ਜੌਰਡਨ ਸੰਧੂ ਦਾ 'ਫਿਊਚਰ ਬ੍ਰਾਈਟ' ਰਿਲੀਜ਼ ਹੁੰਦਿਆ ਹੀ ਛਾਇਆ ਟ੍ਰੈਂਡਿੰਗ 'ਚ

1/22/2019 10:53:24 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਜੌਰਡਨ ਸੰਧੂ ਦੀ ਮੁੱਖ ਭੂਮਿਕਾ ਵਾਲੀ ਫਿਲਮ 'ਕਾਕੇ ਦਾ ਵਿਆਹ' 1 ਫਰਵਰੀ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟਰੇਲਰ ਤੇ ਗੀਤ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਫਿਲਮ ਦਾ ਗੀਤ 'ਫਿਊਚਰ ਬ੍ਰਾਈਟ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਰਿਲੀਜ਼ ਹੁੰਦਿਆ ਹੀ ਟ੍ਰੈਂਡਿੰਗ ਛਾਇਆ ਹੋਇਆ ਹੈ। ਖਬਰ ਲਿਖਣ ਮੁਤਾਬਕ, ਇਸ ਗੀਤ ਨੂੰ 10, 62, 067 ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਆਵਾਜ਼ ਜੌਰਡਨ ਸੰਧੂ ਨੇ ਆਪਣੀ ਮਿੱਠ ਬੋਲੜੀ ਆਵਾਜ਼ 'ਚ ਗਾਇਆ ਹੈ। ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਤੇ ਮਿਊਜ਼ਿਕ ਦਿ ਬੌਸ ਨੇ ਦਿੱਤਾ ਹੈ। 'ਫਿਊਚਰ ਬ੍ਰਾਈਟ' ਇਕ ਬੀਟ ਸੌਂਗ ਹੈ, ਜਿਸ ਨੂੰ ਸੁਣ ਤੁਹਾਡਾ ਵੀ ਭੰਗੜਾ ਪਾਉਣ ਨੂੰ ਦਿਲ ਕਰੇਗਾ।

  ਜੌਰਡਨ ਸੰਧੂ ਦਾ 'ਫਿਊਚਰ ਬ੍ਰਾਈਟ' ਗੀਤ ਵੀਡੀਓ—

ਦੱਸ ਦਈਏ ਕਿ 'ਕਾਕੇ ਦਾ ਵਿਆਹ' 'ਚ ਜੌਰਡਨ ਸੰਧੂ ਤੋਂ ਇਲਾਵਾ ਪ੍ਰਭਜੋਤ ਗਰੇਵਾਲ, ਪ੍ਰੀਤੀ ਸਪਰੂ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਤੇ ਬੱਬਰ ਧੰਜਲ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ। ਫਿਲਮ ਨੂੰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਫਿਲਮ ਦੇ ਗੀਤ ਤੇ ਸੰਗੀਤ ਬੰਟੀ ਬੈਂਸ ਦਾ ਹੈ।
PunjabKesari,ਜੌਰਡਨ ਸੰਧੂ ਫਿਊਚਰ ਬ੍ਰਾਈਟ ਇਮੇਜ਼ ਐਚਡੀ ਫ਼ੋਟੋ ਡਾਊਨਲੋਡ,jordan sandhu future bright image hd photo download
ਦੱਸਣਯੋਗ ਹੈ ਕਿ ਫਿਲਮ 'ਕਾਕੇ ਦਾ ਵਿਆਹ' ਦੇ ਹੁਣ ਤਕ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ। ਪਹਿਲਾ ਗੀਤ ਟਾਈਟਲ ਟਰੈਕ, ਦੂਜਾ ਗੀਤ 'ਗੱਭਰੂ ਨੂੰ ਤਰਸੇਂਗੀ'  ਅਤੇ ਤੀਜਾ ਗੀਤ 'ਫਿਊਚਰ ਬ੍ਰਾਈਟ' ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News