ਪਾਕਿਸਤਾਨ ਐਕਟਰ ਫਵਾਦ ਖਾਨ ਖਿਲਾਫ FIR ਦਰਜ

2/21/2019 4:13:07 PM

ਜਲੰਧਰ(ਬਿਊਰੋ)— ਪਾਕਿਸਤਾਨੀ ਐਕਟਰ ਫਵਾਦ ਖਾਨ ਇਨ੍ਹੀਂ ਦਿਨੀਂ ਇਕ ਵਾਰ ਫਿਰ ਚਰਚਾ 'ਚ ਹਨ। ਉਨ੍ਹਾਂ ਖਿਲਾਫ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਫਵਾਦ ਖਾਨ ਦੀ ਪਤਨੀ ਰਾਹੀਂ ਬੱਚੀ ਨੂੰ ਪੋਲੀਓ ਦੀ ਦਵਾਈ ਪਿਲਾਉਣ ਤੋਂ ਨਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਖਿਲਾਫ ਇਹ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਲਾਹੌਰ ਪੁਲਸ ਨੇ ਪੋਲੀਓ ਟੀਮ ਦੀ ਲਿਖਤੀ ਸ਼ਿਕਾਇਤ 'ਤੇ ਕਾਰਵਾਈ ਕੀਤੀ।

PunjabKesari
ਦਰਅਸਲ ਪੋਲੀਓ ਟੀਮ ਫੈਸਲ ਟਾਊਨ 'ਚ ਸਥਿਤ ਫਵਾਦ ਖਾਨ ਦੇ ਘਰ ਬੱਚੀ ਨੂੰ ਪੋਲੀਓ ਦੀ ਦਵਾਈ ਪਿਲਾਉਣ ਗਈ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਇਸ ਦਾ ਵਿਰੋਧ ਕੀਤਾ ਅਤੇ ਟੀਮ ਨਾਲ ਅਪਮਾਨਜਨਕ ਵਿਵਹਾਰ ਵੀ ਕੀਤਾ। ਰਿਪੋਰਟ ਮੁਤਾਬਕ ਫਵਾਦ ਖਾਨ ਖਿਲਾਫ ਫੈਸਲ ਟਾਊਨ ਪੁਲਸ ਸਟੇਸ਼ਨ 'ਚ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ 6 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਇਕ ਨਾਮ ਫਵਾਦ ਖਾਨ ਦਾ ਵੀ ਹੈ। 4 ਮਾਮਲੇ ਫੈਸਲ ਟਾਊਨ ਪੁਲਸ ਥਾਣੇ 'ਚ ਦਰਜ ਕੀਤੇ ਗਏ ਹਨ ਜਦੋਂ ਕਿ ਦੋ ਲੋਕਾਂ ਖਿਲਾਫ ਮਾਡਲ ਟਾਊਨ ਪੁਲਸ ਸਟੇਸ਼ਨ 'ਚ 69R ਦਰਜ ਕੀਤੀ ਗਈ। ਪੀ. ਐੱਮ ਦੀ ਪੋਲੀਓ ਟਾਸਕਪੋਰਸ ਦੇ ਬੁਲਾਰੇ ਬਾਬਰ ਬਿਨ ਅਤਾ ਨੇ ਕਿਹਾ ਕਿ, ''ਫਵਾਦ ਖਾਨ ਦੀ ਪਤਨੀ ਨੂੰ ਲੱਗਦਾ ਹੈ ਕਿ ਯੂਕੇ ਵਲੋਂ ਉਨ੍ਹਾਂ ਦੀ ਧੀ ਦਾ ਟੀਕਾਕਰਣ ਹੋਣ ਨਾਲ ਹੀ ਉਨ੍ਹਾਂ ਦੇ  ਬੱਚੇ ਨੂੰ WPV1 ਸਟਰੇਨ ਤੋਂ ਸੁਰੱਖਿਆ ਮਿਲੇਗੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News