Box Office : ਘੱਟ ਨਹੀਂ ਰਿਹਾ ''ਫੁਕਰੇ... '' ਦੀ ਕਮਾਈ ਦਾ ਸਿਲਸਿਲਾ, ਜਾਣੋ ਕਲੈਕਸ਼ਨ

12/12/2017 7:02:58 PM

ਮੁੰਬਈ (ਬਿਊਰੋ)— ਪਿਛਲੇ ਹਫਤੇ ਰਿਲੀਜ਼ ਹੋਈ ਫਿਲਮ 'ਫੁਕਰੇ ਰਿਟਰਨਜ਼' ਦੀ ਜ਼ਬਰਦਸਤ ਕਮਾਈ ਦਾ ਸਿਲਸਿਲਾ ਘੱਟ ਨਹੀਂ ਰਿਹਾ ਹੈ। ਫਿਲਮ ਨੇ ਬਾਕਸ ਆਫਿਸ 'ਤੇ ਧਮਾਕੇਦਾਰ ਓਪਨਿੰਗ ਕਰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 8.10 ਕਰੋੜ, ਦੂਜੇ ਦਿਨ ਸ਼ਨੀਵਾਰ 11.30 ਕਰੋੜ, ਤੀਜੇ ਦਿਨ ਐਤਵਾਰ 12.80 ਕਰੋੜ ਅਤੇ ਚੋਥੇ ਦਿਨ ਸੋਮਵਾਰ 5.10 ਕਰੋੜ ਦੀ ਕਮਾਈ ਕਰ ਲਈ ਹੈ। ਫਿਮਲ ਨੇ ਕੁੱਲ ਮਿਲਾ ਕੇ ਬਾਕਸ ਆਫਿਸ 'ਤੇ 4 ਦਿਨਾਂ 'ਚ 37.30 ਕਰੋੜ ਦਾ ਕਾਰੋਬਾਰ ਕਰ ਲਿਆ ਹੈ।


ਦੱਸਣਯੋਗ ਹੈ ਕਿ ਇਹ ਫਿਲਮ 'ਫੁਕਰੇ' ਦਾ ਸੀਕਵਲ ਹੈ ਜਿਸ 'ਚ ਰਿੱਚਾ ਚੱਢਾ, ਪੁਲਕਿਤ ਸਮਰਾਟ, ਅਲੀ ਫਜ਼ਲ, ਮਨਜੋਤ ਸਿਘ, ਪੰਕਜ ਤਿਰਪਾਠੀ ਵਰਗੇ ਸਟਾਰ ਅਹਿਮ ਭੂਮਿਕਾ 'ਚ ਹਨ। ਨਿਰਦੇਸ਼ਕ ਮਰਿਗਦੀਪ ਸਿੰਘ ਲਾਂਬਾ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News