''Movie Review'' : ਐਕਸ਼ਨ ਨਾਲ ਖੂਬ ਭਰਪੂਰ ਹੈ ''ਫੋਰਸ-2'' ਦੀ ਕਹਾਣੀ

11/18/2016 12:15:17 PM

ਮੁੰਬਈ—ਬਾਲੀਵੁੱਡ ਅਭਿਨੇਤਾ ਜਾਨ ਅਬਰਾਹਿਮ ਦੀ ਨਵੀਂ ਫਿਲਮ ''ਫੋਰਸ-2'' ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਗਈ ਹੈ। ਇਹ ਫਿਲਮ 2011 ''ਚ ਆਈ ''ਫੋਰਸ'' ਦਾ ਸੀਕਵਲ ਹੈ। ਪਿਛਲੀ ਫਿਲਮ ਚੋਂ ਸਿਰਫ ਜਾਨ ਦੇ ਕਿਰਦਾਰ ਨੂੰ ਹੀ ਅੱਗੇ ਵਧਾਇਆ ਗਿਆ ਹੈ। ਬਾਕੀ ਕਿਰਦਾਰ ਨਵੇਂ ਲਏੇ ਗਏ ਹਨ।
- ਕਹਾਣੀ
ਇਹ ਕਹਾਣੀ ਚਾਇਨਾ ''ਚ ਭਾਰਤ ਦੇ ''ਰਾਅ ਏਜੰਟ'' ਦੀ ਅਚਾਨਕ ਹੋਈ ਮੌਤ ਨਾਲ ਸ਼ੁਰੂ ਹੁੰਦੀ ਹੈ। ਇਸ ਮੌਤ ਦਾ ਪਤਾ ਲਗਾਉਣ ਲਈ ਯਸ਼ਵਰਧਨ (ਜਾਨ ਅਬਾਰਹਿਮ) ਅਤੇ ਰਾਅ ਏਜੰਟ ਕੰਮਲਜੀਤ ਕੌਰ (ਸੋਨਾਕਸ਼ੀ ਸਿਨ੍ਹਾ) ਦੀ ਟੀਮ ਬੂਡਪੇਸਟ ਜਾਂਦੀ ਹੈ। ਉੱਥੇ ਉਨ੍ਹਾਂ ਦੀ ਮੁਲਾਕਾਤ ਸ਼ਿਵ ਕੁਮਾਰ (ਤਾਹਿਰ ਰਾਜ ਭਸੀਨ) ਨਾਲ ਹੁੰਦੀ ਹੈ। ਲਗਾਤਾਰ ਘਟਨਾਵਾਂ ਵਾਪਰਦੀਆਂ ਹਨ ਅਤੇ ਆਖਿਰ ਕਹਾਣੀ ਨੂੰ ਅੰਜਾਮ ਮਿਲਦਾ ਹੈ।
- ਡਾਇਰੈਕਸ਼ਨ
ਫਿਲਮ ਦਾ ਡਾਇਰੈਕਸ਼ਨ ਜ਼ਬਰਦਸਤ ਹੈ। ਖਾਸ ਤੌਰ ਐਕਸ਼ਨ ਸੀਕਵੇਂਸ ਅਤੇ ਲੋਕੇਸ਼ਨ ਕਮਾਲ ਦੀ ਹੈ। ਮੁਸ਼ਕਿਲ ਸੀਨਜ਼ ਲਈ ਸਿਨੇਮਾਟੋਗ੍ਰਾਫਰਜ਼ ਨੂੰ ਵੀ ਉਸਤਤ ਕਰਨੀ ਪਵੇਗੀ। ਉਨ੍ਹਾਂ ਨੇ ਕਾਫੀ ਚੰਗੇ ਤਰੀਕੇ ਨਾਲ ਫਿਲਮ ਨੂੰ ਸ਼ੂਟ ਕੀਤਾ ਹੈ। ਫਿਲਮ ਇਕ ਐਕਸ਼ਨ ਥ੍ਰਿਲਰ ਹੈ। ਇਸ ਫਿਲਮ ਨੂੰ ਹੋਰ ਰਹੱਸਮਈ ਬਣਾਇਆ ਜਾ ਸਕਦਾ ਸੀ। ਸਕ੍ਰੀਨਪਲੇਅ ਹੋਰ ਵੀ ਬਿਹਤਰ ਹੋ ਸਕਦਾ ਸੀ।
- ਸਟਾਰਕਾਸਟ ਦੀ ਪੇਸ਼ਕਾਰੀ
ਜਾਨ ਅਬਰਾਹਿਮ ਨੇ ਇਸ ਫਿਲਮ ''ਚ ਜ਼ਬਰਦਸਤ ਐਕਸ਼ਨ ਸੀਨਜ਼ ਦਿੱਤੇ ਹਨ। ਉਨ੍ਹਾਂ ਦੀ ਸਹਿ ਕਲਾਕਾਰ ਸੋਨਾਕਸ਼ੀ ਸਿਨ੍ਹਾ ਦਾ ਕੰਮ ਵੀ ਠੀਕ ਹੈ। ਤਾਹਿਰ ਰਾਜ ਭਸੀਨ ਨਕਾਰਾਤਮਕ ਕਿਰਦਾਰ ''ਚ ਵਧੀਆਂ ਲੱਗੇ। ਬਾਕੀ ਕਲਾਕਾਰਾਂ ਦਾ ਕੰਮ ਵੀ ਠੀਕ ਸੀ।
- ਫਿਲਮ ''ਚ ਮਿਊਜ਼ਿਕ
ਫਿਲਮ ਦੀ ਮਿਊਜ਼ਿਕ ਬੈਕਗ੍ਰਾਊਂਡ ਸਕੋਰ ਕਹਾਣੀ ਦੀ ਰਫਤਾਰ ਨਾਲ ਚੱਲਦਾ ਹੈ, ਜੋ ਚੰਗੀ ਲੱਗਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News