''ਫੋਰ ਮੋਰ ਸ਼ਾਟਸ ਪਲੀਜ਼'' ਦਾ ਟਰੇਲਰ ਰਿਲੀਜ਼, ਵੀਡੀਓ

1/11/2019 4:13:58 PM

ਨਵੀਂ ਦਿੱਲੀ (ਬਿਊਰੋ) — ਲੰਬੇ ਸਮੇਂ ਤੋਂ ਚਰਚਾ 'ਚ ਬਣੇ ਹੋਈ ਸੀਰੀਜ਼ 'ਫੋਰ ਮੋਰ ਸ਼ਾਟਸ ਪਲੀਜ਼' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਅਮੈਜੋਨ ਪ੍ਰਾਈਮ ਵੀਡੀਓ 'ਤੇ 25 ਜਨਵਰੀ ਤੋਂ ਪ੍ਰਸਾਰਿਤ ਹੋਣ ਜਾ ਰਹੀ ਹੈ। ਇਹ ਸੀਰੀਜ਼ ਅਨੁ ਮੇਨਨ ਦੇ ਨਿਰਦੇਸ਼ਨ 'ਚ ਬਣੀ ਹੈ। 'ਫੋਰ ਮੋਰ ਸ਼ਾਟਸ ਪਲੀਜ਼' 25 ਜਨਵਰੀ ਨੂੰ 200 ਦੇਸ਼ਾਂ ਤੇ ਖੇਤਰਾਂ 'ਚ ਰਿਲੀਜ਼ ਕੀਤਾ ਜਾਵੇਗਾ। 'ਫੋਰ ਮੋਰ ਸ਼ਾਟਸ ਪਲੀਜ਼' 'ਚ ਸਯਾਨੀ ਗੁਪਤਾ, ਕ੍ਰਿਤੀ ਕੁਲਹਾਰੀ, ਬਾਨੀ ਜੇ ਤੇ ਮਾਨਵੀ ਗਗਰੂ ਬੋਲਡ ਅੰਦਾਜ਼ 'ਚ ਨਜ਼ਰ ਆਉਣਗੀਆਂ, ਜੋ ਆਪਣੀ ਹੌਟਨੈੱਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। 'ਫੋਰ ਮੋਰ ਸ਼ਾਟਸ ਪਲੀਜ਼' ਦੀ ਕਹਾਣੀ ਦੇਖ ਕੇ ਦਰਸ਼ਕਾਂ ਦੇ ਦਿਮਾਗ 'ਚ ਅਮਰੀਕੀ ਕਾਮੇਡੀ ਸੀਰੀਜ਼ 'ਸੈਕਸ ਐਂਡ ਦਿ ਸਿਟੀ' ਦੀਆਂ ਯਾਦਾਂ ਤਾਜਾ ਹੋ ਜਾਣਗੀਆਂ। ਇਸ ਕਾਮੇਡੀ ਸੀਰੀਜ਼ ਵਾਂਗ ਹੀ 'ਫੋਰ ਮੋਰ ਸ਼ਾਟਸ ਪਲੀਜ਼' ਵੀ ਇਕ ਬੋਲਡ ਕਹਾਣੀ ਹੋਵੇਗੀ। 


