MOVIE REVIEW : ਕਾਮੇਡੀ ਦਾ ਡਬਲ ਡੋਜ਼ ਹੈ ਗੋਵਿੰਦਾ ਦੀ ''ਫ੍ਰਾਈਡੇ'', ਠਹਾਕੇ ਲਗਾ ਕੇ ਹੱਸਣ ''ਤੇ ਕਰੇਗੀ ਮਜਬੂਰ

10/12/2018 10:17:01 AM

ਮੁੰਬਈ (ਬਿਊਰੋ)— ਅਭਿਸ਼ੇਕ ਡੋਗਰਾ ਨੇ 'ਡੌਲੀ ਕੀ ਡੌਲੀ' ਫਿਲਮ ਬਣਾਈ ਸੀ, ਜਿਸ 'ਚ ਰਾਜਕੁਮਾਰ ਰਾਓ ਅਤੇ ਸੋਨਮ ਕਪੂਰ ਸਨ, ਜਿਸ ਨੂੰ ਠੀਕ-ਠਾਕ ਰਿਸਪਾਂਸ ਮਿਲਿਆ ਸੀ। ਹੁਣ ਉਨ੍ਹਾਂ ਨੇ ਗੋਵਿੰਦਾ ਨੂੰ ਲੈ ਕੇ 'ਫ੍ਰਾਈਡੇ' ਫਿਲਮ ਦਾ ਨਿਰਮਾਣ ਕੀਤਾ ਹੈ। ਇਸ 'ਚ ਉਨ੍ਹਾਂ ਨਾਲ ਅਭਿਨੇਤਾ ਵਰੁਣ ਸ਼ਰਮਾ ਵੀ ਮੌਜੂਦ ਹਨ। ਇਸ ਦੇ ਨਾਲ ਹੀ ਇਸੇ ਫਿਲਮ ਨਾਲ ਗੋਵਿੰਦਾ ਦਾ ਕਮਬੈਕ ਵੀ ਹੋ ਰਿਹਾ ਹੈ। ਫਿਲਮ ਦੀ ਕਾਸਟਿੰਗ ਵੀ ਕਾਫੀ ਵੱਖਰੀ ਹੈ।


ਕਹਾਣੀ
ਇਹ ਫਿਲਮ ਦਿੱਲੀ ਦੇ ਸੇਲਸਮੈਨ ਰਾਜੀਵ ਛਾਬੜਾ (ਵਰੁਣ ਸ਼ਰਮਾ) ਨਾਲ ਸ਼ੁਰੂ ਹੁੰਦੀ ਹੈ, ਜੋ ਕਿ ਪਵਿਤਰ ਪਾਣੀ ਪਿਊਰੀਫਾਇਰ ਵੇਚਦਾ ਹੈ। ਇਸ ਵਿਚਕਾਰ ਹਰ ਪਾਸੇ ਨਿਰਾਸ਼ ਹੋ ਕੇ ਜਦੋਂ ਰਾਜੀਵ ਦਾ ਪਿਊਰੀਫਾਇਰ ਨਹੀਂ ਵਿਕਦਾ ਹੈ ਤਾਂ ਕੁਝ ਜੁਗਾੜ ਕਰਕੇ ਉਸ ਦੀ ਮੁਲਾਕਾਤ ਥਿਏਟਰ ਆਰਟਿਸਟ ਗਗਨ ਕਪੂਰ (ਗੋਵਿੰਦਾ) ਨਾਲ ਹੁੰਦੀ ਹੈ। ਗਗਨ ਵਿਆਹੇ ਹੋਏ ਹਨ ਪਰ ਉਸ ਦੀ ਗਰਲਫ੍ਰੈਂਡ ਬਿੰਦੂ (ਦਿਗਾਂਗਨਾ ਸੁਰਿਯਵੰਸ਼ੀ) ਹੈ, ਜੋ ਖੁਦ ਵੀ ਵਿਆਹੀ ਹੋਈ ਹੈ। ਜਦੋਂ ਰਾਜੀਵ ਫ੍ਰਾਈਡੇ ਦੇ ਦਿਨ ਗਗਨ ਕਪੂਰ ਦੇ ਘਰ ਪਹੁੰਚਦਾ ਹੈ ਤਾਂ ਕਹਾਣੀ 'ਚ ਕਈ ਸਾਰੇ ਉਤਾਅ-ਚੜਾਅ ਆਉਂਦੇ ਹਨ। ਉਂਝ ਫਿਲਮ ਦੇ ਆਖਿਰ 'ਚ ਕਈ ਦਿਲਚਸਪ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਨੂੰ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।


