ਬਟਾਲਾ ਪਟਾਕਾ ਫੈਕਟਰੀ ਧਮਾਕੇ 'ਤੇ ਪੰਜਾਬੀ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ, ਕੀਤੇ ਇਹ ਟਵੀਟ

Thursday, September 5, 2019 2:49 PM

ਜਲੰਧਰ (ਬਿਊਰੋ) — ਜਿੱਥੇ ਇਕ ਪਾਸੇ ਪੰਜਾਬ ਭਰ 'ਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਲੋਕੀ ਕਾਫੀ ਉਤਸ਼ਾਹਿਤ ਸਨ, ਉਥੇ ਉੱਥੇ ਹੀ ਬਟਾਲਾ 'ਚ ਪਟਾਕਾ ਫੈਕਟਰੀ ਧਮਾਕੇ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਪਈ ਹੈ। ਬੀਤੇ ਦਿਨੀਂ ਗੁਰਦਾਸਪੁਰ ਦੇ ਬਟਾਲਾ ਵਿਖੇ ਇਕ ਪਟਾਕਾ ਫੈਕਟਰੀ 'ਚ ਧਮਾਕੇ ਦੌਰਾਨ ਮ੍ਰਿਤਕਾਂ ਦੀ ਗਿਣਤੀ 23 ਹੋ ਗਈ ਹੈ। ਇਸ ਦੇ ਨਾਲ ਹੀ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਪਟਾਕਾ ਫੈਕਟਰੀ ਧਮਾਕੇ ਨੂੰ ਲੈ ਕੇ ਪੰਜਾਬੀ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਦੁੱਖ ਜ਼ਾਹਿਰ ਕੀਤਾ ਹੈ।


ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਹੈ ''ਬਟਾਲੇ 'ਚ ਇਕ ਪਾਸੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉਥੇ ਸ਼ਹਿਰ 'ਚ ਇਕ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਬੇਹੱਦ ਦੁੱਖਦਾਇਕ ਹੈ। ਸਦੀਵੀਂ ਵਿਛੋੜਾ ਦੇ ਗਏ ਜੀਆਂ ਨਾਲ ਦਿਲੀ ਹਮਦਰਦੀ ਹੈ। ਸਤਿਗੁਰੂ ਜੀ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ।''

PunjabKesari
ਉੱਥੇ ਹੀ ਗਾਇਕ ਹਿੰਮਤ ਸੰਧੂ ਇੰਸਟਾਗ੍ਰਾਮ ਸਟੋਰੀ 'ਤੇ ਭਾਵੁਕ ਪੋਸਟ ਲਿਖ ਕੇ ਬਟਾਲਾ ਪਟਾਕਾ ਫੈਕਟਰੀ 'ਚ ਹੋਏ ਧਮਾਕੇ 'ਚ ਮਰੇ ਲੋਕਾਂ 'ਤੇ ਦੁੱਖ ਜਾਹਿਰ ਕੀਤਾ ਹੈ।

PunjabKesari
ਇਨ੍ਹਾਂ ਤੋਂ ਇਲਾਵਾ ਗੁਰੂ ਰੰਧਾਵਾ, ਗਾਇਕ ਉਪਕਾਰ ਸੰਧੂ, ਅਦਾਕਾਰਾ ਜਸਪਿੰਦਰ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਹਾਦਸੇ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਹੈ। ਗੁਰਦਾਸਪੁਰ ਦੇ ਐੱਮ. ਪੀ ਅਦਾਕਾਰ ਸੰਨੀ ਦਿਓਲ ਨੇ ਟਵੀਟ ਕਰਕੇ ਹਾਦਸੇ 'ਤੇ ਦੁੱਖ ਜਤਾਇਆ ਹੈ।

PunjabKesari

Guru Randhawa

PunjabKesari

Upkar Sandhu

PunjabKesari

Himanshi Khurana


Edited By

Sunita

Sunita is news editor at Jagbani

Read More