'ਫੋਰ ਮੋਰ ਸ਼ਾਟਸ ਪਲੀਜ਼' 'ਚ ਉਨ੍ਹਾਂ ਦੇ ਜੀਵਨ 'ਚ ਮੌਜੂਦ ਪੁਰਸ਼ਾਂ ਨਾਲ ਉਨ੍ਹਾਂ ਦਾ ਭਾਵਨਾਤਮਕ ਉਤਰਾਅ-ਚੜ੍ਹਾਅ ਤੇ ਉਨ੍ਹਾਂ ਦੀਆਂ ਵਿਅਕਤੀਗਤ ਲੜਾਈਆਂ ਨਾਲ ਉਨ੍ਹਾਂ ਦੇ ਯਤਨਾਂ ਦੀ ਕਹਾਣੀ ਦਿਖਾਈ ਜਾਵੇਗੀ। ਦੇਵਿਕਾ ਭਗਤ ਦੁਆਰਾ ਲਿਖਿਤ, ਇਸ਼ਿਤਾ ਮੋਇਤਰਾ ਦੇ ਡਾਇਲਾਗ ਨਾਲ, 'ਫੋਰ ਮੋਰ ਸ਼ਾਟਸ ਪਲੀਜ਼' ਚਾਰ ਵੱਖ-ਵੱਖ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਜਿਥੇ ਹਰ ਮਹਿਲਾ ਆਪਣੇ ਨਿੱਜੀ ਵਿਅਕਤੀਗਤ ਨਾਲ ਲੜਾਈ ਲੜਦੇ ਹੋਏ ਜੀਵਨ ਨੂੰ ਸੰਭਾਲਦੀਆਂ ਨਜ਼ਰ ਆਉਣਗੀਆਂ।
ਦੱਸ ਦਈਏ ਕਿ ਮੁੰਬਈ ਦੇ ਦੱਖਣੀ ਹਿੱਸੇ 'ਤੇ ਆਧਾਰਿਤ, ਇਕ ਅਜਿਹਾ ਸ਼ਹਿਰ, ਜੋ ਕਦੇ ਨਹੀਂ ਸੌਂਦਾ। ਇਹ 4 ਦੋਸਤ ਹਰ ਦੂਜੇ ਦਿਨ ਇਕ-ਦੂਜੇ ਨਾਲ ਗੱਲ ਕਰਨ ਲਈ ਆਪਣੇ ਪਸੰਦੀਦਾ ਗੈਰੇਜ ਬਾਰ 'ਟ੍ਰਕ' 'ਚ ਮੁਲਾਕਾਤ ਕਰਦੇ ਹਨ ਤੇ ਸ਼ਰਾਬ ਦਾ ਨਸ਼ਾ ਵੀ ਕਰਦੇ ਹਨ। 'ਫੋਰ ਮੋਰ ਸ਼ਾਟਸ ਪਲੀਜ਼' ਇਕ ਸ਼ਹਿਰੀ ਤੇ ਜੀਵਨ ਦੀ ਸੱਚੀ ਸਚਾਈ ਬਾਰੇ ਹੈ, ਜਿਥੇ ਉਹ ਪਾਰੰਪਰਿਕ ਤੇ ਮਾਡਰਨ ਸੋਚ 'ਚ ਫਸੇ ਦੇਸ਼ 'ਚ ਰਹਿੰਦੀ ਹੈ। ਇਕ ਸਮਝਦਾਰ ਔਰਤ ਹੋਣ ਦੇ ਨਾਲ-ਨਾਲ ਇਕ ਅਜਿਹੇ ਦੇਸ਼ 'ਚ ਆਜ਼ਾਦ ਹੋਣ, ਜੋ ਜੰਜੀਰਾਂ 'ਚ ਜਕੜਿਆ ਹੋਇਆ ਹੈ ਤੇ ਇਕ ਅਜਿਹੇ ਦੇਸ਼ 'ਚ ਈਮਾਨਦਾਰ ਹੋਣਾ, ਜੋ ਪਖੰਡ 'ਤੇ ਚੱਲਦਾ ਹੈ। 'ਫੋਰ ਮੋਰ ਸ਼ਾਟਸ ਪਲੀਜ਼' ਇਕ ਸ਼ਹਿਰੀ ਅਤੇ ਜ਼ਿੰਦਗੀ ਦੀ ਕੌੜੀ ਸਚਾਈ ਬਾਰੇ ਹੈ। ਇਸ ਪ੍ਰਾਈਮ ਓਰੀਜੀਨਲ ਸੀਰੀਜ਼ 'ਚ ਸਾਇਨੀ ਗੁਪਤ, ਕ੍ਰਿਤੀ ਕੁਲਹਾਰੀ, ਬਾਣੀ ਜੇ ਅਤੇ ਮਾਨਵੀ ਗਗਰੂ ਇਨ੍ਹਾਂ ਚਾਰ ਮੁੱਖ ਮਹਿਲਾਵਾਂ ਤੋਂ ਇਲਾਵਾ ਪ੍ਰਤੀਕ ਬੱਬਰ, ਨੀਲ, ਲਿਸਾ ਰੇ, ਸਪਨਾ ਪੱਬੀ, ਅਮ੍ਰਿਤਾ ਪੂਰੀ ਅਤੇ ਮਿਲਿੰਦ ਸੋਮਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 'ਫੋਰ ਮੋਰ ਸ਼ਾਟਸ ਪਲੀਜ਼' ਸ਼ੋਅ 25 ਜਨਵਰੀ 2019 ਤੋਂ ਪ੍ਰਾਈਮ ਵੀਡੀਓ 'ਤੇ ਉਪਲੱਬਧ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News