ਕਪਿਲ ਸ਼ਰਮਾ ਦੀ ਫਿਲਮ ''ਫਿਰੰਗੀ'' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼ (ਵੀਡੀਓ)

Thursday, October 12, 2017 7:08 PM
ਕਪਿਲ ਸ਼ਰਮਾ ਦੀ ਫਿਲਮ ''ਫਿਰੰਗੀ'' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ। ਕਪਿਲ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ਤੋਂ ਸੋਸ਼ਲ ਮੀਡੀਆ 'ਤੇ ਇਹ ਮੋਸ਼ਨ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਦੇਖਣ ਤੋਂ ਬਾਅਦ ਕਪਿਲ ਦੇ ਫੈਨਜ਼ 'ਚ ਫਿਲਮ ਨੂੰ ਦੇਖਣ ਉਤਸੁਕਤਾ ਹੋ ਜ਼ਿਆਦਾ ਵੱਧ ਗਈ ਹੈ।


ਦੱਸਣਯੋਗ ਹੈ ਕਿ ਰਾਜੀਵ ਢੀਂਗਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਕਪਿਲ ਤੋਂ ਇਲਾਵਾ ਮੋਨਿਕਾ ਗਿੱਲ ਤੇ ਇਸ਼ਿਤਾ ਦੱਤਾ ਵੀ ਅਹਿਮ ਰੋਲ 'ਚ ਹਨ। ਇਸ਼ਿਤਾ ਨੇ ਵੀ ਇਹ ਪੋਸਟਰ ਟਵਿਟਰ 'ਤੇ ਸ਼ੇਅਰ ਕੀਤਾ ਹੈ। 'ਫਿਰੰਗੀ' ਤੋਂ ਪਹਿਲਾਂ ਵੀ ਕਪਿਲ ਦੀ ਇਕ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' ਆ ਚੁੱਕੀ ਹੈ, ਜੋ ਉਸ ਦੀ ਡੈਬਿਊ ਫਿਲਮ ਸੀ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।