''ਫੁਕਰੇ ਰਿਟਰਨਸ'' ਦੇ ਪ੍ਰਚਾਰ ਦੌਰਾਨ ਵਰੁਣ ਸ਼ਰਮਾ ਤੇ ਪੂਰੀ ਟੀਮ ਨੇ ਆਪਣੇ ਸਕੂਲੀ ਦਿਨਾਂ ਨੂੰ ਕੀਤਾ ਯਾਦ

12/7/2017 3:50:33 PM

ਜਲੰਧਰ(ਬਿਊਰੋ)— ਜਲੰਧਰ 'ਚ ਫਿਲਮ ਦੇ ਪ੍ਰਚਾਰ ਦੌਰਾਨ ਵਰੁਣ ਸ਼ਰਮਾ, ਪੁਲਕਿਤ ਸਮਰਾਟ, ਮੰਜੋਤ ਸਿੰਘ ਤੇ ਅਲੀ ਫਜ਼ਲ ਨੇ ਵਰੁਣ ਸ਼ਰਮਾ ਦੇ ਸਕੂਲ ਦਾ ਦੌਰਾ ਕਰਕੇ ਆਪਣੇ ਸਕੂਲੀ ਦਿਨਾਂ ਨੂੰ ਯਾਦ ਕੀਤਾ। 'ਫੁਕਰੇ ਰਿਟਰਨਸ' ਸ਼ੁੱਕਰਵਾਰ ਨੂੰ ਵੱਡੇ ਪਰਦੇ 'ਤੇ ਦਸਤਕ ਦੇਣ ਲਈ ਤਿਆਰ ਹੈ ਤੇ ਅਜਿਹੇ 'ਚ ਫੁਕਰਾ ਟੀਮ ਆਪਣੀ ਕਾਮਿਕ ਮਨੋਰੰਜਕ ਫਿਲਮ ਨੂੰ ਪ੍ਰਮੋਟ ਕਰਨ 'ਚ ਕੋਈ ਕਸਰ ਨਹੀਂ ਛੱਡ ਰਿਹਾ ਹੈ। 'ਫੁਕਰੇ ਰਿਟਰਨਸ' ਦੀ ਟੀਮ ਨੇ ਬੀਤੇ ਦਿਨ ਵਰੁਣ ਸ਼ਰਮਾ ਉਰਫ ਚੂਚਾ ਦੇ ਮੂਲ ਸ਼ਹਿਰ ਦਾ ਦੌਰਾ ਕੀਤਾ ਸੀ ਤੇ ਉਥੇ ਪੂਰੀ ਟੀਮ ਉਨ੍ਹਾਂ ਸਾਰੀਆਂ ਥਾਵਾਂ 'ਤੇ ਗਈ, ਜਿਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸੁਨਹਿਰੇ ਪਲ ਗੁਜਾਰੇ ਸਨ।

PunjabKesari

ਫੁਕਰਾ ਗੈਂਗ ਵਰੁਣ ਦੇ ਵਿਦਿਆਲੇ ਗਈ ਤੇ ਉਥੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸਾਰੇ ਬੱਚੇ ਆਪਣੇ ਸਕੂਲ ਦੇ ਸਾਬਕਾ ਵਿਦਿਆਰਥੀ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਉਸ ਨੇ ਉਸ ਕਲਾਸ ਦਾ ਵੀ ਦੌਰਾ ਕੀਤਾ, ਜਿਥੇ ਚੂਚੇ ਨੇ ਆਪਣੀ ਸਿੱਖਿਆ ਗ੍ਰਹਿਣ ਕੀਤੀ ਸੀ ਤੇ ਇਨ੍ਹਾਂ ਯਾਦਾਂ ਨੂੰ ਸੰਭਾਲ ਕੇ ਰੱਖਣ ਲਈ ਸਾਰਿਆਂ ਨੇ ਉਥੇ ਤਸਵੀਰਾਂ ਕਲਿੱਕ ਕਰਵਾਈਆਂ। ਵਰੁਣ ਨੂੰ ਮਿਲਣ ਉਸ ਦੇ ਸਕੂਲ ਦੇ ਸਾਰੇ ਦੋਸਤ ਉਥੇ ਮੌਜੂਦ ਸਨ, ਜਿਨ੍ਹਾਂ ਦੇਖ ਕੇ ਵਰੁਣ ਕਾਫੀ ਖੁਸ਼ ਹੋਏ। ਫਿਲਮ ਦੀ ਟੀਮ ਆਨੌਖੇ ਕੈਂਪੇਨ ਨਾਲ ਆਪਣੀ ਫਿਲਮ ਦਾ ਪ੍ਰਚਾਰ ਕਰ ਰਹੀ ਹੈ, ਜੋ ਨਾ ਕੇਵਲ ਮਨੋਰੰਜਕ ਹੈ, ਸਗੋਂ ਦਰਸ਼ਕਾਂ ਨਾਲ ਵੀ ਬਖੂਬੀ ਤਾਲਮੇਲ ਬਿਠਾ ਰਹੀ ਹੈ। 

PunjabKesari
ਦੱਸਣਯੋਗ ਹੈ ਕਿ ਪੂਰੀ ਟੀਮ ਨੇ ਹਾਲ ਹੀ 'ਚ ਮੁੰਬਈ ਤੇ ਦਿੱਲੀ 'ਚ ਫੁਕਰਾ ਸਥਾਨਾਂ ਦਾ ਦੌਰਾ ਕੀਤਾ ਸੀ। ਟੀਮ ਦੇ ਕਮਰਸ਼ੀਅਲ ਵਿਗਿਆਪਨਾਂ ਨੇ ਨਾ ਕੇਵਲ ਸਾਡਾ ਮਨੋਰੰਜਨ ਕੀਤਾ ਸਗੋਂ ਫਿਲਮ ਪ੍ਰਤੀ ਸਾਡਾ ਉਤਸ਼ਾਹ ਹੋਰ ਵੀ ਵਧਾ ਦਿੱਤਾ। ਫਿਲਮ 'ਫੁਕਰੇ' ਨੇ ਸਾਲ 2013 'ਚ ਖੂਬ ਧੂਮ ਮਚਾਈ ਸੀ। ਸਾਲ 2013 ਦੀ ਇਸ ਫਿਲਮ ਨੇ ਆਪਣੀ ਅਸਾਧਰਨ ਕਹਾਣੀ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ਤੇ ਬਾਕਸ ਆਫਿਸ 'ਤੇ ਇਕ ਹਿੱਟ ਫਿਲਮ ਦੇ ਰੂਪ 'ਚ ਪੇਸ਼ ਹੋਈ। ਦਰਸ਼ਕ ਹਨੀ, ਚੂਚਾ, ਲਾਲੀ ਤੇ ਜ਼ਫਰ ਦੀ ਕਹਾਣੀ ਨੂੰ ਦੇਖਣ ਲਈ ਉਤਸੁਕ ਸਨ, ਉਥੇ ਹੀ ਫਿਲਮ ਦੇ ਟਰੇਲਰ ਨੇ ਸਾਰਿਆਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਜਦੋਂ ਤੋਂ ਫਿਲਮ ਦਾ ਟਰੇਲਰ ਜਾਰੀ ਹੋਇਆ ਹੈ, ਉਦੋਂ ਤੋਂ 'ਫੁਕਰੇ ਰਿਟਰਨਸ' ਦੇ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਇਹ ਫਿਲਮ 8 ਦਸੰਬਰ 2017 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News