ਫਿਲਮ ਰਿਵਿਊ : ''ਰੰਗੂਨ''

Friday, February 24, 2017 10:46 AM
ਫਿਲਮ ਰਿਵਿਊ : ''ਰੰਗੂਨ''
ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ, ਸੈਫ ਅਲੀ ਖਾਨ ਅਤੇ ਕੰਗਨਾ ਰਣੌਤ ਦੀ ਸਟਾਰਰ ਫਿਲਮ ''ਰੰਗੂਨ'' ਅੱਜ ਬਾਕਸ ਅਫਿਸ ''ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਦੇਖਣ ਤੋਂ ਪਹਿਲਾਂ ਹੀ ਕਈ ਸਿਤਾਰਿਆਂ ਨੇ ਇਸ ਫਿਲਮ ਦੀ ਖੂਬ ਪ੍ਰਸ਼ੰਸਾਂ ਕੀਤੀ ਹੈ। ਇਨ੍ਹਾਂ ਹੀ ਨਹੀਂ ਕੁਝ ਮਸ਼ਹੂਰ ਹਸਤੀਆਂ ਨੇ ਇਸ ਫਿਲਮ ਦੀ ਤੁਲਨਾ ਹਾਲੀਵੁੱਡ ਫਿਲਮਾਂ ਨਾਲ ਵੀ ਕੀਤੀ ਹੈ। ਵਿਸ਼ਾਲ ਭਰਦਵਾਜ ਦੇ ਨਿਰਦੇਸ਼ਨ ''ਚ ਬਣੀ ''ਰੰਗੂਨ'' ਦੀ ਕਾਫੀ ਪ੍ਰਸ਼ੰਸਾਂ ਹੋਈ ਹੈ। ਇਹ ਫਿਲਮ ਦੀ ਕਹਾਣੀ ਦੂਜੇ ਵਿਸ਼ਵ ਯੁੱਧ ''ਤੇ ਆਧਾਰਿਤ ਹੈ। ਇਸ ਫਿਲਮ ਦੇ ਟ੍ਰੇਲਰ ''ਚ ਸਾਫ ਨਜ਼ਰ ਆਇਆ ਹੈ ਕਿ ਇਸ ਫਿਲਮ ''ਚ ਯੁੱਧ, ਲੜਾਈ ਅਤੇ ਪਿਆਰ ਦਾ ਫਯੂਜਨ ਨਜ਼ਰ ਆਵੇਗਾ। ਇਸ ਫਿਲਮ ''ਚ ਸ਼ਾਹਿਦ ਕਪੂਰ ਇੱਕ ਫੌਜੀ ਆਫਸਰ ਦੇ ਕਿਰਦਾਰ ''ਚ ਹੈ ਅਤੇ ਕੰਗਨਾ ਐਕਸ਼ਨ ਡੀਵਾ ਮਿਸ ਯੂਲੀਆ ਦਾ ਕਿਰਦਾਰ ਨਿਭਾਅ ਰਹਾ ਹੈ। ਮਿਸ ਯੂਲੀਆ 40 ਦੇ ਦਹਾਕੇ ਦੀ ਸਟੰਟਵੂਮੈਨ ਹੈ। ਇਸ ਫਿਲਮ ''ਚ ਕੰਗਨਾ ਦਾ ਡੇਅਰਡੇਵਿਲ ਐਟੀਚਿਊਡ ਨਜ਼ਰ ਆਵੇਗਾ। ਇਸ ਫਿਲਮ ''ਚ ਕੰਗਨਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲੇਗਾ।
ਲੇਖਕ - ਮੈਥਯੂ ਰਾਬਿਨਸ, ਵਿਸ਼ਾਲ ਭਾਰਦਵਾਜ, ਸਬਰੀਨ ਧਵਨ।
ਕਹਾਣੀ
ਫਿਲਮ ''ਰੰਗੂਨ'' ਦੂਜੇ ਵਿਸ਼ਵ ਯੁੱਧ ''ਤੇ ਆਧਾਰਿਤ ਹੈ। ਇਸ ਫਿਲਮ ਦੇ ਟ੍ਰੇਲਰ ''ਚ ਦਿਖਾਇਆ ਗਿਆ ਹੈ ਕਿ, ਜਦੋਂ ਪੂਰੇ ਵਿਸ਼ਵ ''ਚ ਯੁੱਧ ਹੋ ਰਿਹਾ ਸੀ ਤਾਂ ਭਾਰਤ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ। ਇਸ ਦੌਰਾਨ ਫਿਲਮ ''ਚ ਤੂਫਾਨ ਦੀ ਬੇਟੀ ਯੂਲੀਆ ਦਾ ਕਿਰਦਾਰ ਨਿਭਾਅ ਰਹੀ ਕੰਗਨਾ ਅਤੇ ਸੈਫ ਅਲੀ ਖਾਨ ਦੀ ਲਵ ਸਟੋਰੀ ਸ਼ੁਰੂ ਹੁੰਦੀ ਹੈ ਪਰ ਯੁੱਧ ਦਾ ਪ੍ਰਭਾਵ ਦੋਵਾਂ ਦੀ ਲਵ ਸਟੋਰੀ ''ਤੇ ਪੈਂਦਾ ਹੈ ਅਤੇ ਕੰਗਨਾ ਦੀ ਜ਼ਿੰਦਗੀ ''ਚ ਸ਼ਾਹਿਦ ਕਪੂਰ ਦੀ ਐਂਟਰੀ ਹੁੰਦੀ ਹੈ। ਫਿਲਮ ਦੇ ਟ੍ਰੇਲਰ ''ਚ ਕੰਗਨਾ ਨੇ ਸ਼ਾਹਿਦ ਅਤੇ ਸੈਫ ਨਾਲ ਕਾਫੀ ਬੋਲਡ ਸੀਨਜ਼ ਦਿੱਤੇ ਹਨ। ਇਸ ਫਿਲਮ ਦਾ ਟ੍ਰੇਲਰ ਐਕਸ਼ਨ, ਟ੍ਰੇਜਡੀ, ਬੋਲਡਨੈੱਸ ਅਤੇ ਰੋਮਾਂਸ ਨਾਲ ਭਰਿਆ ਹੋਇਆ ਸੀ। ਤਿੰਨਾਂ ਸਿਤਰਿਆਂ ਦੀ ਦਮਦਾਰ ਐਕਟਿੰਗ ਫਿਲਮ ਪ੍ਰਤੀ ਦਿਲਚਸਪੀ ਹੋਰ ਵਧਾ ਰਹੀ ਹੈ।