PM ਮੋਦੀ ਤੇ ਅਮਿਤ ਸ਼ਾਹ 'ਤੇ ਟਿੱਪਣੀ ਕਰਨ ਵਾਲੀ ਹਾਰਡ ਕੌਰ ਦੀਆਂ ਵਧੀਆਂ ਮੁਸ਼ਕਿਲਾਂ

8/16/2019 9:15:19 AM

ਮੁੰਬਈ (ਬਿਊਰੋ) — ਪੰਜਾਬੀ ਤੇ ਬਾਲੀਵੁੱਡ ਗਾਇਕਾ ਹਾਰਡ ਕੌਰ ਦੀ ਵਿਵਾਦਿਤ ਪੋਸਟ ਨੂੰ ਲੈ ਕੇ ਹੁਣ ਦੇਸ਼ ਭਰ 'ਚ ਮਾਮਲਾ ਵਧਦਾ ਜਾ ਰਿਹਾ ਹੈ। ਇਸੇ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਹਾਰਡ ਕੌਰ ਦੇ ਖਿਲਾਫ ਵਾਰਾਣਸੀ 'ਚ ਇਕ ਐਡਵੋਕੇਟ ਨੇ ਕੈਂਟ ਥਾਣੇ 'ਚ ਸੂਚਨਾ (ਪਰਚਾ ਦਰਜ ਕਰਵਾਇਆ) ਦਿੱਤੀ ਹੈ। ਦੋਸ਼ ਲਾਇਆ ਹੈ ਕਿ ਹਾਰਡ ਕੌਰ ਨੇ ਸੋਸ਼ਲ ਮੀਡੀਆ 'ਚ ਵਾਰਾਣਸੀ ਦੇ ਸੰਸਦ ਤੇ ਪੀ. ਐੱਮ. ਨਰਿੰਦਰ ਮੋਦੀ ਨਾਲ ਦੇਸ਼ ਦੇ ਹੋਰ ਸਨਮਾਨਿਤ ਲੋਕਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਹਾਲਾਂਕਿ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਉਸ ਦੇ ਖਿਲਾਫ ਸ਼ਿਕਾਇਤ ਤੋਂ ਬਾਅਦ ਕਾਰਵਾਈ ਹੋਈ ਸੀ।

ਥਾਣਾ ਪ੍ਰਭਾਰੀ ਨੂੰ ਸੰਬੋਧਿਤ ਪੱਤਰ 'ਚ ਐਡਵੋਕੇਟ ਸ਼ਸ਼ਾਂਕ ਸ਼ੇਖਰ ਤ੍ਰਿਪਾਠੀ, ਜੋ ਇਸਲਾਮਿਕ ਸਦਭਾਵਨਾ ਫਾਊਂਡੇਸ਼ਨ ਦੇ ਸੈਕਟਰੀ ਵੀ ਅਤੇ ਦੌਲਤਪੁਰ, ਪਾਂਡੇਯਪੁਰ ਦੇ ਨਿਵਾਸੀ ਹਨ। ਉਨ੍ਹਾਂ ਨੇ ਦੱਸਿਆ ਕਿ ਮੋਬਾਇਲ 'ਤੇ ਫੇਸਬੁੱਕ ਚੈੱਕ ਕਰਨ ਦੌਰਾਨ ਪਤਾ ਲੱਗਾ ਕਿ ਹਾਰਡ ਕੌਰ ਨਾਂ ਦੀ ਪੰਜਾਬੀ ਗਾਇਕਾ ਆਪਣੇ ਫੇਸਬੁੱਕ ਪੇਜ਼ 'ਤੇ ਲਗਾਤਾਰ ਭਾਰਤੀ ਵਿਰੋਧੀ ਪੋਸਟਾਂ ਸ਼ੇਅਰ ਕਰਕੇ ਕਸ਼ਮੀਰ ਤੇ ਪੰਜਾਬ 'ਚ ਸਰਕਾਰ ਖਿਲਾਫ ਜਨਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰ ਰਹੀ ਹੈ। ਉਥੇ ਹੀ ਭਾਰਤ ਸਰਕਾਰ ਖਿਲਾਫ ਯੁੱਧ ਭੜਕਾਉਣ ਦਾ ਸਾਜ਼ਿਸ਼ ਵੀ ਰਚ ਰਹੀ ਹੈ। ਕਈ ਗਲਤ ਤੇ ਫਰਜੀ ਵੀਡੀਓ ਹਾਰਡ ਕੌਰ ਦੁਆਰਾ ਆਪਣੇ ਫੇਸਬੁੱਕ ਪੇਜ਼ 'ਤੇ ਅਪਲੋਡ ਕਰਕੇ ਭਾਰਤ ਖਿਲਾਫ ਯੁੱਧ ਭੜਕਾਉਣ ਦਾ ਯਤਨ ਕਰ ਰਹੀ ਹੈ। 

ਉਥੇ ਹੀ ਪੱਤਰ 'ਚ ਜ਼ਿਕਰ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤ ਦੀ ਸੈਨਾ ਬਾਰੇ ਵੀ ਇਤਰਾਜ਼ਯੋਗ ਬਿਆਨ ਦੇ ਕੇ ਪੰਜਾਬ ਦੀ ਜਨਤਾ ਨੂੰ ਲਗਾਤਾਰ ਭੜਕਾਇਆ ਜਾ ਰਿਹਾ ਹੈ। ਉਥੇ ਹੀ ਧਾਰਮਿਕ ਪ੍ਰਤੀਕ ਦਾ ਵੀ ਬਹੁਤ ਭੜਕਾਊ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News