''ਨਿੱਕਾ ਜ਼ੈਲਦਾਰ 2'' ਨੇ ਪਹਿਲੇ ਦਿਨ ਕੀਤੀ ਬਾਕਸ ਆਫਿਸ ''ਤੇ ਜ਼ਬਰਦਸਤ ਕਮਾਈ
9/23/2017 2:11:27 PM
ਜਲੰਧਰ (ਬਿਊਰੋ)— 22 ਸਤੰਬਰ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਇਸ ਫਿਲਮ ਨੇ ਪਹਿਲੇ ਦਿਨ 1.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਅੰਕੜਾ ਬਾਕਸ ਆਫਿਸ ਇੰਡੀਆ ਵੈੱਬਸਾਈਟ ਵਲੋਂ ਜਾਰੀ ਕੀਤਾ ਗਿਆ ਹੈ, ਜੋ ਸਿਰਫ ਭਾਰਤ ਦਾ ਹੀ ਹੈ। ਵਿਦੇਸ਼ਾਂ 'ਚ ਫਿਲਮ ਦੀ ਕਮਾਈ ਦੇ ਅੰਕੜੇ ਆਉਣੇ ਅਜੇ ਬਾਕੀ ਹਨ।
ਦੱਸਣਯੋਗ ਹੈ ਕਿ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ 'ਚ 'ਨਿੱਕਾ ਜ਼ੈਲਦਾਰ 2' ਤੀਜੇ ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ 'ਮੰਜੇ ਬਿਸਤਰੇ' ਤੇ ਦੂਜੇ ਨੰਬਰ 'ਤੇ 'ਸੁਪਰ ਸਿੰਘ' ਹੈ। ਵੀਕੈਂਡ 'ਤੇ ਕਮਾਈ 'ਚ ਉਛਾਲ ਆਉਣ ਦੀ ਸੰਭਾਵਨਾ ਹੈ ਕਿਉਂਕਿ ਪਹਿਲੇ ਦਿਨ ਦੇ ਮੁਕਾਬਲੇ ਦੂਜੇ ਤੇ ਤੀਜੇ ਦਿਨ ਫਿਲਮਾਂ ਦੀ ਕਮਾਈ ਜ਼ਿਆਦਾ ਹੁੰਦੀ ਹੈ।
ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਵਾਮਿਕਾ ਗੱਬੀ, ਨਿਰਮਲ ਰਿਸ਼ੀ, ਰਾਣਾ ਰਣਬੀਰ ਤੇ ਸਰਦਾਰ ਸੋਹੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਿਰਮਜੀਤ ਸਿੰਘ ਨੇ ਕੀਤਾ ਹੈ, ਜਿਹੜੀ ਕਾਮੇਡੀ ਨਾਲ ਭਰਪੂਰ ਇਕ ਪਰਿਵਾਰਕ ਫਿਲਮ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