Video: ਅਨੁਸ਼ਕਾ ਦਾ ਪਹਿਲਾ ਐਡ, ਅਜਿਹੀ ਦਿਖਦੀ ਸੀ ਵਿਰਾਟ ਦੀ ਦੁਲਹਨੀਆ

12/27/2017 2:47:13 PM

ਮੁੰਬਈ(ਬਿਊਰੋ)— ਦੁਨੀਆਭਰ 'ਚ ਅਨੁਸ਼ਕਾ ਤੇ ਵਿਰਾਟ ਦੇ ਵਿਆਹ ਦੀ ਖੂਬ ਚਰਚਾ ਹੋ ਰਹੀ ਹੈ। ਬੀਤੇ ਦਿਨ ਹੀ ਇਨ੍ਹਾਂ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਮੁੰਬਈ 'ਚ ਦਿੱਤੀ। ਇਨ੍ਹਾਂ ਨੇ ਆਪਣੇ ਰਿਲੇਸ਼ਨਸ਼ਿਪ ਤੇ ਕਰੀਅਰ ਨੂੰ ਬੈਲੇਂਸ ਕਰਨ ਦੀ ਇਕ ਨਵੀਂ ਮਿਸਾਲ ਸਾਰਿਆ ਸਾਹਮਣੇ ਰੱਖੀ ਹੈ। ਜਾਣਕਾਰੀ ਮੁਤਾਬਕ ਸਾਰਿਆ ਦੇ ਦਿਲਾਂ 'ਚ ਰਾਜ਼ ਕਰਨ ਵਾਲੀ ਅਨੁਸ਼ਕਾ ਦੇ ਕਰੀਅਰ ਦੀ ਸ਼ੁਰੂਆਤ ਇਕ ਛੋਟੀ ਜਿਹੇ ਐਡ ਨਾਲ ਹੋਈ ਸੀ ਤੇ ਅੱਜ ਉਹ ਬਾਲੀਵੁੱਡ ਦੀ ਸਫਲ ਅਦਾਕਾਰਾਂ 'ਚੋਂ ਇਕ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਅਨੁਸ਼ਕਾ ਸ਼ਰਮਾ ਨੇ ਫਿਲਮ 'ਰਬ ਨੇ ਬਨਾ ਦੀ ਜੋੜੀ' ਫਿਲਮ ਨਾਲ ਸਕ੍ਰੀਨ ਡੈਬਿਊ ਕੀਤਾ ਸੀ ਤਾਂ ਇੱਥੇ ਤੁਸੀਂ ਗਲਤ ਹੋ।

ਫਿਲਮ 'ਰਬ ਨੇ ਬਨਾ ਦੀ ਜੋੜੀ' ਨਾਲ ਸਾਰਿਆ ਦੇ ਦਿਲਾਂ 'ਤੇ ਛਾ ਜਾਣ ਵਾਲੀ ਅਨੁਸ਼ਕਾ ਸ਼ਰਮਾ ਇਸ ਤੋਂ ਪਹਿਲਾਂ ਵੀ ਇਕ ਐਡ 'ਚ ਨਜ਼ਰ ਆ ਚੁੱਕੀ ਸੀ। ਅਨੁਸ਼ਕਾ ਇਕ ਐਡ ਦੇ ਸਫਰ ਤੋਂ ਹੁਣ ਬਹੁਤ ਅੱਗੇ ਤੱਕ ਪਹੁੰਚ ਚੁੱਕੀ ਹੈ। ਅਨੁਸ਼ਕਾ ਸ਼ਰਮਾ ਨੇ 2004 'ਚ ਇਕ ਫੇਅਰਨੈੱਸ ਕ੍ਰੀਮ ਸੇਬੋਲੀਨ ਲਈ ਐਡ ਕੀਤਾ ਸੀ। ਉਸ ਸਮੇਂ ਅਨੁਸ਼ਕਾ ਨੇ ਲਿੱਪ ਸਰਜਰੀ ਨਹੀਂ ਕਰਵਾਈ ਸੀ. ਜਿਸ ਕਾਰਨ ਉਹ ਇਸ ਸ਼ੂਟ 'ਚ ਕਾਫੀ ਬਦਲੀ ਹੋਈ ਦਿਖ ਰਹੀ ਹੈ। ਫਿਲਮ ਸਾਈਨ ਕਰਨ ਤੋਂ ਪਹਿਲਾਂ ਅਨੁਸ਼ਕਾ ਨ ਇਹ ਸ਼ੂਟ ਕੀਤਾ ਸੀ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News