ਐਸ਼ਵਰਿਆ ਰਾਏ ਦੇ ਬਾਂਦਰਾ ਸਥਿਤ ਘਰ 'ਚ ਲੱਗੀ ਅੱਗ

10/24/2017 4:13:27 PM

ਮੁੰਬਈ (ਬਿਊਰੋ)— ਬਾਂਦਰਾ ਸਥਿਤ ਇਕ ਬਹੁਮੰਜ਼ਿਲਾ ਇਮਾਰਤ 'ਚ ਅੱਗ ਲੱਗ ਗਈ ਹੈ। ਇਹ ਘਟਨਾ ਮੰਗਲਵਾਰ ਦੁਪਹਿਰ ਦੀ ਹੈ। ਸੂਤਰਾਂ ਮੁਤਾਬਕ ਕਦੇ ਇਸ ਇਮਾਰਤ 'ਚ ਐਸ਼ਵਰਿਆ ਰਾਏ ਬੱਚਨ ਤੇ ਕ੍ਰਿਕਟਰ ਸਚਿਨ ਤੇਂਦੁਲਕਰ ਰਿਹਾ ਕਰਦੇ ਸਨ। ਇਹ ਅੱਗ ਵੈਸਟ ਬਾਂਦਰਾ ਸਥਿਤ ਲਾ ਮੇਰ ਇਮਾਰਤ ਦੀ 13ਵੀਂ ਮੰਜ਼ਿਲ 'ਤੇ ਲੱਗੀ ਹੈ।
PunjabKesari
ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਹੁਣ ਤਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਇਮਾਰਤ 'ਚ ਕੁਲ 16 ਮੰਜ਼ਿਲਾਂ ਹਨ। ਇਸ ਦੀ 12ਵੀਂ ਮੰਜ਼ਿਲ 'ਤੇ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੀ ਮਾਂ ਰਹਿੰਦੀ ਹੈ, ਉਥੇ ਸਚਿਨ ਤੇਂਦੁਲਕਰ ਦੇ ਸਹੁਰੇ ਵੀ ਇਸੇ ਇਮਾਰਤ ਦੀ 10ਵੀਂ ਮੰਜ਼ਿਲ 'ਤੇ ਰਹਿੰਦੇ ਹਨ। ਐਸ਼ਵਰਿਆ ਵੀ ਵਿਆਹ ਤੋਂ ਪਹਿਲਾਂ ਇਸੇ ਇਮਾਰਤ 'ਚ ਰਹਿੰਦੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News