''ਫਿਲਮ ਫੇਅਰ ਐਵਾਰਡ'' ''ਚ ਇਰਫਾਨ ਤੇ ਵਿਦਿਆ ਦੀਆਂ ਧੁੰਮਾਂ

1/22/2018 9:43:30 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਸੰਜੀਦਾ ਅਦਾਕਾਰੀ ਲਈ ਪ੍ਰਸਿੱਧ ਅਭਿਨੇਤਾ ਇਰਫਾਨ ਖਾਨ ਤੇ ਅਭਿਨੇਤਰੀ ਵਿਦਿਆ ਬਾਲਨ ਨੂੰ ਫਿਲਮ ਫੇਅਰ ਐਵਾਰਡ 'ਚ ਸਰਬੋਤਮ ਅਭਿਨੇਤਾ ਤੇ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ ਹੈ। 63ਵੇਂ ਜੀਓ ਫਿਲਮ ਫੇਅਰ ਐਵਾਰਡ 'ਚ ਇਰਫਾਨ ਖਾਨ ਨੂੰ ਉਨ੍ਹਾਂ ਦੀ ਫਿਲਮ 'ਹਿੰਦੀ ਮੀਡੀਅਮ' ਵਿਚ ਸ਼ਾਨਦਾਰ ਅਦਾਕਾਰੀ ਦਾ ਪੁਰਸਕਾਰ ਦਿੱਤਾ ਗਿਆ।

ਫਿਲਮ 'ਤੁਮਹਾਰੀ ਸੁੱਲੂ' ਵਿਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਵਿਦਿਆ ਨੂੰ ਸਰਬੋਤਮ ਅਭਿਨੇਤਰੀ ਚੁਣਿਆ ਗਿਆ। ਇਰਫਾਨ ਤੇ ਵਿਦਿਆ ਜਿਥੇ ਪਾਪੂਲਰ ਕੈਟਾਗਿਰੀ 'ਚ ਸਰਬੋਤਮ ਮੰਨੇ ਗਏ, ਉਥੇ ਕ੍ਰਿਟਿਕਸ ਨੇ ਰਾਜ ਕੁਮਾਰ ਰਾਓ ਨੂੰ ਫਿਲਮ ਟ੍ਰੈਪਡ ਲਈ ਵਧੀਆ ਅਭਿਨੇਤਾ ਮੰਨਿਆ। 'ਸੀਕ੍ਰੇਟ ਸੁਪਰਸਟਾਰ' ਲਈ ਜਾਇਰਾ ਵਸੀਮ ਨੂੰ ਬੈਸਟ ਐਕਟ੍ਰੈੱਸ ਚੁਣਿਆ ਗਿਆ।

ਸਾਕੇਤ ਚੌਧਰੀ ਦੇ ਨਿਰਦੇਸ਼ਨ 'ਚ ਬਣੀ ਇਸ 'ਹਿੰਦੀ ਮੀਡੀਅਮ'  ਨੂੰ ਬੈਸਟ ਫਿਲਮ ਦਾ ਐਵਾਰਡ ਮਿਲਿਆ। ਸਰਬੋਤਮ ਨਿਰਦੇਸ਼ਕ ਦਾ ਐਵਾਰਡ ਅਸ਼ਵਿਨੀ ਤਿਵਾੜੀ ਨੂੰ ਫਿਲਮ 'ਬਰੇਲੀ ਕੀ ਬਰਫੀ' ਲਈ ਮਿਲਿਆ। 
ਸਰਬੋਤਮ ਮੇਲ ਗਾਇਕ ਲਈ 'ਅਰਿਜੀਤ ਸਿੰਘ' ਨੂੰ ਉਨ੍ਹਾਂ ਦੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦੇ ਗੀਤ 'ਰੋਕੇ ਨਾ ਰੁਕੇ' ਲਈ ਦਿੱਤਾ ਗਿਆ ਹੈ।

 

A post shared by Shah Rukh Khan (@iamsrkturkish) on

ਫੀਮੇਲ ਗਾਇਕਾ ਲਈ ਮੇਘਨਾ ਮਿਸ਼ਰਾ ਨੂੰ ਫਿਲਮ 'ਸੀਕ੍ਰੇਟ ਸੁਪਰਸਟਾਰ' ਵਿਚ 'ਨੱਚਦੀ ਫਿਰਾਂ' ਗੀਤ ਲਈ ਦਿੱਤਾ ਗਿਆ ਹੈ। ਪ੍ਰੀਤਮ ਨੂੰ ਫਿਲਮ 'ਜੱਗਾ ਜਾਸੂਸ' ਲਈ ਸਰਵਉੱਤਮ ਸੰਗੀਤਕਾਰ ਦਾ ਪੁਰਸਕਾਰ ਮਿਲਿਆ।  1950 ਅਤੇ 1960 ਦੇ ਦਹਾਕੇ ਦੀ ਬਿਹਤਰੀਨ ਅਭਿਨੇਤਰੀ ਮਾਲਾ ਸਿਨ੍ਹਾ ਅਤੇ ਚੋਟੀ ਦੇ ਸੰਗੀਤਕਾਰ ਤੇ ਗੀਤਕਾਰ 'ਭੱਪੀ ਲਹਿਰੀ ਨੂੰ ਹਿੰਦੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News