ਹੁਣ ''ਗਾਮਾ ਪਹਿਲਵਾਨ'' ਦੀ ਕਹਾਣੀ ਨੂੰ ਟੀਵੀ ''ਤੇ ਦਿਖਾਉਣਗੇ ਸਲਮਾਨ

Sunday, February 10, 2019 10:56 AM
ਹੁਣ ''ਗਾਮਾ ਪਹਿਲਵਾਨ'' ਦੀ ਕਹਾਣੀ ਨੂੰ ਟੀਵੀ ''ਤੇ ਦਿਖਾਉਣਗੇ ਸਲਮਾਨ

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਟੀ. ਵੀ. ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਕਾਫੀ ਖੁਸ਼ ਹਨ। ਉਨ੍ਹਾਂ ਦਾ ਖੁਸ਼ ਹੋਣਾ ਵੀ ਜਾਇਜ਼ ਹੈ ਕਿਉਂਕਿ ਇਸ ਸ਼ੋਅ ਨੂੰ ਸਲਮਾਨ ਹੀ ਪ੍ਰੋਡਿਊਸ ਕਰ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਨੇ ਇਕ ਵਾਰ ਫਿਰ ਟੀ. ਵੀ. ਦੀ ਦੁਨੀਆ 'ਚ ਛਾ ਜਾਣ ਲਈ ਕਮਰ ਕਸ ਲਈ ਹੈ। ਜੀ ਹਾਂ, ਸੁਣਿਆ ਹੈ ਕਿ ਸਲਮਾਨ ਖਾਨ ਦਾ ਪ੍ਰੋਡਕਸ਼ਨ ਹਾਊਸ ਇਕ ਵਾਰ ਫਿਰ ਤੋਂ ਨਵੇਂ ਸ਼ੋਅ ਨਾਲ ਲੋਕਾਂ ਨੂੰ ਐਂਟਰਟੈਨ ਕਰਨ ਆ ਰਹੇ ਹਨ, ਜਿਸ 'ਚ ਫੇਮਸ ਪਹਿਲਵਾਨ ਗਾਮਾ ਦੀ ਜ਼ਿੰਦਗੀ ਨੂੰ ਦੇਖਣ ਦਾ ਮੌਕਾ ਮਿਲੇਗਾ।
ਪਹਿਲਾ ਸਲਮਾਨ ਇਸ 'ਤੇ ਫਿਲਮ ਬਣਾਉਣ ਦੀ ਸੋਚ ਰਹੇ ਸਨ ਪਰ ਬਾਅਦ 'ਚ ਉਨ੍ਹਾਂ ਨੇ ਇਸ 'ਤੇ ਟੀ. ਵੀ. ਸੀਰੀਅਲ ਸ਼ੁਰੂ ਕਰਨ ਦੀ ਸੋਚੀ ਹੈ। ਜਿੱਥੇ ਤੱਕ ਇਸ ਫਿਲਮ ਦੀ ਕਾਸ ਦੀ ਗੱਲ ਹੈ ਇਸ 'ਚ ਸੋਹੇਲ ਖਾਨ ਅਤੇ ਮੁਹਮੰਦ ਨਾਜ਼ਿਮ ਵਰਗੇ ਕਲਾਕਾਰ ਹੋਣਗੇ, ਜਿਸ ਨੂੰ ਪੁਨੀਤ ਇਸੱਰ ਡਾਇਰੈਕਟ ਕਰਨਗੇ। ਸੀਰੀਅਲ ਦੀ ਸ਼ੂਟਿੰਗ ਪੰਜਾਬ ਅਤੇ ਲੰਡਨ 'ਚ ਕੀਤੀ ਜਾਵੇਗੀ। ਸ਼ੋਅ ਦੀ ਸ਼ੂਟਿੰਗ ਅਪ੍ਰੈਲ ਤੋਂ ਸ਼ੁਰੂ ਹੋਵੇਗੀ।


Edited By

Sunita

Sunita is news editor at Jagbani

Read More