲਮ ''ਚ ਇਕ ਮੀਡੀਆ ਐਕਜ਼ੀਕਿਊਟਿਵ ਬਣੀ ਹੈ। ਇਸ ਫਿਲਮ ਰਣਵੀਰ ਜਲਦ ਤੋਂ ਜਲਦ ਪੈਸਾ ਕਮਾਉਣਾ ਚਾਹੁੰਦਾ ਹੈ, ਜਿਸ ਕਾਰਨ ਉਹ ਪੈਸਾ ਕਮਾਉਣ ਦਾ ਗਲਤ ਰਸਤਾ ਚੁਣ ਲੈਂਦਾ ਹੈ। ਉਸ ਦੀ ਇਹ ਇੱਛਾ ਉਸ ਨੂੰ ਲੈ ਡੁੱਬਦੀ ਹੈ। ਇਸ ਫਿਲਮ ਦੀ ਗਤੀ ਇਕ ਕਰਾਈਮ ਥ੍ਰਿਲਰ ਦੀ ਤਰ੍ਹਾਂ ਨਹੀਂ ਹੈ। ਲੇਖਕ ਅਤੇ ਨਿਰਦੇਸ਼ਕ ਸਕਰਿਪਟ ਅਤੇ ਸਕਰੀਨ ਪਲੇਅ ''ਚ ਇਮੋਸ਼ਨ ਪਾਉਣ ਦੇ ਚੱਕਰ ''ਚ ਫਿਲਮ ਦੀ ਰਫਤਾਰ ਤੋਂ ਹੱਥ ਧੋ ਬੈਠਦਾ ਹੈ। ਇਸ ਫਿਲਮ ''ਚ ਕਈ ਥਾਵਾਂ ''ਤੇ ਕਈ ਚੀਜ਼ਾਂ ਦੀ ਕਮੀ ਨਜ਼ਰ ਆਉਂਦੀ ਹੈ। ਇਸ ਫਿਲਮ ਦੇ ਕਿਰਦਾਰ ਕਹਾਣੀ ਜਮਾਉਣ ''ਚ ਥੋੜਾ ਸਮਾਂ ਲੈਂਦਾ ਹੈ ਅਤੇ ਫਿਲਮ ਥੋੜੀ ਧੀਮੀ ਪੈ ਜਾਂਦੀ ਹੈ। ਇਸ ਫਿਲਮ ਦੀ ਕਹਾਣੀ ਦਾ ਵਿਸ਼ਾ ਫਿਲਮ ''ਚ ਇਸਤੇਮਾਲ ਘੱਟ ਹੋਇਆ ਜਦੋਂਕਿ ਕਹਾਣੀ ਦਾ ਵਿਸ਼ਾ ਕੋਈ ਨਵਾਂ ਨਹੀਂ ਹੈ।
ਇਸ ਫਿਲਮ ਦੀ ਕਹਾਣੀ ਕਹਿਣ ਦਾ ਤਰੀਕਾ ਤੁਹਾਨੂੰ ਬੰਨ ਕੇ ਰੱਖੇਗਾ, ਜਿਸ ਨਾਲ ਫਿਲਮ ''ਚ ਸਸਪੇਂਸ ਬਣਿਆ ਰਹੇਗਾ ਅਤੇ ਤੁਸੀਂ ਬਿਨ੍ਹਾਂ ਬੋਰ ਹੋਏ ਫਿਲਮ ਦੀ ਕਹਾਣੀ ਦੇ ਨਾਲ ਅੱਗੇ ਵੱਧਦੇ ਰਹੋਗੇ। ਇਸ ਫਿਲਮ ਦੀ ਗਤੀ ਜ਼ਰੂਰ ਘੱਟ ਹੈ। ਇਸ ਫਿਲਮ ਦੇ ਕੁਝ ਹਿੱਸਿਆਂ ''ਚ ਦੋ ਵੱਖ-ਵੱਖ ਨਜ਼ਰੀਏ ਨਾਲ ਕਹਾਣੀ ਕਹੀ ਜਾ ਸਕਦੀ ਹੈ। ਰਣਵੀਰ ਅਤੇ ਨੇਹਾ ਨੇ ਇਸ ਫਿਲਮ ''ਚ ਵਧੀਆ ਐਕਟਿੰਗ ਕੀਤੀ ਹੈ, ਜਿਸ ਕਾਰਨ ਤੁਹਾਨੂੰ ਦੋਵਾਂ ''ਤੇ ਕੋਈ ਸ਼ਿਕਾਇਤ ਨਹੀਂ ਹੋਵੇਗੀ। ਨਿਰਦੇਸ਼ਕ ਮੁਨੀਸ਼ ਦੀ ਈਮਾਨਦਾਰ ਕੋਸ਼ਿਸ਼ ਹੈ ''ਮੋਹ ਮਾਇਆ ਮਨੀ''। ਮੇਰੇ ਵੱਲੋਂ ਇਸ ਫਿਲਮ ਨੂੰ 2.5 ਸਟਾਰ....!



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News