ਕਿਉਂ ਦੇਖੀ ਜਾਵੇ ਫਿਲਮ
ਫਿਲਮ ਦੀ ਕਹਾਣੀ ਟਿਪੀਕਲ ਗੋਵਿੰਦਾ ਦੀਆਂ ਫਿਲਮਾਂ ਵਰਗੀ ਹੀ ਹੈ। ਅਭਿਸ਼ੇਕ ਡੋਗਰਾ ਦਾ ਨਿਰਦੇਸ਼ਕ ਵਧੀਆ ਹੈ। ਮਨੁ ਰਿਸ਼ੀ ਚੱਡਾ ਨੇ ਦਮਦਾਰ ਸੰਵਾਦ ਲਿਖੇ ਹਨ। ਕਈ ਵਾਰ ਤਾਂ ਅਜਿਹੇ ਪਲ ਵੀ ਆਉਂਦੇ ਹਨ, ਜਦੋਂ ਤੁਸੀਂ ਬਹੁਤ ਜ਼ੋਰ ਨਾਲ ਠਹਾਕੇ ਮਾਰ ਕੇ ਹੱਸਦੇ ਹਨ ਤੇ ਅੱਖਾਂ 'ਚ ਪਾਣੀ ਤੱਕ ਆ ਸਕਦਾ ਹੈ। ਵਰੁਣ ਸ਼ਰਮਾ ਦੇ ਨਾਲ-ਨਾਲ ਦਿਗਾਂਗਨਾ ਸੁਰਿਯਵੰਸ਼ੀ ਦਾ ਕੰਮ ਬੇਹੱਦ ਪ੍ਰਸ਼ੰਸਾਯੋਗ ਹੈ।


ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਇਸ ਦੇ ਬਿਨਾਂ ਸਿਰ-ਪੈਰ ਵਾਲੀ ਕਹਾਣੀ ਹੈ। ਸ਼ਾਇਦ ਕਹਾਣੀ ਦੀ ਤਲਾਸ਼ 'ਚ ਥਿਏਟਰ ਤੱਕ ਜਾਣ ਵਾਲੇ ਦਰਸ਼ਕਾਂ ਲਈ ਠੀਕ ਨਹੀਂ ਹੈ। ਰਿਲੀਜ਼ ਤੋਂ ਪਹਿਲਾਂ ਫਿਲਮ ਦੇ ਗੀਤ ਵੀ ਕੁਝ ਖਾਸ ਕਮਾਲ ਨਾ ਦਿਖਾ ਸਕੇ।


ਬਾਕਸ ਆਫਿਸ
ਫਿਲਮ ਦਾ ਬਜਟ ਲਗਭਗ 15 ਕਰੋੜ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਦੀ ਓਪਨਿੰਗ ਕੀ ਹੁੰਦੀ ਹੈ। ਪੀ. ਵੀ. ਆਰ. ਖੁਦ ਇਸ ਫਿਲਮ ਨੂੰ ਰਿਲੀਜ਼ ਕਰ ਰਹੀ ਹੈ, ਜਿਸ ਦੀ ਵਜ੍ਹਾ ਕਾਰਨ ਕਾਫੀ ਗਿਣਤੀ 'ਚ ਸਕ੍ਰੀਨਸ ਮਿਲਣ ਦੀ ਉਮੀਦ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News